ਗੁਜਰਾਤ ਦੰਗਿਆਂ ਦੇ ਦੋਸ਼ੀਆਂ ਤੇ ਬਲਾਤਕਾਰੀਆਂ ਦੀ ਸਜ਼ਾ ਮੁਅੱਤਲ ਕਰਨਾ ਪੀੜਤਾਂ ਨਾਲ ਵੱਡੀ ਬੇਇਨਸਾਫ਼ੀ, ਲਾਭ ਅਕਲੀਆ ਦਾ ਸਖ਼ਤ ਬਿਆਨ
28 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਵੱਲੋਂ 'ਬਿਲਕਿਸ ਬਾਨੋ' ਦੇ ਕੇਸ ’ਚ ਨਾਮਜ਼ਦ ਦੋ ਦੋਸ਼ੀਆਂ ਦੀ ਸਜ਼ਾ ਮੁਅੱਤਲ ਕਰਨ ਤੇ ਜ਼ਮਾਨਤ ਦੇਣ ਦਾ ਫ਼ੈਸਲਾ ਜਮਹੂਰੀ ਸਮਾਜ ਦੇ ਮੱਥੇ 'ਤੇ ਕਲੰਕ ਹੈ। ਸੀਪੀਆਈ (ਐੱਮਐੱਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ। 2002 ’ਚ ਗੁਜਰਾਤ ਦੰਗਿਆਂ ਦੌਰਾਨ ਆਰਐੱਸਐੱਸ ਦੇ ਨਾਲ ਜੁੜੇ ਗੁੰਡਿਆਂ ਵੱਲੋਂ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਤੇ ਉਸ ਦੇ ਪ੍ਰੀਵਾਰ ਦੇ ਸੱਤ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਇਹ ਫ਼ੈਸਲਾ ਅਤਿ ਨਿੰਦਣਯੋਗ ਹੈ,ਜੋ ਘੱਟ ਗਿਣਤੀਆਂ ਤੇ ਔਰ
Publish Date: Thu, 19 Nov 2026 03:08 PM (IST)
Updated Date: Thu, 19 Nov 2026 03:09 PM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ - 28 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਵੱਲੋਂ 'ਬਿਲਕਿਸ ਬਾਨੋ' ਦੇ ਕੇਸ ’ਚ ਨਾਮਜ਼ਦ ਦੋ ਦੋਸ਼ੀਆਂ ਦੀ ਸਜ਼ਾ ਮੁਅੱਤਲ ਕਰਨ ਤੇ ਜ਼ਮਾਨਤ ਦੇਣ ਦਾ ਫ਼ੈਸਲਾ ਜਮਹੂਰੀ ਸਮਾਜ ਦੇ ਮੱਥੇ 'ਤੇ ਕਲੰਕ ਹੈ। ਸੀਪੀਆਈ (ਐੱਮਐੱਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ। 2002 ’ਚ ਗੁਜਰਾਤ ਦੰਗਿਆਂ ਦੌਰਾਨ ਆਰਐੱਸਐੱਸ ਦੇ ਨਾਲ ਜੁੜੇ ਗੁੰਡਿਆਂ ਵੱਲੋਂ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਤੇ ਉਸ ਦੇ ਪ੍ਰੀਵਾਰ ਦੇ ਸੱਤ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਇਹ ਫ਼ੈਸਲਾ ਅਤਿ ਨਿੰਦਣਯੋਗ ਹੈ,ਜੋ ਘੱਟ ਗਿਣਤੀਆਂ ਤੇ ਔਰਤ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ।
