ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਤੋਂ ਪਹਿਲਾਂ ਬਾਜ਼ਾਰਾਂ 'ਚ ਲੱਗੇ ਗੰਦਗੀ ਦੇ ਢੇਰ, ਵਪਾਰੀਆਂ 'ਚ ਰੋਸ ਹਿੰਦੂ ਧਰਮ ਦੇ ਪਵਿੱਤਰ ਤੇ ਵੱਡੇ ਤਿਉਹਾਰਾਂ ’ਚੋਂ ਇੱਕ, ਭਗਵਾਨ ਸ੍ਰੀ ਜਗਨਨਾਥ ਜੀ ਦੀ ਇਤਿਹਾਸਕ ਰੱਥ ਯਾਤਰਾ 20 ਜੁਲਾਈ, ਦਿਨ ਸੋਮਵਾਰ ਨੂੰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਜਾ ਰਹੀ ਹੈ। ਪਰ ਇਸ ਮਹਾਨ ਤਿਉਹਾਰ ਤੋਂ ਪਹਿਲਾਂ ਸ਼ਹਿਰ ਦੇ ਬਾਜ਼ਾਰਾਂ ਦੀ ਮਾੜੀ ਹਾਲਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸੇ ਸਬੰਧ ’ਚ ਵਪਾਰ ਮੰਡਲ ਦੇ ਪ੍ਰਮੁੱਖ ਆਗੂ ਮੋਨੂ ਗੋਇਲ ਦੀ ਅਗਵਾਈ ਹੇਠ ਵਪਾਰੀਆਂ ਤੇ ਪ੍ਰਬੰਧਕਾਂ ਵੱਲੋਂ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਇੱਕ ਅਹਿਮ ਅਪੀਲ ਕੀਤੀ ਗਈ ਹੈ।
Publish Date: Thu, 16 Jul 2026 03:05 PM (IST)
Updated Date: Thu, 16 Jul 2026 03:06 PM (IST)
ਰੇਸ਼ਮ ਦੁਆ, ਪੰਜਾਬੀ ਜਾਗਰਣ, ਬਰਨਾਲਾ - ਹਿੰਦੂ ਧਰਮ ਦੇ ਪਵਿੱਤਰ ਤੇ ਵੱਡੇ ਤਿਉਹਾਰਾਂ ’ਚੋਂ ਇੱਕ, ਭਗਵਾਨ ਸ੍ਰੀ ਜਗਨਨਾਥ ਜੀ ਦੀ ਇਤਿਹਾਸਕ ਰੱਥ ਯਾਤਰਾ 20 ਜੁਲਾਈ, ਦਿਨ ਸੋਮਵਾਰ ਨੂੰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਜਾ ਰਹੀ ਹੈ। ਪਰ ਇਸ ਮਹਾਨ ਤਿਉਹਾਰ ਤੋਂ ਪਹਿਲਾਂ ਸ਼ਹਿਰ ਦੇ ਬਾਜ਼ਾਰਾਂ ਦੀ ਮਾੜੀ ਹਾਲਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸੇ ਸਬੰਧ ’ਚ ਵਪਾਰ ਮੰਡਲ ਦੇ ਪ੍ਰਮੁੱਖ ਆਗੂ ਮੋਨੂ ਗੋਇਲ ਦੀ ਅਗਵਾਈ ਹੇਠ ਵਪਾਰੀਆਂ ਤੇ ਪ੍ਰਬੰਧਕਾਂ ਵੱਲੋਂ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਇੱਕ ਅਹਿਮ ਅਪੀਲ ਕੀਤੀ ਗਈ ਹੈ।
ਸ਼ਹਿਰ 'ਚ ਕੂੜੇ ਦੇ ਢੇਰਾਂ ਨੂੰ ਲੈ ਕੇ ਸ਼ਹਿਰੀਆਂ 'ਚ ਰੋਸ ਸਮੱਸਿਆ ਤੇ ਮੌਜੂਦਾ ਸਥਿਤੀ ਤੇ ਸ਼ਹਿਰ ’ਚ ਲੱਗੇ ਕੂੜੇ ਦੇ ਢੇਰਾਂ ਦੇ ਮੱਦੇ ਨਜ਼ਰ ਸ਼ਹਿਰ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਪਾਰੀ ਨੇਤਾ ਮੋਨੂ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਜਗ੍ਹਾ-ਜਗ੍ਹਾ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਗੰਦਗੀ ਕਾਰਨ ਪੂਰੇ ਇਲਾਕੇ ’ਚ ਭਿਆਨਕ ਬਦਬੂ ਫੈਲੀ ਹੋਈ ਹੈ, ਜਿਸ ਕਾਰਨ ਉੱਥੋਂ ਲੰਘਣਾ ਵੀ ਦੁਸ਼ਵਾਰ ਹੋ ਚੁੱਕਾ ਹੈ। ਅਜਿਹੀ ਨਰਕ ਵਰਗੀ ਹਾਲਤ ’ਚ ਇੰਨਾ ਪਵਿੱਤਰ ਤੇ ਵੱਡਾ ਧਾਰਮਿਕ ਤਿਉਹਾਰ ਮਨਾਉਣਾ ਤੇ ਸ਼ਰਧਾਲੂਆਂ ਦੀ ਭੀੜ ਵਾਲੀ ਰੱਥ ਯਾਤਰਾ ਨੂੰ ਸੁਰੱਖਿਅਤ ਢੰਗ ਨਾਲ ਕੱਢਣਾ ਬਹੁਤ ਮੁਸ਼ਕਿਲ ਨਜ਼ਰ ਆ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਸਣੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੁਹਾਰ ਲਗਾਉਂਦਿਆਂ ਮੰਗ ਕੀਤੀ ਹੈ ਕਿ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਤੇ ਇਸ ਵੱਡੇ ਤਿਉਹਾਰ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੀ ਸਫਾਈ ਲਈ ਉੱਚ ਅਧਿਕਾਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਨਗਰ ਕੌਂਸਲ/ਮਿਊਂਸੀਪਲ ਕਮੇਟੀ ਦੇ ਅਧਿਕਾਰੀਆਂ ਅਤੇ ਸਫ਼ਾਈ ਸੇਵਕਾਂ ਨਾਲ ਤੁਰੰਤ ਇੱਕ ਹੰਗਾਮੀ ਮੀਟਿੰਗ ਕੀਤੀ ਜਾਵੇ।
ਰੱਥ ਯਾਤਰਾ ਦੇ ਰੂਟ ਤੇ ਸਮੁੱਚੇ ਬਾਜ਼ਾਰਾਂ ਵਿੱਚੋਂ ਕੂੜੇ ਦੇ ਢੇਰ ਚੁੱਕਵਾ ਕੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇ। ਸਾਰੇ ਬਾਜ਼ਾਰਾਂ ਨੂੰ ਸਾਫ਼-ਸੁਥਰਾ ਬਣਾਇਆ ਜਾਵੇ ਤਾਂ ਜੋ ਸੰਗਤਾਂ ਬਿਨਾਂ ਕਿਸੇ ਪਰੇਸ਼ਾਨੀ ਦੇ, ਖ਼ੁਸ਼ੀ-ਖ਼ੁਸ਼ੀ ਅਤੇ ਸ਼ਰਧਾਪੂਰਵਕ ਇਸ ਪਵਿੱਤਰ ਯਾਤਰਾ ’ਚ ਸ਼ਾਮਲ ਹੋ ਸਕਣ। ਇਸ ਮੌਕੇ ਵਪਾਰੀ ਨੇਤਾ ਮੋਨੂ ਗੋਇਲ ਦੇ ਨਾਲ ਰੱਥ ਯਾਤਰਾ ਦੇ ਪ੍ਰਬੰਧਕੀ ਮੈਂਬਰ ਤੇ ਸ਼ਹਿਰ ਦੇ ਪਤਵੰਤੇ ਸੱਜਣ ਵੱਡੀ ਗਿਣਤੀ ’ਚ ਹਾਜ਼ਰ ਸਨ। ਇਨ੍ਹਾਂ ’ਚ ਮੁੱਖ ਤੌਰ 'ਤੇ ਸਮੂਹਿਕ ਮੈਂਬਰ ਰਿਸ਼ਵ, ਚਿਰਾਗ, ਚੰਦਰ ਤੇ ਜਤਨ ਸ਼ਾਮਲ ਸਨ। ਇਸ ਤੋਂ ਇਲਾਵਾ ਬਾਜ਼ਾਰ ਦੇ ਪ੍ਰਮੁੱਖ ਦੁਕਾਨਦਾਰ ਤੇ ਵਪਾਰੀ ਜਿਵੇਂ ਕਿ ਕਰਨ ਕੁਮਾਰ, ਅਸ਼ੋਕ ਸੈਨਾ, ਜਤਿੰਦਰ ਰਾਜੂ ਤੇ ਜੋਧਪੁਰੀਆ ਪਰਿਵਾਰ ਦੇ ਮੈਂਬਰਾਂ ਨੇ ਵੀ ਇਸ ਮੰਗ ਦਾ ਪੂਰਨ ਸਮਰਥਨ ਕੀਤਾ ਤੇ ਪ੍ਰਸ਼ਾਸਨ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ।