ਸ਼ਿਵਾਲਿਕ ਸਕੂਲ ’ਚ ਪੀਟੀਐੱਮ ਕਰਵਾਈ
ਸ਼ਿਵਾਲਿਕ ਸਕੂਲ ’ਚ ਸਾਲਾਨਾ ਨਤੀਜਾ ਪੀਟੀਐਮ ਕਰਵਾਈ
Publish Date: Wed, 01 Apr 2026 03:35 PM (IST)
Updated Date: Wed, 01 Apr 2026 03:40 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਸ਼ਿਵਾਲਿਕ ਪਬਲਿਕ ਸਕੂਲ ’ਚ ਸਾਰੀਆਂ ਕਲਾਸਾਂ ਦਾ ਸਾਲਾਨਾ ਨਤੀਜਾ ਪੀਟੀਐੱਮ ਬੜੀ ਉਤਸ਼ਾਹ ਨਾਲ ਕਰਵਾਈ ਗਈ। ਇਸ ਮੌਕੇ ਮਾਪਿਆਂ ਨੂੰ ਵਿਦਿਆਰਥੀਆਂ ਦੇ ਸਾਲਾਨਾ ਪ੍ਰਦਰਸ਼ਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਦੀ ਤਰੱਕੀ ਅਤੇ ਭਵਿੱਖ ਲਈ ਸੁਝਾਵ ਵੀ ਸਾਂਝੇ ਕੀਤੇ ਗਏ। ਇਸ ਮੌਕੇ ਤੇ ਕਲਾਸਾਂ ਦੇ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਬੱਚਿਆਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਮਿਲੀ। ਇਸ ਮੌਕੇ ਸਕੂਲ ਪ੍ਰਿੰਸੀਪਲ ਮੋਨਿਕਾ ਗਰਗ ਨੇ ਦੱਸਿਆ ਕਿ ਪੀਟੀਐੱਮ ਨੂੰ ਰੁਚੀਕਰ ਬਣਾਉਣ ਲਈ ਸਕੂਲ ਕੈਂਪਸ ’ਚ ਵੱਖ-ਵੱਖ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ। ਬੱਚਿਆਂ ਲਈ ਮਜ਼ੇਦਾਰ ਗੇਮਜ਼ ਦੇ ਨਾਲ ਨਾਲ ਪਲੇਸਟੇਸ਼ਨ ਦੀ ਵੀ ਵਿਸ਼ੇਸ਼ ਵਿਵਸਥਾ ਕੀਤੀ ਗਈ, ਜਿਸ ਨਾਲ ਵਿਦਿਆਰਥੀਆਂ ਨੇ ਖੂਬ ਮਨੋਰੰਜਨ ਕੀਤਾ। ਮਾਪਿਆਂ ਨੇ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਦੀਆਂ ਕੋਸ਼ਿਸ਼ਾਂ ਨੂੰ ਕਾਬਿਲ-ਏ-ਤਾਰੀਫ ਦੱਸਿਆ। ਸਕੂਲ ਪ੍ਰਬੰਧਕਾਂ ਨੇ ਵੀ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ।