- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਵਿੰਦਰ ਝੋਟੇ ਦੇ ਹੱਕ ਵਿੱਚ ਜਥੇਬੰਦੀਆਂ ਨੇ ਵਿਧਾਇਕ ਉੱਗੋਕੇ ਦੀ ਕੋਠੀ ਘੇਰੀ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਨਸ਼ਾ ਤਸਕਰਾਂ ਵੱਲੋਂ ਪਿਛਲੇ ਦਿਨੀ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਵਿਖੇ ਕਤਲ ਕਰ ਦਿੱਤਾ ਗਿਆ ਸੀ ਪਰਵਿੰਦਰ ਸਿੰਘ ਝੋਟੇ ਦੇ ਪੱਖ ਵਿੱਚ ਅੱਜ ਪੰਜਾਬ ਭਰ ਅੰਦਰ ਆਮ ਆਦਮੀ ਪਾਰਟੀ ਦੇ ਸਮੂਹ 92 ਵਿਧਾਇਕਾਂ ਅਤੇ ਮੰਤਰੀਆਂ ਦੀਆਂ ਕੋਠੀਆਂ ਦੇ ਘਿਰਾਓ ਕੀਤੇ ਗਏ। ਇਸ ਮੌਕੇ ਪਰਵਿੰਦਰ ਝੋਟਾ ਇਨਸਾਫ ਦਿਵਾਊ ਕਮੇਟੀ ਵੱਲੋਂ ਭੇਜੇ ਗਏ ਰੋਸ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਸੀ। ਸਥਾਨਕ ਬਾਹਰਲੇ ਅੱਡੇ ਨੇੜੇ ਬਠਿੰਡਾ ਚੰਡੀਗੜ੍ਹ ਮੁੱਖ ਸੜਕ ਉੱਪਰ ਬਣੀ ਨਿੱਜੀ ਕਾਲੋਨੀ ਅੰਦਰ ਸਥਿਤ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਕੋਠੀ ਦਾ ਘਿਰਾਓ ਜਨਤਕ, ਜਮਹੂਰੀ, ਇਨਕਲਾਬੀ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਮੁੱਢ ਵਿੱਚ ਉਦੋਂ ਹੀ ਸਥਿਤੀ ਤਣਾਅ ਪੂਰਨ ਬਣ ਗਈ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਜਥੇਬੰਦੀਆਂ ਨੂੰ ਕਲੋਨੀ ਦੇ ਬਾਹਰਲੇ ਗੇਟ ਉੱਪਰ ਬੈਠ ਕੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰਸਤਾਵ ਦਿੱਤਾ ਗਿਆ।
ਪਰਵਿੰਦਰ ਝੋਟਾ ਨੂੰ ਇਨਸਾਫ ਦਵਾਉਣ ਲਈ ਯਤਨਸ਼ੀਲ ਜਥੇਬੰਦੀਆਂ ਦੇ ਆਗੂਆਂ ਨੇ ਇਸ ਦਾ ਜ਼ੋਰਦਾਰ ਵਿਰੋਧ ਕਰਦਿਆਂ ਵਿਧਾਇਕ ਦੀ ਕੋਠੀ ਅੱਗੇ ਜਾ ਕੇ ਉਹਨਾਂ ਵੱਲੋਂ ਮਿਥੀ ਜਗ੍ਹਾ ਉੱਪਰ ਹੀ ਧਰਨਾ ਲਾਉਣ ਦਾ ਐਲਾਨ ਕੀਤਾ। ਲੋਕ ਰੋਹ ਅੱਗੇ ਝੁਕਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸਹਿਮਤੀ ਦਿੱਤੀ ਗਈ।