- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਬਾਬਾ ਭਗਵਾਨ ਦਾਸ ਨੇ ਮੈਡੀਕਲ ਕੈਂਪ ਦਾ ਕੀਤਾ ਉਦਘਾਟਨ

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਮਨੁੱਖਤਾ ਦੀ ਸੇਵਾ ’ਚ 24 ਘੰਟੇ ਹਾਜ਼ਰ ਮਿੰਨੀ ਸਹਾਰਾ ਵੈੱਲਫੇਅਰ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਧ ਬਾਬਾ ਇੰਦਰ ਦਾਸ ਦੀ 45ਵੀਂ ਬਰਸੀ ਮੌਕੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਰੀਬਨ ਕੱਟ ਕੇ ਕੀਤਾ। ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਜੀਵਨ ਭੂਤ ਤੇ ਚੇਅਰਮੈਨ ਪ੍ਰਵੀਨ ਘੁੰਨਸ ਨੇ ਦੱਸਿਆ ਕਿ ਕਲੱਬ ਵਲੋਂ ਹਰ ਸਾਲ ਬਰਸੀ ਮੌਕੇ ਮੈਡੀਕਲ ਕੈਂਪ ਲਾਇਆ ਜਾਂਦਾ ਹੈ, ਜਿੱਥੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤੇ ਇਹ ਕੈਂਪ ਬਾਬਾ ਜੀ ਦੀ ਬਰਸੀ ਵਾਲੇ ਦਿਨ ਤੱਕ ਨਿਰਵਿਘਨ ਚੱਲਦਾ ਹੈ। ਇਸ ਮੌਕੇ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ,ਸਿਟੀ ਇੰਚਾਰਜ ਕੁਲਵੰਤ ਸਿੰਘ,ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਬਾਸੀ, ਜਸਵਿੰਦਰ ਚੱਠਾ, ਰਾਜ ਕੁਮਾਰ ਰਾਜੂ ਮੋੜ, ਟੇਕ ਢੀਂਗਰਾ,ਪਵਨ ਬਤਾਰਾ, ਸੁਰੇਸ਼ ਚੰਦੇਲ,ਅਸ਼ੋਕ ਬਾਂਸਲ, ਸਤਪਾਲ ਗੋਇਲ, ਵਿੱਕੀ ਬੇਪਰਵਾਹ,ਨੰਬਰਦਾਰ ਬਲਵੰਤ ਸਿੰਘ, ਸੁਰਿੰਦਰ ਗੋਇਲ, ਗੋਲਡੀ ਮਹਿਤਾ, ਦੀਪਕ ਬਾਂਸਲ, ਸੁਰਿੰਦਰ ਗੋਇਲ, ਅਸ਼ਵਨੀ ਚੌਧਰੀ, ਪਾਇਲਟ ਰਜਿੰਦਰ ਸਿੰਘ ਗੋਗੀ, ਸੇਠੀ, ਕੇਵਲ ਕ੍ਰਿਸ਼ਨ ਮਿੱਤਲ ਆਦਿ ਹਾਜ਼ਰ ਸਨ।