
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ੍ਰੀ ਸ਼ਿਆਮ ਪ੍ਰਚਾਰ ਮੰਡਲ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਸਬੰਧੀ ਕੀਤੀ ਮੀਟਿੰਗ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਸ੍ਰੀ ਸ਼ਿਆਮ ਪ੍ਰਚਾਰ ਮੰਡਲ ਦੀ ਇੱਕ ਮੀਟਿੰਗ ਮੰਡਲ ਪ੍ਰਧਾਨ ਰਾਜਿੰਦਰ ਬਾਂਸਲ (ਰਿੰਕੂ ਮੌੜ) ਦੀ ਅਗਵਾਈ ਹੇਠ ਹੋਈ। ਜਿਸ ਵਿਚ ਮੰਡਲ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਮੰਡਲ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ 4 ਸਤੰਬਰ ਨੂੰ ਪ੍ਰਭਾਤ ਫੇਰੀ ਕਰਕੇ ਮਨਾਇਆ ਜਾਵੇਗਾ, ਇਹ ਪ੍ਰਭਾਤ ਫੇਰੀ ਸਵੇਰੇ 5.15 ਵਜੇ ਸ਼੍ਰੀ ਗੀਤਾ ਭਵਨ ਤੋਂ ਚੱਲੇਗੀ ਅਤੇ ਸੁਖਾਨੰਦ ਬਸਤੀ, ਡਾ: ਨਰੇਸ਼ ਵਾਲੀ ਗਲੀ ਅਤੇ ਗਲੀ ਨੰਬਰ 2,3,4 ’ਚੋਂ ਸ੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕਰਦੀ ਹੋਈ ਸ੍ਰੀ ਗੀਤਾ ਭਵਨ ਪਹੁੰਚੇਗੀ। ਇਸ ਤੋਂ ਇਲਾਵਾ ਸ੍ਰੀ ਰਾਧਾ ਅਸ਼ਟਮੀ ਦਾ ਤਿਉਹਾਰ 18 ਸਤੰਬਰ ਦਿਨ ਸੁੱਕਰਵਾਰ ਨੂੰ ਸ੍ਰੀ ਗੀਤਾ ਭਵਨ ਤਪਾ ਵਿਖੇ ਸੰਕੀਰਤਨ ਕਰਕੇ ਬਹੁਤ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਮੰਡਲ ਦੇ ਦੀਪਕ ਕੁਮਾਰ ਗਰਗ, ਭਾਰਤ ਭੂਸ਼ਨ ਬਾਂਸਲ, ਸੁਰਿੰਦਰ ਗੋਇਲ, ਰਾਕੇਸ਼ ਸਿੰਗਲਾ, ਭੂਸ਼ਨ ਮਿੱਤਲ (ਲਾਡੀ), ਕੈਲਾਸ਼ ਗਰਗ, ਅਸ਼ੋਕ ਗੋਇਲ, ਅਜੇ ਬਾਂਸਲ, ਯੋਗੇਸ਼ ਬਾਂਸਲ, ਬੀਰਬਲ ਗੋਇਲ, ਸੰਨੀ ਬਾਂਸਲ, ਸੁਨੀਲ ਗਰਗ, ਅਨਿਲ ਬਾਂਸਲ(ਆਸੂ), ਅਮਰਜੀਤ ਕਾਂਸਲ, ਨਰੈਣ ਬਾਵਾ, ਵਿਜੈ ਧੂਰਕੋਟੀਆ, ਅਸ਼ੋਕ ਸਿੰਗਲਾ, ਭੂਸ਼ਨ ਕੁਮਾਰ(ਕਾਲ਼ਾ), ਰਾਕੇਸ਼ ਕੁਮਾਰ, ਫੂਲ ਚੰਦ ਆਦਿ ਸਮੂਹ ਮੈਂਬਰ ਹਾਜ਼ਰ ਸਨ।