ਵਿਧਾਇਕ ਦੀ ਕੋਠੀ ਨੇੜੇ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਪੰਜਾਬ ਅੰਦਰ ਫੈਲ ਰਹੇ ਨਸ਼ਿਆਂ ਦੇ ਇਸ ਦਰਿਆ ਲਈ ਸੱਤਾਧਾਰੀ ਪਾਰਟੀ ਸਮੇਤ ਪਿਛਲੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਲਾਹਣਤਾਂ ਪਾਈਆਂ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਗੁਰਮੀਤ ਸਿੰਘ ਸੁਖਪੁਰ,ਹਾਕਮ ਸਿੰਘ ਢਿੱਲਵਾਂ ਬੀ ਕੇ ਯੂ ਸਿੱਧੂਪੁਰ,ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ,ਰੂਪ ਸਿੰਘ ਢਿੱਲਵਾਂ ਸਿੱਧੂਪੁਰ ਪੰਜਾਬ,ਕੁਲਵੰਤ ਸਿੰਘ ਭਦੌੜ ਬੀ ਕੇ ਯੂ ਡਕੌਂਦਾ,ਐਡਵੋਕੇਟ ਸਤਨਾਮ ਸਿੰਘ ਰਾਹੀ ਸ਼੍ਰੋਮਣੀ ਅਕਾਲੀ ਦਲ,ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਸ ਪੰਜਾਬ,ਜੁਗਰਾਜ ਸਿੰਘ ਟੱਲੇਵਾਲ ਸਾਂਝਾ ਪੰਜਾਬ ਮੋਰਚਾ ਕਨਵੀਨਰ, ਡਾਕਟਰ ਜੱਗਾ ਸਿੰਘ ਮੌੜ ,ਮੱਖਣ ਸਿੰਘ ਰਾਮਗੜ੍ਹ ਮਜ਼ਦੂਰ ਮੁਕਤੀ ਮੋਰਚਾ,ਸੁਖਵਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਰੰਗਰੇਟਾ ਦਲ,ਜਸਮੇਲ ਸਿੰਘ ਕਾਦੀਆਂ ਜ਼ਿਲ੍ਹਾ ਸਕੱਤਰ,ਰਾਮ ਸਿੰਘ ਢਿੱਲਵਾਂ ਬਲਾਕ ਪ੍ਰਧਾਨ ਰਾਜੇਵਾਲ,ਬਾਬੂ ਸਿੰਘ ਖੁੱਡੀ ਕਲਾਂ ਬੀ ਕੇ ਯੂ ਧਨੇਰ, ਜੱਗਾ ਸਿੰਘ ਪੱਖੋ ਬਲਾਕ ਪ੍ਰਧਾਨ ਬੀ ਕੇ ਯੂ ਡੱਲੇਵਾਲ,ਡਾਕਟਰ ਹਰਜਿੰਦਰ ਸਿੰਘ ਜੱਖੁ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,ਦਰਸ਼ਨਪਾਲ ਸਿੰਘ ਸਾਬਕਾ ਸਰਪੰਚ ਪੱਖੋ ਕਲਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਨਾਇਬ ਸਿੰਘ ਟੱਲੇਵਾਲ ਲੱਖੋਵਾਲ ਯੂਨੀਅਨ,ਦਰਸ਼ਨ ਸਿੰਘ ਮਹਿਤਾ ਬੀ ਕੇ ਯੂ ਡਕੌਂਦਾ ਬੁਰਜਗਿੱਲ,ਗੁਰਜੰਟ ਸਿੰਘ ਪੰਜਾਬ ਕਿਸਾਨ ਯੂਨੀਅਨ,ਮੋਹਨ ਸਿੰਘ ਰੂੜੇਕੇ ਕਲਾਂ,ਜਰਨੈਲ ਸਿੰਘ ਧੌਲਾ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ,ਹਰਪ੍ਰੀਤ ਸਿੰਘ ਰਾ ਹਲਕਾ ਇੰਚਾਰਜ ਪੁਨਰ ਸੁਰਜੀਤੀ,ਜਗਸੀਰ ਸਿੰਘ ਸੀਰਾ ਛੀਨੀਵਾਲ ਕਲਾਂ ਜ਼ਿਲ੍ਹਾ ਪ੍ਰਧਾਨ ਕਾਦੀਆਂ,ਦਵਿੰਦਰ ਕੌਰ ,ਲਖਵੀਰ ਸਿੰਘ ਖਾਲਸਾ,ਦਰਸਨ ਗੁਰੂ, ਗੁਰਮੇਲ ਸਿੰਘ ਜ਼ਿਲ੍ਹਾ ਸਕੱਤਰ, ਜੱਗੀ ਪੰਧੇਰ ,ਡਾਕਟਰ ਰਜਿੰਦਰਪਾਲ ਇਨਕਲਾਬੀ ਕੇਂਦਰ, ਆਦਿ ਨੇ ਸੰਬੋਧਨ ਕੀਤਾ।ਕਮੇਟੀ ਵੱਲੋ ਐਲਾਨ ਕੀਤਾ ਗਿਆ ਕਿ ਵਿਧਾਇਕ ਲਾਭ ਸਿੰਘ ਉੱਗੋਕੇ ਖੁਦ ਆਕੇ ਲਾਹਨਤ ਪੱਤਰ ਪ੍ਰਾਪਤ ਕਰਨ। ਨਾ ਆਉਣ ਦੀ ਸੂਰਤ ਵਿੱਚ ਕਮੇਟੀ ਵਲੋਂ ਉਸਦੇ ਗੇਟ ਅੱਗੇ ਚਿਪਕਾਇਆ ਜਾਵੇਗਾ।ਆਖਿਰ ਜਦੋਂ ਦਿੱਤੇ ਸਮੇ ਉਹ ਨਾ ਆਏ ਤਾਂ ਭਰਵੇ ਇਕੱਠ ਨੇ ਵਿਧਾਇਕ ਦੀ ਕੋਠੀ ਦੇ ਗੇਟ ਉੱਤੇ ਲਾਹਨਤ ਪੱਤਰ ਚਿਪਕਾ ਦਿੱਤਾ।
ਇਸ ਮੌਕੇ ਕੋਮਲਪ੍ਰੀਤ ਕੌਰ,ਬਲਜਿੰਦਰ ਕੌਰ ਜ਼ਿਲ੍ਹਾ ਪ੍ਰਧਾਨ, ਗੁਰਮੇਲ ਸਿੰਘ ਅਸਪਾਲ ਸੇਵਾ ਮੁਕਤ ਥਾਣੇਦਾਰ, ਬੱਬੂ ਪੰਧੇਰ ਚੜੂਨੀ ,ਡੈਮੋਕ੍ਰੇਟਿਕ ਟੀਚਰਜ਼ ਫਰੰਟ ਤੋ ਸੱਤਪਾਲ ਬਾਂਸਲ,ਅਮ੍ਰਿਤਪਾਲ ਕੋਟਦੁੰਨਾ, ਸੁਖਦੀਪ ਤਪਾ,ਗੁਰਵਿੰਦਰ ਤਪਾ,ਯੂਨਾਈਟਿਡ ਅਕਾਲੀ ਦਲ ਤੋਂ ਗੁਰਸੇਵਕ ਸਿੰਘ ਧੂਰਕੋਟ,ਅਧਿਆਪਕ ਦਲ ਤੋਂ ਬਲਦੇਵ ਸਿੰਘ ਧੌਲਾ,ਸਾਬਕਾ ਸੈਨਿਕ ਐਸੋਸੀਏਸ਼ਨ ਤੋ ਮਨਜੀਤ ਸਿੰਘ ਜੈਮਲ ਸਿੰਘ ਵਾਲਾ,ਰਾਜਵਿੰਦਰ ਸਿੰਘ ਸੀਤਲ,ਜਸਵੀਰ ਸਿੰਘ ਸੁਖਪੁਰ,,ਰਣਦੀਪ ਸਿੰਘ ਢਿੱਲਵਾਂ,ਕੁਲਦੀਪ ਸਿੰਘ ਖਾਲਸਾ ,ਹਰਪ੍ਰੀਤ ਸਿੰਘ ਖਾਲਸਾ ,ਬੇਰੁਜ਼ਗਾਰ ਆਗੂ ਗੁਰਦੀਪ ਸਿੰਘ,ਰੋਹਿਤ ਅਤੇ ਰਣਜੀਤ ਸਿੰਘ,ਗੁਰਪ੍ਰੀਤ ਸਿੰਘ ਢਿੱਲਵਾਂ ਕਾਦੀਆਂ ਆਦਿ ਹਾਜ਼ਰ ਸਨ। ਪ੍ਰਸ਼ਾਸਨ ਵੱਲੋਂ ਡੀਐਸਪੀ ਤਪਾ ਜਸਕਰਨ ਸਿੰਘ ਬਰਾੜ ਦੀ ਅਗਵਾਈ ਵਿੱਚ ਅਮਰੀਕ ਸਿੰਘ ਗਰੇਵਾਲ ਐਸਐਚ ਓ ਤਪਾ, ਗੁਰਸਿਮਰਨ ਸਿੰਘ ਐਸ ਐਚ ਓ ਭਦੌੜ, ਮੈਡਮ ਰੇਨੂ ਪਰੋਚਾ ਐਸਐਚ ਓ ਸਹਿਣਾ, ਸਿਟੀ ਇੰਚਾਰਜ ਕੁਲਵੰਤ ਸਿੰਘ ਦੇਖ ਰੇਖ ਕਰ ਰਹੇ ਸਨ।