
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਸੱਦੇ ’ਤੇ ਬਰਨਾਲਾ ਡੀਸੀ ਦਫਤਰ ਦੇ ਮੁਲਾਜ਼ਮਾਂ ਵਲੋਂ ਸੋਮਵਾਰ ਨੂੰ ਵੀ ਹੜਤਾਲ ਜਾਰੀ ਰੱਖਦਿਆਂ ਆਪਣਾ ਕੰਮਕਾਜ ਬੰਦ ਰੱਖਿਆ ਗਿਆ।

ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਸੱਦੇ ’ਤੇ ਬਰਨਾਲਾ ਡੀਸੀ ਦਫਤਰ ਦੇ ਮੁਲਾਜ਼ਮਾਂ ਵਲੋਂ ਸੋਮਵਾਰ ਨੂੰ ਵੀ ਹੜਤਾਲ ਜਾਰੀ ਰੱਖਦਿਆਂ ਆਪਣਾ ਕੰਮਕਾਜ ਬੰਦ ਰੱਖਿਆ ਗਿਆ।
ਇਸ ਮੌਕੇ ਸੂਬਾ ਸਕੱਤਰ ਤੇ ਜਿਲ੍ਹਾ ਪ੍ਰਧਾਨ ਤਰਸੇਮ ਭੱਠਲ ਨੇ ਦੱਸਿਆ ਕਿ ਇੰਨਾਂ ਰਾਜਨੀਤਕ ਲੋਕਾਂ ’ਤੇ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ। ਸੱਤਾ ’ਚ ਆਉਣ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕੈਬਨਿਟ ਵਜ਼ੀਰਾਂ ਹਰਪਾਲ ਸਿੰਘ ਚੀਮਾਂ, ਅਮਨ ਅਰੋੜਾ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਸਾਰੀ ਲੀਡਰਸ਼ਿਪ ਨੇ ਸੱਤਾ ’ਚ ਆਉਣ ਸਾਰ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਅਫਸੋਸ ਇਹ ਫੇਲ੍ਹ ਸਰਕਾਰ ਡੀ.ਏ. ਦੀਆਂ ਸਾਰੀਆਂ ਕਿਸ਼ਤਾਂ ਵੀ ਜਾਰੀ ਨਹੀਂ ਕਰ ਸਕੀ, ਹੋਰ ਕਿਸੇ ਮੰਗ ਦਾ ਤਾਂ ਕੀ ਕਰਨਾ ਸੀ।
ਮੰਗਾਂ ਦੀ ਪੂਰਤੀ ਲਈ ਮੁਲਾਜ਼ਮਾਂ ਵਲੋਂ ਇਹ ਹੜਤਾਲ ਜਾਰੀ ਰੱਖੀ ਗਈ ਹੈ, ਜੋ 26 ਅਗਸਤ ਤੱਕ ਜਾਰੀ ਰਹੇਗੀ। ਇਸ ਮੌਕੇ ਅਵਤਾਰ ਸਿੰਘ ਬਾਹੀਆ, ਤਰਸੇਮ ਕੁਮਾਰ, ਅਮਨਦੀਪ ਸਿੰਘ, ਅੰਤਰਪਾਲ ਸਿੰਘ, ਸੁਨੀਲ ਕੁਮਾਰ, ਗੌਰਵ ਸ਼ਰਮਾ, ਕਿਰਪਾਲ ਸਿੰਘ ਤੇ ਜੈ ਗਣੇਸ਼ ਆਦਿ ਵੀ ਹਾਜ਼ਰ ਸਨ।