ਖੁੱਡੀ ਕਲਾਂ ’ਚ ਕਰਵਾਇਆ ਸੈਮੀਨਾਰ
ਸੋਸ਼ਲ ਮੀਡੀਆ ਦੁਸ਼ਮਣ ਜਾਂ ਦੋਸਤ ਵਿਸ਼ੇ ’ਤੇ ਪਿੰਡ ਖੁੱਡੀ ਕਲਾਂ ’ਚ ਸੈਮੀਨਾਰ ਲਗਾਇਆ
Publish Date: Wed, 21 Jan 2026 06:38 PM (IST)
Updated Date: Wed, 21 Jan 2026 06:39 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਤੇ ਇਸ ਦੇ ਸਕਾਰਾਤਮਕ ਤੇ ਨਕਾਰਾਤਮਕ ਪਹਿਲੂਆਂ ਨੂੰ ਲੈ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ’ਚ ‘ਸੋਸ਼ਲ ਮੀਡੀਆ ਦੁਸ਼ਮਣ ਜਾਂ ਦੋਸਤ’ ਵਿਸ਼ੇਸ਼ ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਐੱਸਪੀਸੀ ਨੋਡਲ ਇੰਚਾਰਜ ਜਗਸੀਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਦੇ ਡਿਜ਼ੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਨੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ ਪਰ ਇਸ ਦੀ ਗਲਤ ਵਰਤੋਂ ਨਾਲ ਨੌਜਵਾਨਾਂ ਵਿੱਚ ਮਾਨਸਿਕ ਤਣਾਅ, ਗਲਤ ਜਾਣਕਾਰੀਆਂ ਦਾ ਫੈਲਾਅ ਤੇ ਨਿੱਜੀ ਜੀਵਨ ਵਿੱਚ ਦਖਲ ਵਧ ਰਿਹਾ ਹੈ। ਮੁੱਖ ਬੁਲਾਰੇ ਪ੍ਰੋਫ਼ਸਰ ਕੁਲਦੀਪ ਸਿੰਘ ਬਰਨਾਲਾ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਸੋਸ਼ਲ ਮੀਡੀਆ ਇੱਕ ਚਾਕੂ ਵਾਂਗ ਹੈ, ਜੇ ਸਹੀ ਤਰੀਕੇ ਨਾਲ ਵਰਤੀਏ ਤਾਂ ਇਹ ਦੋਸਤ ਹੈ ਜੋ ਜਾਣਕਾਰੀ, ਸਿੱਖਿਆ ਤੇ ਸਮਾਜਿਕ ਜੁੜਾਅ ਵਧਾਉਂਦਾ ਹੈ। ਪਰ ਜੇ ਗਲਤ ਵਰਤੋਂ ਕਰੀਏ, ਤਾਂ ਇਹ ਦੁਸ਼ਮਣ ਬਣ ਜਾਂਦਾ ਹੈ ਜੋ ਸਾਡੀ ਨਿੱਜਤਾ, ਸਮਾਂ ਤੇ ਮਾਨਸਿਕ ਸਿਹਤ ਨੂੰ ਖ਼ਤਰੇ ’ਚ ਪਾਉਂਦਾ ਹੈ। ਅਖੀਰ ’ਚ ਸਕੂਲ ਇੰਚਾਰਜ ਮੈਡਮ ਅਵਿਨਾਸ਼ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਨੂੰ ਸੀਮਤ ਅਤੇ ਜ਼ਿੰਮੇਵਾਰੀ ਨਾਲ ਵਰਤਿਆ ਜਾਵੇ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸਨ।