- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕਲਾ ਦੇ ਖੇਤਰ ’ਚ ਗੱਡੇ ਝੰਡੇ

ਮੁਖਤਿਆਰ ਸਿੰਘ, ਪੰਜਾਬੀ ਜਾਗਰਣ,
ਪੱਖੋ ਕਲਾਂ : ਇਲਾਕੇ ਭਰ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਮਹੁੱਈਆ ਕਰਵਾ ਰਹੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਤੇ ਕਲਾਤਮਕ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ,ਅਧਿਆਪਕਾਂ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।ਸੰਸਥਾ ਦੇ ਵਿਦਿਆਰਥੀਆਂ ਨੇ ਸਿੱਖਿਆ ਤੇ ਕਲਾ ਮੰਚ ਪੰਜਾਬ ਵੱਲੋਂ ਕਰਵਾਏ ਗਏ ਨੌਵੇ ਦਿਸਹੱਦੇ ਸਿਰਲੇਖ ਹੇਠ ਕਰਵਾਏ ਗਏ ਜ਼ਿਲ੍ਹਾ ਪੱਧਰੀ ਆਨਲਾਈਨ ਕਲਾ ਮੁਕਾਬਲੇ 2026 ’ਚ ਸੰਸਥਾ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਸੋਲੋ ਡਾਂਸ,ਭਾਸ਼ਣ ਤੇ ਲੋਕ ਗੀਤ ਮੁਕਾਬਲੇ ’ਚ ਉਪਲਬਧੀ ਪ੍ਰਾਪਤ ਕਰਦੇ ਹੋਏ ਰਾਜ ਪੱਧਰੀ ਕਲਾ ਮੁਕਾਬਲੇ (ਆਫਲਾਈਨ)’ਚ ਆਪਣਾ ਸਥਾਨ ਬਣਾਇਆ ਹੈ।
ਇਸ ਵਿਸ਼ੇਸ ਪ੍ਰਾਪਤੀ ਤੇ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ(ਡਾਇਰੈਕਟਰ) ਨੇ ਚੁਣੇ ਗਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਈ ਜਾਣਕਾਰੀ ਦਿੱਤੀ ਕਿ ਸਿੱਖਿਆ ਤੇ ਕਲਾ ਮੰਚ ਪੰਜਾਬ ਵੱਲੋਂ ਪਿਛਲੇ ਦਿਨੀ ਪ੍ਰਾਈਵੇਟ ਵਰਗ ਦੇ ਨੌਵੇ ਦਿਸਹੱਦੇ ਜ਼ਿਲ੍ਹਾ ਪੱਧਰੀ ਆਨਲਾਈਨ ਕਲਾ ਮੁਕਾਬਲੇ 2026 ’ਚ ਜ਼ਿਲ੍ਹੇ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ’ਚ ਸੰਸਥਾ ਦੀ ਵਿਦਿਆਰਥਣ ਅਸ਼ਮੀਨ ਕੌਰ ਧਾਲੀਵਾਲ ਪੁੱਤਰੀ ਸਤਨਾਮ ਸਿੰਘ(ਕਲਾਸ ਚੌਥੀ) ਨੇ (ਪ੍ਰਾਇਮਰੀ ਪ੍ਰਾਈਵੇਟ ਵਰਗ ਆਨਲਾਈਨ) ਦੇ ਸੋਲੋ ਡਾਂਸ ਮੁਕਾਬਲੇ ’ਚ ਆਪਣੇ ਹਾਵ ਭਾਵ ਤੇ ਅੰਦਾਜ਼ ਸਦਕਾ ਸਥਾਨ ਪ੍ਰਾਪਤ ਕੀਤਾ।
ਕਵਿਤਾ ਮੁਕਾਬਲੇ (ਪ੍ਰਾਇਮਰੀ ਵਰਗ) ’ਚ ਤਨਵੀਰ ਕੌਰ ਸਿੱਧੂ ਪੁੱਤਰੀ ਪਰਮਜੀਤ ਸਿੰਘ (ਕਲਾਸ ਪੰਜਵੀਂ) ਤੇ ਰਵਨੀਤ ਕੌਰ ਪੁੱਤਰੀ ਗੁਰਮੇਲ ਸਿੰਘ (ਕਲਾਸ ਦਸਵੀਂ) ਨੇ ਕਵਿਤਾ ਅੱਪਰ ਪ੍ਰਾਇਮਰੀ ਵਰਗ ’ਚ ਜਿੱਤ ਪ੍ਰਾਪਤ ਕੀਤੀ। ਭਾਸ਼ਣ ਮੁਕਾਬਲੇ (ਪ੍ਰਾਈਵੇਟ ਅੱਪਰ ਵਰਗ) ’ਚ ਜਪਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ (ਕਲਾਸ ਨੌਵੀਂ) ਨੇ ਆਪਣੇ ਤਰਕ, ਕਲਾਤਮਕ ਹੁਨਰ ਤੇ ਹੌਸਲੇ ਦੇ ਸਦਕਾ ਜਿੱਤ ਪ੍ਰਾਪਤ ਕੀਤੀ ਹੈ।ਇਸੇ ਤਰ੍ਹਾਂ ਮੇਹਰ ਕੌਰ ਪੁੱਤਰੀ ਗੁਰਦੇਵ ਸਿੰਘ (ਕਲਾਸ ਚੌਥੀ) ਨੇ ਆਪਣੀ ਦਮਦਾਰ ਅਵਾਜ਼ ਤੇ ਸੁਰਤਾਲ ਸਦਕੇ ਪਹਿਲੇ ਪੜਾਅ ਨੂੰ ਪਾਰ ਕਰਕੇ ਦੂਸਰੇ ਪ੍ਰਤੀਯੋਗੀਆਂ ਨੂੰ ਕਰੜੀ ਟੱਕਰ ਦੇ ਕੇ ਆਪਣਾ ਨਾਮ ਪੰਜਾਬ ਰਾਜ ਪੱਧਰੀ ਮੁਕਾਬਲੇ ਲਈ ਸੂਚੀ ’ਚ ਦਰਜ ਕਰਵਾਇਆ।
ਚੁਣੇ ਗਏ ਵਿਦਿਆਰਥੀ ਅੱਗੇ ਆਫਲਾਈਨ ਰਾਜ ਪੱਧਰੀ ਮੁਕਾਬਲਿਆਂ ’ਚ ਭਾਗ ਲੈਣਗੇ। ਇਸ ਵਿਸ਼ੇਸ ਪ੍ਰਾਪਤੀ ਤੇ ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੀ ਕਲਾ ਨੂੰ ਹੋਰ ਨਿਖਾਰਣ ਵਾਲੇ ਅਧਿਆਪਕ ਸਾਹਿਬਾਨ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਚੁਣੇ ਗਏ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀਆਂ ਕਾਮਨਾਵਾਂ ਕਰਦੇ ਹੋਏ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਨੂੰ ਆਪਣੀ ਸਿਰਜਣਾਤਮਕ ਪ੍ਰਤਿਭਾ ਨੂੰ ਹੋਰ ਨਿਖਾਰਣ ਲਈ ਪ੍ਰੇਰਿਤ ਕਰਦੀਆਂ ਹਨ। ਸੰਸਥਾ ਵੱਲੋਂ ਹਮੇਸ਼ਾ ਸਾਹਿਤ,ਕਲਾ ਦੇ ਖੇਤਰ ’ਚ ਵਿਦਿਆਰਥੀਆਂ ਨੂੰ ਸੁਨਹਿਰੇ ਮੌਕੇ ਪ੍ਰਦਾਨ ਕਰਨ ਲਈ ਢੁਕਵਾਂ ਪਲੇਟਫਾਰਮ ਮੁਹੱਈਆ ਕਰਵਾ ਕੇ ਹਮੇਸ਼ਾ ਉਤਸ਼ਾਹਿਤ ਕੀਤਾ ਜਾਂਦਾ ਰਹੇਗਾ।ਉਨ੍ਹਾਂ ਨੇ ਅਗਲੇ ਪੜਾਅ ਨੂੰ ਜਿੱਤਣ ਦੀ ਕਾਮਨਾ ਕੀਤੀ।