
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਚੋਰਾਂ ਵੱਲੋਂ ਦਿਨ ਦਿਹਾੜੇ ਹੀ ਤਾਜੋ ਰੋਡ ਤੇ ਸਥਿਤ ਇੱਕ ਫਰੂਟ ਸਬਜੀ ਦਾ ਕੰਮ ਕਰਨ ਵਾਲੇ ਦੇ ਘਰ 'ਚ ਦਾਖਲ ਹੋ ਕੇ ਨਕਦੀ ਸਮੇਤ ਹੋਰ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ।

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਚੋਰਾਂ ਵੱਲੋਂ ਦਿਨ ਦਿਹਾੜੇ ਹੀ ਤਾਜੋ ਰੋਡ ਤੇ ਸਥਿਤ ਇੱਕ ਫਰੂਟ ਸਬਜੀ ਦਾ ਕੰਮ ਕਰਨ ਵਾਲੇ ਦੇ ਘਰ 'ਚ ਦਾਖਲ ਹੋ ਕੇ ਨਕਦੀ ਸਮੇਤ ਹੋਰ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਲ ਫਰੂਟ ਵਿਕਰੇਤਾ ਤਰਸੇਮ ਲਾਲ ਪੁੱਤਰ ਫੂਲ ਚੰਦ ਨੇ ਦੱਸਿਆ ਕਿ ਉਹ ਬਾਹਰਲੇ ਬੱਸ ਸਟੈਂਡ ਤੇ ਸਬਜ਼ੀ, ਫਲ ਫਰੂਟ ਦੀ ਦੁਕਾਨ ਕਰਦੇ ਹਨ, ਜਿਸ ਕਰਕੇ ਉਹਨਾਂ ਦਾ ਸਾਰਾ ਪਰਿਵਾਰ ਘਰ ਨੂੰ ਤਾਲੇ ਲਗਾ ਕੇ ਦੁਕਾਨ ਤੇ ਹਾਜ਼ਰ ਸੀ। ਜਿਸ ਤੋਂ ਬਾਅਦ ਦੁਪਹਿਰ ਸਮੇਂ ਨਾ ਮਲੂਮ ਚੋਰ ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਦਰਵਾਜੇ ਨੂੰ ਅੰਦਰੋਂ ਲੱਗਿਆ ਹੋਇਆ ਕੁੰਡਾ ਤੋੜ ਕੇ ਦੂਸਰੇ ਕਮਰੇ 'ਚ ਦਾਖਲ ਹੋ ਗਏ ਜਿੱਥੋਂ ਉਨ੍ਹਾਂ ਕਮਰੇ ਅੰਦਰ ਰੱਖੀ ਅਲਮਾਰੀ ਵਿਚੋਂ ਤੋਲਾ ਸੋਨਾ, 700 ਗ੍ਰਾਮ ਦੇ ਕਰੀਬ ਚਾਂਦੀ ਤੋਂ ਇਲਾਵਾ ਬੈਡ ਦੇ ਗੱਦੇ ਹੇਠ ਰੱਖੀ ਹੋਈ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਅਤੇ ਜਾਂਦੇ ਸਮੇਂ ਘਰ ਅੰਦਰ ਰੱਖੀਆਂ ਦੋ ਗੋਲਕਾਂ ਦੀ ਵੀ ਭੰਨਤੋੜ ਕਰ ਗਏ।
ਉਹਨਾਂ ਨੂੰ ਇਸ ਘਟਨਾ ਸਬੰਧੀ ਉਦੋਂ ਪਤਾ ਲੱਗਾ ਜਦੋ ਉਹ ਦੁਪਹਿਰ ਤੋਂ ਬਾਅਦ ਆਪਣੇ ਘਰ ਪੁੱਜੇ ਤਾਂ ਦੇਖਿਆ ਕਿ ਅਲਮਾਰੀ ਅੰਦਰਲਾ ਸਮਾਨ ਇਧਰ ਉਧਰ ਬਿਖਰਿਆ ਪਿਆ ਸੀ। ਉਨਾਂ ਤੁਰੰਤ ਇਸ ਘਟਨਾ ਸਬੰਧੀ ਤਪਾ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਇਹਨਾਂ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।