ਚੋਣਾਂ ਤੋਂ ਪਹਿਲਾਂ ਕਾਂਗਰਸ ਖੇਮੇ 'ਚ ਖਲਬਲੀ, ਪਿੰਡ ਫਰਵਾਹੀ ਦੇ ਮੌਜੂਦਾ ਸਰਪੰਚ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ
ਬਰਨਾਲਾ ਹਲਕੇ 'ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਨੇੜਲੇ ਪਿੰਡ ਫਰਵਾਹੀ ਦੇ ਮੌਜੂਦਾ ਸਰਪੰਚ ਡਾ. ਜਗਸੀਰ ਸਿੰਘ ਜੱਗਾ ਆਪਣੇ ਪੂਰੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਉਹਨਾਂ ਨੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਯੋਗ ਅਗਵਾਈ ਹੇਠ 'ਆਪ' ਦਾ ਪੱਲਾ ਫੜਿਆ।
Publish Date: Sun, 13 Sep 2026 03:27 PM (IST)
Updated Date: Sun, 13 Sep 2026 03:29 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਬਰਨਾਲਾ ਹਲਕੇ 'ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਨੇੜਲੇ ਪਿੰਡ ਫਰਵਾਹੀ ਦੇ ਮੌਜੂਦਾ ਸਰਪੰਚ ਡਾ. ਜਗਸੀਰ ਸਿੰਘ ਜੱਗਾ ਆਪਣੇ ਪੂਰੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਉਹਨਾਂ ਨੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਯੋਗ ਅਗਵਾਈ ਹੇਠ 'ਆਪ' ਦਾ ਪੱਲਾ ਫੜਿਆ।
ਇਸ ਮੌਕੇ ਸ਼ਾਮਲ ਹੋਏ ਆਗੂਆਂ ਦਾ 'ਆਪ' ਪਰਿਵਾਰ 'ਚ ਦਿਲੋਂ ਸਵਾਗਤ ਕਰਦਿਆਂ ਮੀਤ ਹੇਅਰ ਨੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਨਾਲ ਜੁੜਨ ਵਾਲੇ ਹਰ ਇੱਕ ਵਰਕਰ ਤੇ ਆਗੂ ਨੂੰ ਪੂਰਾ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਦੌਰਾਨ ਆਗੂਆਂ ਨੇ ਆਖਿਆ ਕਿ ਸਾਰੇ ਰਲ-ਮਿਲ ਕੇ ਹਲਕਾ ਬਰਨਾਲਾ ਦੇ ਸਰਬਪੱਖੀ ਵਿਕਾਸ, ਲੋਕਾਂ ਦੀ ਬਿਹਤਰੀ ਤੇ ਪੰਜਾਬ ਦੀ ਨਿਰੰਤਰ ਤਰੱਕੀ ਲਈ ਹੋਰ ਵੀ ਮਜ਼ਬੂਤੀ ਨਾਲ ਕੰਮ ਕਰਨਗੇ।
ਇਸ ਖਾਸ ਮੌਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨਾਲ ਹਲਕਾ ਬਰਨਾਲਾ ਤੋਂ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਜ਼ਿਲ੍ਹਾ ਪਰਿਸ਼ਦ ਮੈਂਬਰ ਕੁਲਦੀਪ ਸਿੰਘ ਫਰਵਾਹੀ ਤੋਂ ਇਲਾਵਾ ਹੈਪੀ, ਜਸਵੀਰ, ਜੱਸਾ, ਜੱਗੀ, ਸੰਦੀਪ, ਕਾਕਾ ਮਹੰਤ, ਲਾਡੀ ਜਲੂਰ ਤੇ ਪਿੰਡ ਫਰਵਾਹੀ ਤੋਂ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਵਿਸ਼ੇਸ਼ ਤੌਰ 'ਤੇ ਹਾਜ਼ਰ ਸੀ।