- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਰਤਨ ਪੰਜਾਬ ਦੇ’ ਅਵਾਰਡ ਨਾਲ ਸਨਮਾਨਿਤ ਹੋਈ ਕਨ੍ਹਈਆ ਸੋਲਵੇਕਸ

--100 ਸਾਲਾਂ ਦੀ ਵਪਾਰਕ ਵਿਰਾਸਤ ਤੋਂ 'ਯੈਲੋ ਬੀਨਜ਼' ਤੱਕ ਦਾ ਸ਼ਾਨਦਾਰ ਸਫ਼ਰ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਸਿੰਗਲਾ ਪਰਿਵਾਰ ਦੀ ਵਪਾਰਕ ਵਿਰਾਸਤ ਪਿਛਲੇ ਸੌ ਸਾਲਾਂ ਤੋਂ ਵਪਾਰਕ ਗਤੀਵਿਧੀਆਂ ਅਤੇ ਉਦਯੋਗਿਕ ਵਿਕਾਸ ਨਾਲ ਨਿਰੰਤਰ ਜੁੜੀ ਹੋਈ ਹੈ। ਇਸੇ ਇਤਿਹਾਸਕ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਸਾਲ 2003 ਵਿੱਚ ਰਾਮ ਗੋਪਾਲ ਸਿੰਗਲਾ ਜੀ (ਸਾਬਕਾ ਜ਼ਿਲ੍ਹਾ ਮੰਡੀ ਅਫ਼ਸਰ) ਦੁਆਰਾ ‘ਕਨ੍ਹਈਆ ਸੋਲਵੇਕਸ ਪ੍ਰਾਈਵੇਟ ਲਿਮਟਿਡ’ ਦੀ ਸਥਾਪਨਾ ਕੀਤੀ ਗਈ ਸੀ। ਪੰਜਾਬ ਵਿੱਚ ਉਦਯੋਗਿਕ ਕ੍ਰਾਂਤੀ ਲਿਆਉਣ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਇਸ ਕੰਪਨੀ ਨੇ ਖਾਣ ਵਾਲੇ ਤੇਲਾਂ ਅਤੇ ਐਗਰੀਕਲਚਰ ਉਤਪਾਦਾਂ ਦੇ ਖੇਤਰ ਵਿੱਚ ਉੱਚ ਤਕਨੀਕੀ ਸਮਰੱਥਾ ਅਤੇ ਬਹੁਮੁੱਲਾ ਤਜਰਬਾ ਹਾਸਲ ਕੀਤਾ ਹੈ। ਉਦਯੋਗਿਕ ਖੇਤਰ ਵਿੱਚ ਪਾਏ ਇਸ ਵਡਮੁੱਲੇ ਯੋਗਦਾਨ ਲਈ ਅਦਾਰਾ ‘ਪੰਜਾਬੀ ਜਾਗਰਣ’ ਵੱਲੋਂ ਕੰਪਨੀ ਨੂੰ ‘ਰਤਨ ਪੰਜਾਬ ਦੇ’ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਅੱਜ ਦੇ ਆਧੁਨਿਕ ਦੌਰ ਵਿੱਚ ਖਾਣ-ਪੀਣ ਦੀਆਂ ਵਸਤੂਆਂ ਵਿੱਚ ਸ਼ੁੱਧਤਾ ਬਣਾਏ ਰੱਖਣਾ ਇੱਕ ਵੱਡੀ ਚੁਣੌਤੀ ਹੈ। ਇਸੇ ਸੋਚ ਅਤੇ ਆਪਣੇ ਪਿਤਾ ਦੇ ਸੁਪਨੇ ਨੂੰ ਸਾਕਾਰ ਕਰਦਿਆਂ, ਸਾਲ 2021 ਵਿੱਚ ਜੁਗਰਾਜ ਸਿੰਗਲਾ ਨੇ ‘ਯੈਲੋ ਬੀਨਜ਼’ ਬ੍ਰਾਂਡ ਦੀ ਸ਼ੁਰੂਆਤ ਕੀਤੀ। ਕੰਪਨੀ ਨੇ ਪੂਰਾ ਵਜ਼ਨ, ਪੂਰੀ ਸ਼ੁੱਧਤਾ ਅਤੇ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਦੇ ਮੂਲ ਸਿਧਾਂਤ ਨੂੰ ਅਪਣਾਇਆ। ਇਸ ਦੇ ਨਾਲ ਹੀ, ਕੰਪਨੀ ਦੇ ਨਵੀਨਤਾਕਾਰੀ ਡਾਇਰੈਕਟਰ ਮੋਹਿਤ ਗਰਗ ਆਪਣੀ ਦ੍ਰਿਸ਼ਟੀ ਨਾਲ ਉਤਪਾਦਾਂ ਨੂੰ ਦੇਸ਼-ਵਿਦੇਸ਼ ਤੱਕ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹਨ। ਅੱਜ ਸਾਲ 2026 ਵਿੱਚ, ਕੰਪਨੀ ਪੀਲੀ ਸਰੋਂ ਦਾ ਤੇਲ, ਕੱਚੀ ਘਾਣੀ, ਸੋਇਆਬੀਨ, ਕਾਟਨਸੀਡ, ਮੱਕੀ ਅਤੇ ਹੋਰ ਰਿਫਾਈਂਡ ਤੇਲਾਂ ਦਾ ਨਿਰਮਾਣ ਤੇ ਮਾਰਕੀਟਿੰਗ ਸਫ਼ਲਤਾਪੂਰਵਕ ਕਰ ਰਹੀ ਹੈ। ਉੱਤਰੀ ਭਾਰਤ ਵਿੱਚ ਆਪਣੇ ਵਿਸ਼ਾਲ ਡਿਸਟ੍ਰੀਬਿਊਸ਼ਨ ਨੈੱਟਵਰਕ ਤੋਂ ਇਲਾਵਾ, ਕੰਪਨੀ ਦੇ ਉਤਪਾਦ ਏਮਾਜੋਨ, ਫਲੀਕਾਰਟ, ਜੀਓ ਮਾਰਟ ਵਰਗੇ ਈ-ਕਾਮਰਸ ਅਤੇ ਬਲੀਕਿੰਟ, Swiggy Instamart ਵਰਗੇ ਕਵਿਕ-ਕਾਮਰਸ ਪਲੇਟਫਾਰਮਾਂ ’ਤੇ ਵੀ ਉਪਲਬਧ ਹਨ। ਇਸ ਤੋਂ ਇਲਾਵਾ ਡੀ ਮਾਰਟ ਅਤੇ ਵਿਲਮਾਰਟ ਵਰਗੇ ਵੱਡੇ ਸਟੋਰਾਂ ਵਿੱਚ ਵੀ ਕੰਪਨੀ ਨੇ ਮਜ਼ਬੂਤ ਪਛਾਣ ਬਣਾਈ ਹੈ। ਦੋਵਾਂ ਡਾਇਰੈਕਟਰਾਂ ਦਾ ਮੁੱਖ ਉਦੇਸ਼ ਹਰ ਘਰ ਤੱਕ ਸ਼ੁੱਧ, ਸਵਾਦਿਸ਼ਟ ਅਤੇ ਸਿਹਤਮੰਦ ਤੇਲ ਪਹੁੰਚਾਉਣਾ ਹੈ। ਇੱਕ ਸਦੀ ਪੁਰਾਣੀ ਵਪਾਰਕ ਵਿਰਾਸਤ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਭਾਰਤ ਦੇ ਹਰ ਘਰ ਤੱਕ ਭਰੋਸੇ ਅਤੇ ਗੁਣਵੱਤਾ ਦੀ ਨਵੀਂ ਮਿਸਾਲ ਕਾਇਮ ਕਰ ਰਿਹਾ ਹੈ।