ਇਸ ਕੇਸ ਦੀ ਪ੍ਰਮੁੱਖ ਪੀੜਤਾ ਬਿਲਕਿਸ ਬਾਨੋ ਨੇ ਆਪਣੇ ਵਕੀਲ ਕੋਲ ਬਿਆਨ ਦਰਜ ਕਰਵਾਉਣ ਸਮੇਂ ਕਿਹਾ ਹੈ, ਕਿ "ਮੈਨੂੰ ਇਸ ਫ਼ੈਸਲੇ ਦੀ ਕੋਈ ਜਾਣਕਾਰੀ ਨਹੀਂ ਤੇ ਕੋਰਟ ਨੇ ਇਹ ਫੈਸਲਾ ਕਰਦੇ ਸਮੇਂ ਮੈਨੂੰ ਬੁਲਾਇਆ ਵੀ ਨਹੀਂ, ਮੈਨੂੰ ਅਖ਼ਬਾਰਾਂ ਰਾਹੀਂ ਪਤਾ ਲੱਗਿਆ ਹੈ। 24 ਸਾਲ ਬਾਅਦ ਮੇਰੇ ਅੱਲੇ ਜ਼ਖਮਾਂ ਨੂੰ ਦੁਵਾਰਾ ਉਚੇੜਿਆ ਗਿਆ ਹੈ। ਮੈਂ ਇਸ ਦੇ ਖ਼ਿਲਾਫ਼ ਲੜਦੀ ਰਹਾਂਗੀ। ਉਸਨੇ ਇਹ ਵੀ ਕਿਹਾ, ਕਿ ਮੈਂ ਓਦੋਂ 19 ਸਾਲ ਦੀ ਸੀ, ਜਦੋਂ ਮੇਰੀ ਦੁਨੀਆਂ,ਮੇਰੀ ਨਿੱਕੀ ਬੱਚੀ,ਮੇਰਾ ਪ੍ਰੀਵਾਰ,ਮੇਰਾ ਘਰ ਖ਼ਤਮ ਕਰ ਦਿੱਤਾ ਗਿਆ ਤੇ ਇਹ ਸਾਰਾ ਕੁੱਝ ਮੇਰੇ ਕੋਲੋਂ ਬੇਰਹਿਮੀ ਨਾਲ ਖੋਹ ਲਿਆ ਗਿਆ ਸੀ। ਮੈਂ 24 ਸਾਲ ਤੋਂ ਇਨਸਾਫ਼ ਦੇ ਲਈ ਲੜਦੀ ਆ ਰਹੀ ਹਾਂ, ਆਪਣੇ ਲਈ ਅਤੇ ਆਪਣੇ ਸਮਾਜ ਦੀਆਂ ਔਰਤਾਂ ਲਈ।
ਇਸ ਸਮੇਂ ਦੌਰਾਨ ਮੈਂ ਆਪਣੇ ਅੰਦਰ ਹਿੰਮਤ ਦੇ ਅਜਿਹੇ ਭੰਡਾਰ ਲੱਭੇ, ਜਿਨ੍ਹਾਂ ਬਾਰੇ ਮੈਨੂੰ ਪਤਾ ਵੀ ਨਹੀਂ ਸੀ। ਇਹ ਸਭ ਇਸ ਲਈ ਸੰਭਵ ਹੋਇਆ, ਕਿਉਂ ਕਿ ਲੱਖਾਂ ਲੋਕਾਂ ਦੀਆਂ ਆਵਾਜ਼ਾਂ ’ਚੋਂ ਮੈਨੂੰ ਪਰਭੂਰ ਸਮਰਥਨ ਅਤੇ ਏਕਤਾ ਮਿਲੀ। ਮੈਂ ਇੱਕ ਤੋਂ ਬਾਅਦ ਇੱਕ ਅਦਾਲਤ ਦੇ ਦਰਵਾਜ਼ੇ ਖੜਕਾਏ, ਬਹੁਤ ਸਾਰੀਆਂ ਥਾਵਾਂ ਤੇ ਮੈਨੂੰ ਇਨਸਾਫ਼ ਮਿਲਿਆ ਵੀ, ਹਰ ਥਾਂ ਮੇਰਾ ਵਿਸ਼ਵਾਸ ਬਹਾਲ ਹੋਇਆ। ਮੈਂ ਆਪਣੇ ਜੀਵਨ ਦੇ ਮਲਵੇ ’ਚੋਂ ਆਪਣੇ ਪ੍ਰੀਵਾਰ ਆਪਣੇ ਦੋਸਤਾਂ ਦੇ ਪਿਆਰ ਨਾਲ ਆਪਣੀ ਜ਼ਿੰਦਗੀ ਮੁੜ ਬਣਾਈ ਹੈ। ਮੈਂ ਸ਼ਾਂਤੀ ਲਈ ਤਰਸਦੀ ਰਹੀ। ਮੈਂ ਲੰਬੀ ਲੜਾਈ ਲੜਕੇ ਇਨਸਾਫ਼ ਪ੍ਰਪਤ ਕੀਤਾ ਸੀ , ਅੱਜ ਮੁੜ ਉਹ ਮੇਰੇ ਕੋਲੋਂ ਖੋਹਿਆ ਜਾ ਰਿਹਾ ਹੈ। ਇਕ ਵਾਰ ਫਿਰ ਮੈਂ ਡਰ ਲੱਗ ਰਿਹਾ ਹੈ, ਆਪਣੇ ਪ੍ਰੀਵਾਰ ਲਈ ਆਪਣੇ ਬੱਚਿਆਂ ਲਈ, ਕਿਤੇ ਇਨਸਾਫ਼ ਵਿੱਚੋਂ ਮੇਰਾ ਭਰੋਸਾ ਫਿਰ ਉੱਠ ਨਾ ਜਾਵੇ।"
ਪਾਰਟੀ ਆਗੂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਬਲਾਤਕਾਰੀਆਂ, ਕਾਤਲਾਂ ਅਤੇ ਫਿਰਕੂ ਟੋਲਿਆਂ ਦੇ ਹੌਂਸਲੇ ਹੋਰ ਬੁਲੰਦ ਹੋਣਗੇ, ਉਨ੍ਹਾਂ ਨੂੰ ਹੋਰ ਬਲ ਮਿਲੇਗਾ। ਆਗੂ ਨੇ ਇਹ ਵੀ ਕਿਹਾ ਕਿ ਇੱਕ ਪਾਸੇ ਉਮਰ ਖ਼ਾਲਿਦ ਤੇ ਸ਼ਰਜੀਲ ਇਮਾਮ ਵਰਗੇ ਬੇਕਸੂਰ ਨੌਜਵਾਨਾਂ ਨੂੰ ਪਿਛਲੇ ਛੇ ਸਾਲ ਤੋਂ ਯੂਏਪੀਏ ਅਧੀਨ ਜੇਲ੍ਹ ’ਚ ਬੰਦ ਕੀਤਾ ਹੋਇਆ ਹੈ, ਵਾਰ ਵਾਰ ਉਨ੍ਹਾਂ ਦੀ ਜ਼ਮਾਨਤ ਰੱਦ ਕੀਤੀ ਜਾ ਰਹੀ ਹੈ। ਉਨ੍ਹਾਂ 'ਤੇ ਕੋਈ ਦੋਸ਼ ਆਇਦ ਨਹੀਂ ਹੋਇਆ। ਦੂਜੇ ਪਾਸੇ, ਦੇਸ਼ ’ਚ ਫਿਰਕੂ ਦੰਗਿਆਂ ’ਚ ਸ਼ਾਮਲ ਲੋਕ, ਬਲਾਤਕਾਰੀ, ਕਾਤਲ ਖੁੱਲ੍ਹੇਆਮ ਘੁੰਮ ਰਹੇ ਹਨ।