ਗ਼ਰੀਬੀ ਨੂੰ ਪਛਾੜ ਕੇ ਬਣਿਆ ਨੈਸ਼ਨਲ ਚੈਂਪੀਅਨ, ਮਹਾਵੀਰ ਨੇ ਨੈਸ਼ਨਲ ਬਾਕਸਿੰਗ 'ਚ ਜਿੱਤਿਆ ਗੋਲਡ ਮੈਡਲ; ਵਧਾਇਆ ਇਲਾਕੇ ਦਾ ਮਾਣ ਸਥਾਨਕ ਦਾਣਾ ਮੰਡੀ ਦੀਆਂ ਝੁੱਗੀਆਂ 'ਚ ਰਹਿਣ ਵਾਲੇ ਗਰੀਬ ਪਰਿਵਾਰ ਦੇ ਹੋਣਹਾਰ ਬੱਚੇ ਮਹਾਵੀਰ ਨੇ ਕਰਨਾਲ (ਹਰਿਆਣਾ) ਵਿਖੇ ਹੋਈਆਂ ਨੈਸ਼ਨਲ ਪੱਧਰੀ ਬਾਕਸਿੰਗ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਲ ਕੀਤਾ ਹੈ। ਅੰਡਰ-14 ਵਰਗ ਦੀਆਂ ਇਹਨਾਂ ਖੇਡਾਂ 'ਚ ਸਰੀਰ ਪੱਖੋਂ ਪਤਲੇ ਤੇ ਫੁਰਤੀਲੇ ਇਸ ਨਿੱਕੇ ਖਿਡਾਰੀ ਨੇ ਵਿਰੋਧੀ ਖਿਡਾਰੀਆਂ ਨੂੰ ਧੂੜ ਚਟਾਉਂਦਿਆਂ ਗੋਲਡ ਮੈਡਲ ਦੇ ਨਾਲ-ਨਾਲ 'ਬੈਸਟ ਚੈਲੰਜਰ' ਦਾ ਖਿਤਾਬ ਵੀ ਆਪਣੇ ਨਾਂ ਕੀਤਾ।
Publish Date: Tue, 08 Sep 2026 01:47 PM (IST)
Updated Date: Tue, 08 Sep 2026 01:48 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਸਥਾਨਕ ਦਾਣਾ ਮੰਡੀ ਦੀਆਂ ਝੁੱਗੀਆਂ 'ਚ ਰਹਿਣ ਵਾਲੇ ਗਰੀਬ ਪਰਿਵਾਰ ਦੇ ਹੋਣਹਾਰ ਬੱਚੇ ਮਹਾਵੀਰ ਨੇ ਕਰਨਾਲ (ਹਰਿਆਣਾ) ਵਿਖੇ ਹੋਈਆਂ ਨੈਸ਼ਨਲ ਪੱਧਰੀ ਬਾਕਸਿੰਗ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਲ ਕੀਤਾ ਹੈ। ਅੰਡਰ-14 ਵਰਗ ਦੀਆਂ ਇਹਨਾਂ ਖੇਡਾਂ 'ਚ ਸਰੀਰ ਪੱਖੋਂ ਪਤਲੇ ਤੇ ਫੁਰਤੀਲੇ ਇਸ ਨਿੱਕੇ ਖਿਡਾਰੀ ਨੇ ਵਿਰੋਧੀ ਖਿਡਾਰੀਆਂ ਨੂੰ ਧੂੜ ਚਟਾਉਂਦਿਆਂ ਗੋਲਡ ਮੈਡਲ ਦੇ ਨਾਲ-ਨਾਲ 'ਬੈਸਟ ਚੈਲੰਜਰ' ਦਾ ਖਿਤਾਬ ਵੀ ਆਪਣੇ ਨਾਂ ਕੀਤਾ।
