ਲੌਂਗੋਵਾਲ ਦੀ ਬਰਸੀ ’ਤੇ ਬਬਲਜ ਮੋਂਟੈਸਰੀ ਪ੍ਰੀ- ਸਕੂਲ ’ਚ ਲੱਗੀਆਂ ਤੀਆਂ ਲੌਂਗੋਵਾਲ ਦੀ ਬਰਸ਼ੀ 'ਤੇ ਬਬਲਜ ਮੋਂਟੈਸਰੀ ਪ੍ਰੀ- ਸਕੂਲ 'ਚ ਲੱਗੀਆਂ ਤੀਆਂ
Publish Date: Mon, 07 Sep 2026 06:10 PM (IST)
Updated Date: Tue, 08 Sep 2026 04:04 AM (IST)
ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਡਿਪਟੀ ਕਮਿਸ਼ਨਰ ਬਰਨਾਲਾ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਸਿੱਖਿਆ ਵਿਭਾਗ ਨੇ ਸਖ਼ਤ ਕਾਰਵਾਈ ਕਰਦਿਆਂ ‘ਬਬਲਜ਼ ਮੋਂਟੈਸਰੀ ਪ੍ਰੀ-ਸਕੂਲ’ ਨੂੰ ਜੋ ਨੋਟਿਸ ਜਾਰੀ ਕੀਤਾ ਸੀ। ਉਸ ਦਾ ਲਿਖਤੀ ਜਵਾਬ ਦਿੰਦਿਆਂ ਸਕੂਲ ਦੇ ਪ੍ਰਬੰਧਕਾਂ ਨੇ ਖੁਦ ਖੁਲਾਸਾ ਕੀਤਾ ਕਿ ਉਹਨਾਂ ਨੇ ਡੀਸੀ ਦੇ ਹੁਕਮਾਂ ਦੀ ਉਲੰਘਣਾ ਹੀ ਨਹੀਂ ਕੀਤੀ ਸਗੋਂ ਪੰਥਕ ਧਿਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਪੱਤਰ ਵਿੱਚ ਸਕੂਲ ਦੇ ਪ੍ਰਬੰਧਕਾਂ ਨੇ ਖੁਦ ਮੰਨਿਆ ਹੈ ਕਿ ਉਨਾਂ ਨੇ ਆਪਣੇ ਸਕੂਲ ਦੇ ਗਰਾਊਂਡ ਵਿੱਚ ਸਕੂਲ ਦੇ ਸਟਾਫ ਅਤੇ ਆਣ ਗਵਾਂਢ ਦੀਆਂ ਔਰਤਾਂ ਨੂੰ ਇਕੱਠੇ ਕਰ ਤੀਆਂ ਦਾ ਤਿਉਹਾਰ ਮਨਾ ਗਿੱਧਾ ਭੰਗੜਾ ਪਾਇਆ ਹੈ। ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਡਿਪਟੀ ਕਮਿਸ਼ਨਰ ਵੱਲੋਂ 20 ਅਗਸਤ ਨੂੰ ਜ਼ਿਲ੍ਹੇ ਦੇ ਸਮੂਹ ਸਰਕਾਰੀ ਤੇ ਗੈਰ-ਸਰਕਾਰੀ ਵਿੱਦਿਅਕ ਅਦਾਰਿਆਂ ’ਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਬਾਵਜੂਦ ਉਕਤ ਪ੍ਰੀ-ਸਕੂਲ ਵੱਲੋਂ ਹੁਕਮਾਂ ਦੀ ਉਲੰਘਣਾ ਕਰਦਿਆਂ ਸਕੂਲ ਖੋਲ੍ਹਿਆ ਗਿਆ ਤੇ ਅਧਿਆਪਕਾਂ ਸਮੇਤ ਪੂਰੇ ਸਟਾਫ਼ ਨੂੰ ਡਿਊਟੀ ’ਤੇ ਬੁਲਾਇਆ ਗਿਆ। ‘ਪੰਜਾਬੀ ਜਾਗਰਣ’ ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਖ਼ਬਰ ਦਾ ਸੂਓ ਮੋਟੋ ਨੋਟਿਸ ਲੈਂਦਿਆਂ ਕਾਰਵਾਈ ਅਮਲ ਚ ਲਿਆਂਦੀ ਹੈ। --ਸਕੂਲ ਅਧਿਆਪਕਾਂ ਤੇ ਮੁਹੱਲੇ ਦੀਆਂ ਔਰਤਾਂ ਨੇ ਮਨਾਇਆ ਤੀਜ ਦਾ ਤਿਉਹਾਰ ਸਿੱਖਿਆ ਵਿਭਾਗ ਵੱਲੋਂ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਕੱਢੇ ਗਏ ਸਕੂਲ ਨੂੰ ਨੋਟਿਸ ਦਾ ਜਵਾਬ ਦਿੰਦਿਆਂ ਸਕੂਲ ਪ੍ਰਬੰਧਕਾਂ ਨੇ ਖੁਦ ਮੰਨਿਆ ਕਿ ਲੌਂਗੋਵਾਲ ਦੀ ਬਰਸੀ ’ਤੇ ਉਨ੍ਹਾਂ ਸਕੂਲ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਉਂਦਿਆਂ ਅਧਿਆਪਕ ਅਤੇ ਮੁਹੱਲੇ ਦੀਆਂ ਔਰਤਾਂ ਨੂੰ ਸਕੂਲ ਵਿੱਚ ਸੱਦ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ ਹੈ। ਉਨਾਂ ਆਪਣੇ ਲਿਖਤੀ ਪੱਤਰ ਵਿੱਚ ਲਿਖਿਆ ਕਿ ਸਾਡੇ ਸਕੂਲ ਦਾ ਜਿਹੜਾ ਬੇੜਾ ਉਹ ਕਾਫੀ ਖੁੱਲਾ ਹੈ, ਤਿਉਹਾਰ ਮਨਾਉਣ ਸਬੰਧੀ ਢੁਕਵੇਂ ਪ੍ਰਬੰਧ ਸਨ। ਉਨ੍ਹਾਂ ਸਕੂਲ ਖੋਲ੍ ਕੇ ਸਿਰਫ ਅਧਿਆਪਕ ਅਤੇ ਆਂਡ ਗਵਾਂਢ ਦੀਆਂ ਔਰਤਾਂ ਨਾਲ ਤੀਆਂ ਦਾ ਤਿਉਹਾਰ ਮਨਾਇਆ ਹੈ। ਪੱਕੇ ਲਿਖਤੀ ਜਵਾਬ ਪੇਪਰ ਵਿੱਚ ਉਹਨਾਂ ਨੇ ਪੈਨ ਨਾਲ ਕੱਚੀਆਂ ਚਾਰ ਲਾਈਨਾਂ ਲਿਖਦਿਆਂ ਡੀਸੀ ਦੇ ਹੁਕਮਾਂ ਦੀ ਹੋਈ ਉਲੰਘਣਾ ਦੀ ਮੁਆਫੀ ਲਈ ਚਾਰਾਜੋਈ ਕੀਤੀ। --ਸਕੂਲ ਦੇ ਜਵਾਬ ਨਾਲ ਸਹਿਮਤ ਨਹੀਂ ਜਾਂਚ ਜਾਰੀ : ਡੀਈਓ ਜਦੋਂ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਇੰਦੂ ਸੀਮਕ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਕੂਲ ਵੱਲੋਂ ਡੀਸੀ ਦੇ ਹੁਕਮਾਂ ਦੀ ਉਲੰਘਣਾ ਜਵਾਬੀ ਪੱਤਰ ਉਨ੍ਹਾਂ ਨੂੰ ਮਿਲ ਗਿਆ ਹੈ। ਜਿਸ ਨਾਲ ਉਹ ਸਹਿਮਤ ਨਹੀਂ ਹਨ। ਉਹ ਖੁਦ ਆਪਣੀ ਟੀਮ ਰਾਹੀਂ ਖੁਫੀਆ ਆਂਢ ਗਵਾਂਡ ਦੀਆਂ ਔਰਤਾਂ ਤੋਂ ਇਸ ਦੀ ਡੂੰਘਾਈ ਨਾਲ ਜਾਂਚ ਕਰਨਗੇ। ਉਹ ਸਕੂਲ ਵਿੱਚ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਵੀ ਤੀਆਂ ਦੇ ਪ੍ਰੋਗਰਾਮ ਦੀ ਲੈਣਗੇ। ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ ਜਦ ਵਿਦਿਕ ਅਦਾਰੇ ਸੰਪੂਰਨ ਤੌਰ ’ਤੇ ਬੰਦ ਕਰਨ ਦੇ ਹੁਕਮ ਸਨ ਤਾਂ ਉਨਾਂ ਨੇ ਸਕੂਲ ਖੋਲ੍ਹਿਆ ਤੇ ਖੋਲ੍ਹ ਕੇ ਇਸ ਵਿੱਚ ਸੱਭਿਆਚਾਰ ਸਮਾਗਮ ਕੀਤਾ ਹੈ। ਜੋ ਅਤੀ ਨਿੰਦਨ ਯੋਗ ਹੈ ਉਸ ਤੇ ਵੀ ਬਣਦੀ ਕਾਰਵਾਈ ਹੋਵੇਗੀ। -- ਪੰਥਕ ਆਗੂ ਤੇ ਐਸਜੀਪੀਸੀ ਵੀ ਲੈ ਸਕਦੀ ਹੈ ਨੋਟਿਸ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਤੇ ਸਕੂਲ ਖੋਲ੍ਹ ਕੇ ਤੀਆਂ ਦਾ ਪ੍ਰੋਗਰਾਮ ਕਰਵਾਉਣ ਸਬੰਧੀ ਜਦ ਵੱਖ ਵੱਖ ਪੰਥਕ ਆਗੂਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਜਾਂ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਤਾਂ ਉਹਨਾਂ ਨੇ ਇਸ ਨੂੰ ਅਤੀ ਨਿੰਦਣਯੋਗ ਕਰਾਰ ਦਿੰਦਿਆਂ ਇਸ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖਣ ਦਾ ਹਵਾਲਾ ਦਿੱਤਾ ਹੈ। ਪੰਥਕ ਧਿਰਾਂ ਦੇ ਆਗੂਆਂ ਨੇ ਦੱਸਿਆ ਕਿ ਸੰਤਾਂ ਦੀ ਬਰਸੀ ਵਾਲੇ ਦਿਨ ਜਦ ਵਿਦਿਆਕ ਅਦਾਰੇ ਜਾਂ ਹੋਰ ਸਰਕਾਰੀ ਅਦਾਰਿਆਂ ਨੂੰ ਡੀਸੀ ਦੇ ਹੁਕਮਾਂ ਨਾਲ ਬੰਦ ਕੀਤਾ ਜਾਂਦਾ ਹੈ ਤਾਂ ਉਸ ਦਿਨ ਹੀ ਇਸ ਸਕੂਲ ਵੱਲੋਂ ਤੀਆਂ ਦਾ ਪ੍ਰੋਗਰਾਮ ਕਰਨਾ ਸਕੂਲ ਚ ਗਿੱਧਾ ਭੰਗੜਾ ਪਾਉਣ ਦੀ ਨਿਖੇਦੀ ਹੀ ਨਹੀਂ ਕੀਤੀ ਜਾ ਸਕਦੀ ਸਗੋਂ ਇਸ ਦੇ ਖਿਲਾਫ ਕਾਰਵਾਈ ਲਈ ਵੀ ਚਾਰਾਜੋਈ ਵਿੱਢਣੀ ਪਵੇਗੀ।