- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਪਤ ਜਾਣਕਾਰੀ ਅਨੁਸਾਰ ਮਿਸਤਰੀ ਕਾਹਨ ਸਿੰਘ ਉਰਫ ਗੋਲਾ (52) ਆਪਣੀ ਦੁਕਾਨ ਦੇ ਪਿਛਲੇ ਪਾਸੇ ਆਪਣੇ ਖੇਤ ਕੰਮ ਕਰ ਰਿਹਾ ਸੀ ਤੇ ਇਸ ਦੌਰਾਨ ਹੀ ਭਦੌੜ ਬਾਜਾਖਾਨਾ ਰੋਡ ਸਥਿਤ ਖੇਤ ਮੋਟਰ ’ਚ ਕਰੰਟ ਦੌਰਾਨ ਲਪੇਟ 'ਚ ਆ ਗਿਆ। ਜਿਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਕਾਹਨ ਸਿੰਘ ਲੱਕੜ ਦਾ ਕਾਰੀਗਾਰ ਸੀ।

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਕਸਬਾ ਭਦੌੜ ਵਿਖੇ ਇੱਕ ਵਿਆਕਤੀ ਦੀ ਕਰੰਟ ਲੱਗਣ ਨਾਲ ਦੁਖਦਈ ਮੌਤ ਹੋਂਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਿਸਤਰੀ ਕਾਹਨ ਸਿੰਘ ਉਰਫ ਗੋਲਾ (52) ਆਪਣੀ ਦੁਕਾਨ ਦੇ ਪਿਛਲੇ ਪਾਸੇ ਆਪਣੇ ਖੇਤ ਕੰਮ ਕਰ ਰਿਹਾ ਸੀ ਤੇ ਇਸ ਦੌਰਾਨ ਹੀ ਭਦੌੜ ਬਾਜਾਖਾਨਾ ਰੋਡ ਸਥਿਤ ਖੇਤ ਮੋਟਰ ’ਚ ਕਰੰਟ ਦੌਰਾਨ ਲਪੇਟ 'ਚ ਆ ਗਿਆ। ਜਿਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਕਾਹਨ ਸਿੰਘ ਲੱਕੜ ਦਾ ਕਾਰੀਗਾਰ ਸੀ। ਮ੍ਰਿਤਕ ਦੇ ਦੋ ਲੜਕਿਆਂ ਚੋਂ ਇੱਕ ਵਿਦੇਸ਼ ਵਿੱਚ ਹੈ ਜਦਕਿ ਦੂਸਰਾ ਦੁਕਾਨ ਤੇ ਹੀ ਕੰਮ 'ਚ ਹੱਥ ਵਟਾ ਰਿਹਾ ਸੀ। ਇਸ ਘਟਨਾਂ ਤੋਂ ਬਆਦ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਦਾ ਬਰਨਾਲਾ ਤੋਂ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸ ਘਟਨਾਂ ਤੇ ਵਿਸ਼ਵਕਰਮਾਂ ਗੁਰਦੁਆਰਾ ਰਾਮਗੜ੍ਹੀਆ ਪ੍ਰਬੰਧਕ ਕਮੇਟੀ ਦੁਆਰਾ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।