ਜਵਾਹਰ ਨਵੋਦਿਆ ਵਿਦਿਆਲਾ, ਢਿੱਲਵਾਂ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਮਹਾਵੀਰ ਨੇ ਹਰਿਆਣਾ ਤੇ ਰਾਜਸਥਾਨ ਦੇ ਮਜ਼ਬੂਤ ਬੋਕਸਿੰਗ ਖਿਡਾਰੀਆਂ ਨੂੰ ਸ਼ਾਨਦਾਰ ਚੁਣੌਤੀ ਦਿੰਦਿਆਂ ਇਹ ਜਿੱਤ ਦਰਜ ਕੀਤੀ ਹੈ।
2007 ਤੋਂ ਚੱਲ ਰਿਹਾ ਹੈ ਮੁਫ਼ਤ ਸਿੱਖਿਆ ਦਾ ਮਿਸ਼ਨ
ਸਮਾਜ ਸੇਵੀ ਭਾਨ ਸਿੰਘ ਜੱਸੀ ਪੇਦਨੀ ਨੇ ਦੱਸਿਆ ਕਿ 'ਗੁਰੂ ਨਾਨਕ ਸਲੰਮ ਸੇਵਾ ਮਿਸ਼ਨ' ਵੱਲੋਂ ਸਾਲ 2007 ਤੋਂ ਲਗਾਤਾਰ ਦਾਣਾ ਮੰਡੀ ਬਰਨਾਲਾ ਦੀਆਂ ਝੁੱਗੀਆਂ ਦੇ ਲੋੜਵੰਦ ਬੱਚਿਆਂ ਨੂੰ ਸ਼ਾਮ ਦੇ ਸਮੇਂ ਮੁਫ਼ਤ ਸਿੱਖਿਆ ਦੇਣ ਦੀ ਸੇਵਾ ਨਿਭਾਈ ਜਾ ਰਹੀ ਹੈ। ਮਹਾਵੀਰ ਵੀ ਇਸੇ ਮਿਸ਼ਨ ਅਧੀਨ ਪੜ੍ਹਾਈ ਤੇ ਖੇਡਾਂ 'ਚ ਅੱਗੇ ਵਧਿਆ ਹੈ। ਪੰਜਾਬੀ ਜਾਗਰ ਨਾਲ ਗੱਲਬਾਤ ਕਰਦੇ ਆਂ ਜੱਸੀ ਬੇਅਦਵੀ ਨੇ ਦੱਸਿਆ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਇਨਕਲਾਬੀ ਪੈਗਾਮ 'ਤੇ ਚੱਲਦਿਆਂ ਲੋੜਵੰਦਾਂ ਦੀ ਮਦਦ ਕਰਨਾ। ਗਰੀਬ ਤੇ ਝੁੱਗੀ-ਝੌਂਪੜੀ ਵਾਲੇ ਬੱਚਿਆਂ ਨੂੰ ਸਿੱਖਿਆ ਤੇ ਖੇਡਾਂ ਦੇ ਖੇਤਰ 'ਚ ਅੱਗੇ ਵਧਣ ਦੇ ਬਰਾਬਰ ਮੌਕੇ ਪ੍ਰਦਾਨ ਕਰਨਾ ਕੀ ਉਨ੍ਹਾਂ ਦਾ ਮੁੱਖ ਟੀਚਾ ਹੈ।
ਜਲਦ ਕੀਤਾ ਜਾਵੇਗਾ ਮਹਾਵੀਰ ਦਾ ਵਿਸ਼ੇਸ਼ ਸਨਮਾਨ ਸਮਾਜ ਸੇਵੀ ਜੱਸੀ ਪੇਦਨੀ ਨੇ ਐਲਾਨ ਕੀਤਾ ਕਿ ਨੈਸ਼ਨਲ ਪੱਧਰ 'ਤੇ ਇਲਾਕੇ ਦਾ ਨਾਂ ਰੋਸ਼ਨ ਕਰਨ ਵਾਲੇ ਖਿਡਾਰੀ ਮਹਾਵੀਰ ਨੂੰ ਜਲਦੀ ਹੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ, ਤਾਂ ਜੋ ਹੋਰਨਾਂ ਗਰੀਬ ਪਰਿਵਾਰਾਂ ਦੇ ਬੱਚੇ ਵੀ ਪੜ੍ਹਾਈ ਤੇ ਖੇਡਾਂ ਦੇ ਖੇਤਰ 'ਚ ਅੱਗੇ ਆਉਣ ਲਈ ਪ੍ਰੇਰਿਤ ਹੋ ਸਕਣ।