- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿੰਪੀ ਵਰਮਾ ਬਣੇ ਅਰੋੜਾ ਖੱਤਰੀ ਵੈਲਫੇਅਰ ਬੋਰਡ ਦੇ ਚੇਅਰਮੈਨ

ਯਾਦਵਿੰਦਰ ਸਿੰਘ ਭੁੱਲਰ/ ਰੇਸ਼ਮ ਦੂਆ, ਪੰਜਾਬੀ ਜਾਗਰਣ,
ਬਰਨਾਲਾ : ਪੰਜਾਬ ਸਰਕਾਰ ਵੱਲੋਂ ਖਤਰੀ ਅਰੋੜਾ ਵੈਲਫੇਅਰ ਬੋਰਡ ਦੇ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਬਸੰਤ ਵੱਲੋਂ ਹਲਕਾ ਬਰਨਾਲਾ ਦੇ ਖੱਤਰੀ ਅਰੋੜਾ ਸਮਾਜ ਦੀ ਭਲਾਈ ਲਈ ਰਿੰਪੀ ਵਰਮਾ ਨੂੰ ਖੱਤਰੀ ਅਰੋੜਾ ਵੈਲਫੇਅਰ ਬੋਰਡ ਹਲਕਾ ਬਰਨਾਲਾ ਦਾ ਚੇਅਰਮੈਨ ਲਗਾਇਆ ਗਿਆ ਹੈ। ਜਿਸ ਨਾਲ ਖੱਤਰੀ ਅਰੋੜਾ ਸਮਾਜ ਵਿੱਚ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ । ਬਰਨਾਲਾ ਸ਼ਹਿਰ ਦੇ ਸਾਰੇ ਖੱਤਰੀ ਅਰੋੜਾ ਪਰਿਵਾਰਾਂ ਦੇ ਮੈਂਬਰ ਇਕੱਠੇ ਹੋਏ ਅਤੇ ਰਿੰਪੀ ਵਰਮਾ ਨੂੰ ਚੇਅਰਮੈਨ ਲਗਾਏ ਜਾਣ ਤੇ ਉਨਾਂ ਨੂੰ ਸਿਰੋਪਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡ ਕੇ ਸਾਰੇ ਖੱਤਰੀ ਅਰੋੜਾ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਰਿੰਪੀ ਵਰਮਾ ਦੀ ਇਸ ਨਿਯੁਕਤੀ ਨਾਲ ਖੱਤਰੀ ਅਰੋੜਾ ਸਮਾਜ ’ਚ ਖੁਸ਼ੀ ਤੇ ਉਤਸਾਹ ਦਾ ਮਾਹੌਲ ਹੈ। ਸਮਾਜ ਦੇ ਵੱਖ-ਵੱਖ ਆਗੂਆਂ ਅਤੇ ਮੈਂਬਰਾਂ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਰਿੰਪੀ ਵਰਮਾ ਸਮਾਜਿਕ ਕੰਮਾਂ ਵਿੱਚ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਬਿਰਾਦਰੀ ਦੀ ਤਰੱਕੀ ਲਈ ਉਨ੍ਹਾਂ ਦਾ ਤਜਰਬਾ ਕਾਰਗਰ ਸਾਬਿਤ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਖਤਰੀ ਅਰੋੜਾ ਬਿਰਾਦਰੀ ਪੰਜਾਬ ਦਾ ਗਠਨ ਸਮਾਜ ਦੇ ਵਿਕਾਸ ਅਤੇ ਭਲਾਈ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ। ਇਸੇ ਤਹਿਤ ਸੂਬਾਈ ਚੇਅਰਮੈਨ ਰਜਿੰਦਰ ਸਿੰਘ ਬਸੰਤ ਨੂੰ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਨੇ ਅੱਗੇ ਆਪਣੀ ਟੀਮ ਬਣਾ ਕੇ ਹਰ ਹਲਕੇ ਵਿੱਚ ਢਾਂਚਾ ਤਿਆਰ ਕੀਤਾ ਹੈ। ਉਸੇ ਕੜੀ ਵਿੱਚ ਬਰਨਾਲਾ ਹਲਕੇ ਦੀ ਜ਼ਿੰਮੇਵਾਰੀ ਰਿੰਪੀ ਵਰਮਾ ਨੂੰ ਸੌਂਪੀ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਰਿੰਪੀ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਖੱਤਰੀ ਅਰੋੜਾ ਵੈਲਫੇਅਰ ਬੋਰਡ ਦਾ ਹਲਕਾ ਬਰਨਾਲਾ ਦਾ ਚੇਅਰਮੈਨ ਲਗਾਏ ਜਾਣ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੱਤਰੀ ਅਰੋੜਾ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਬਸੰਤ ਅਤੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ।
ਆਪਣੀ ਨਿਯੁਕਤੀ ਤੋਂ ਬਾਅਦ ਰਿੰਪੀ ਵਰਮਾ ਨੇ ਕਿਹਾ ਕਿ ਉਹ ਬਿਰਾਦਰੀ ਦੀ ਸੇਵਾ ਲਈ ਪੂਰੀ ਤਰ੍ਹਾਂ ਸਮਰਪਿਤ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਬਰਨਾਲਾ ਵਿੱਚ ਅਰੋੜਾ ਖੱਤਰੀ ਸਮਾਜ ਨੂੰ ਇੱਕਜੁੱਟ ਕਰਨਾ, ਨੌਜਵਾਨਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਵੱਲ ਪ੍ਰੇਰਿਤ ਕਰਨਾ ਅਤੇ ਸਮਾਜਿਕ ਭਲਾਈ ਦੀਆਂ ਯੋਜਨਾਵਾਂ ਦਾ ਲਾਭ ਹਰ ਜ਼ਰੂਰਤਮੰਦ ਤੱਕ ਪਹੁੰਚਾਉਣਾ ਹੋਵੇਗਾ। ਸਮਾਜ ਦੇ ਲੋਕਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਰਿੰਪੀ ਵਰਮਾ ਦੇ ਕਾਰਜਕਾਲ ਵਿੱਚ ਬਰਨਾਲਾ ਦਾ ਅਰੋੜਾ ਖੱਤਰੀ ਸਮਾਜ ਨਵੀਂਆਂ ਉਚਾਈਆਂ ਨੂੰ ਛੂਹੇਗਾ। ਇਸ ਮੌਕੇ ਵਰੁਣ ਬੱਤਾ, ਨਰਿੰਦਰ ਚੋਪੜਾ ,ਰਾਜੇਸ਼ ਭੂਟਾਨੀ, ਪਵਨ ਧੀਰ ,ਸੁਖਦੇਵ ਲੁਟਾਵਾ, ਅਸ਼ਵਨੀ ਮਦਾਨ, ਰਾਮ ਕੁਮਾਰ ਸੋਭਤੀ ,ਰਾਕੇਸ਼ ਦਾਨੀਆ,ਸੁਰਿੰਦਰ ਸੋਹਲ ਅਤੇ ਹੋਰ ਵੀ ਖੱਤਰੀ ਅਰੋੜਾ ਬਿਰਾਦਰੀ ਦੇ ਮੈਂਬਰ ਹਾਜ਼ਰ ਸਨ।