- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੀਤਾ ਭਵਨ ਵਿਖੇ ਮਨਾਈ ਸ੍ਰੀ ਰਾਧਾ ਅਸ਼ਟਮੀ

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸ੍ਰੀ ਸ਼ਿਆਮ ਪ੍ਰਚਾਰ ਮੰਡਲ ਤਪਾ ਵੱਲੋਂ ਸਮੂਹ ਮੰਡੀ ਨਿਵਾਸੀਆਂ ਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਸ੍ਰੀ ਰਾਧਾ ਅਸ਼ਟਮੀ ਸ੍ਰੀ ਗੀਤਾ ਭਵਨ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਜਿਸ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਹਿੱਸਾ ਲੈ ਕੇ ਅਸ਼ੀਰਵਾਦ ਲਿਆ,ਸ੍ਰੀ ਕ੍ਰਿਸ਼ਨ ਜੀ ਦੀ ਲਾਡਲੀ ਰਾਧਾ ਰਾਣੀ ਦੇ ਸਬੰਧ ’ਚ ਰਾਧਾ ਅਸ਼ਟਮੀ ਮਨਾਈ ਜਾਂਦੀ ਹੈ, ਰਾਮਪੁਰਾ ਫੂਲ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਪ੍ਰਸਿੱਧ ਭਜਨ ਗਾਇਕਾ ਮਾਧਵੀ ਬੰਧਨਾ ਨੇ ਸ੍ਰੀ ਰਾਧਾ ਕ੍ਰਿਸ਼ਨ ਜੀ ਦੇ ਭਜਨ ਪੇਸ਼ ਕਰਕੇ ਪੰਡਾਲ ਨੂੰ ਭਗਤੀਮਈ ਕਰ ਦਿੱਤਾ। ਭਜਨ ਗਾਇਕਾ ਵੱਲੋਂ ਭਾਜਨ ਗਾ ਕੇ ਭਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਸਮਾਗਮ ਦੇ ਅੰਤ ’ਚ ਸ੍ਰੀ ਜੁਗਲ ਜੋੜੀ ਸਰਕਾਰ ਦੀ ਆਰਤੀ ਕੀਤੀ ਗਈ। ਇਸ ਉਪਰੰਤ ਸਮੂਹ ਸੰਗਤ ਨੂੰ ਪ੍ਰਸ਼ਾਦ ਵੰਡਿਆ ਗਿਆ। ਮੰਡਲ ਦੇ ਪ੍ਰਧਾਨ ਰਜਿੰਦਰ ਬਾਂਸਲ (ਰਿੰਕੂ ਮੌੜ) ਨੇ ਸਮਾਗਮ ’ਚ ਪਹੁੰਚੀ ਸਮੂਹ ਸੰਗਤ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਗੀਤਾ ਭਵਨ ਤਪਾ ਦੇ ਪੁਜਾਰੀ ਸ਼੍ਰੀ ਕਾਲਾ ਰਾਮ ਵੇਦਪਾਠੀ ਤੋਂ ਇਲਾਵਾ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਦੇ ਪ੍ਰਧਾਨ ਰਿੰਕੂ ਮੌੜ, ਦੀਪੂ ਭੈਣੀ, ਭਾਰਤ ਭੂਸ਼ਨ ਬਾਂਸਲ, ਭੂਸ਼ਨ ਮਿੱਤਲ ਲਾਡੀ, ਸੁਭਾਸ ਕਾਂਸਲ, ਸੁਰਿੰਦਰ ਗੋਇਲ, ਰਾਕੇਸ਼ ਸਿੰਗਲਾ, ਅਜੇ ਬਾਂਸਲ, ਕੇਵਲ ਕ੍ਰਿਸ਼ਨ ਮਿੱਤਲ, ਕੈਲਾਸ਼ ਗਰਗ, ਵਿਜੇ ਐਮਸੀ, ਸੁਨੀਲ ਗਰਗ, ਬੀਰਬਲ ਗੋਇਲ, ਭੂਸ਼ਨ ਗਰਗ ਕਾਲਾ, ਨਰੈਣ ਬਾਵਾ, ਸੰਨੀ ਬਾਂਸਲ, ਅਨਿਲ ਗਰਗ ਯੋਗੀ, ਅਮਰਜੀਤ ਕਾਂਸਲ, ਕ੍ਰਿਸ਼ਨ ਕੁਮਾਰ, ਰਾਕੇਸ਼ ਕੁਮਾਰ, ਮੋਨੂੰ ਕੁਮਾਰ, ਅਨਿਲ ਬਾਂਸਲ ਆਸ਼ੂ, ਅਸ਼ੋਕ ਸਿੰਗਲਾ, ਅਨਿਲ ਭੈਣੀ, ਭੁਵੇਸ਼ ਬਾਂਸਲ, ਪਰਵੀਨ ਸ਼ਾਂਤ, ਮਨੀਸ਼ ਮਿੱਤਲ, ਜਸਪਾਲ ਸ਼ਰਮਾ ਅਤੇ ਸੁਮੀਤ ਬਾਂਸਲ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।