ਆਨਲਾਈਨ ਠੱਗਾਂ ਦਾ ਨਵਾਂ ਸ਼ਿਕਾਰ: ਖ਼ਾਤੇ ਵਿੱਚੋਂ ਉਡਾਏ 75 ਹਜ਼ਾਰ ਰੁਪਏ, ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਥਾਣਾ ਸਾਈਬਰ ਕ੍ਰਾਈਮ ਵਲੋਂ ਇਕ ਵਿਅਕਤੀ ਨਾਲ ਆਨਲਾਈਨ 75 ਹਜ਼ਾਰ 500 ਰੁਪਏ ਦੀ ਠੱਗੀ ਮਾਰਨ ਵਾਲੇ ਨਾਮਾਲੂਮ ਵਿਅਕਤੀ/ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਮੁੱਦਈ ਸੁਖਜੀਤ ਸਿੰਘ ਸੰਧੂ ਪੁੱਤਰ ਰੇਸ਼ਮ ਸਿੰਘ ਵਾਸੀ ਸ਼ਹੀਦ ਕਰਤਾਰ ਸਿੰਘ ਨਗਰ ਬਰਨਾਲਾ ਨੇ ਥਾਣਾ ਸਾਈਬਰ ਕ੍ਰਾਈਮ ਕੋਲ ਬਿਆਨ ਲਿਖਵਾਏ ਕਿ ਬੀਤੇ ਦਿਨੀਂ ਉਸ ਨੂੰ ਇਕ ਲੜਕੀ ਵਲੋਂ ਫਰੈਂਡ ਰਿਕੁਐਸਟ ਆਈ ਸੀ। ਜਿਸ ਨੇ ਮੁੱਦਈ ਤੋਂ ਫ਼ੋਨ ਨੰਬਰ ਲੈ ਕੇ ਵਟਸਅਪ ਰਾਹੀਂ ਗੱਲਬਾਤ ਸ਼ੁਰੂ ਕਰ ਦਿੱਤੀ, ਜਿਸ ਨੇ ਮੁੱਦਈ ਨੂੰ ਆਨਲਾਈਨ ਬਿਜ਼ਨੈੱਸ ਵਾਸਤੇ ਦੱਸਿਆ ਕਿ ਇਸ ਰਾਹੀਂ ਤੁਸੀਂ ਕਾਫ਼ੀ ਵਧੀਆ ਮੁਨਾਫ਼ਾ ਕਮਾ ਸਕ
Publish Date: Thu, 16 Jul 2026 03:00 PM (IST)
Updated Date: Thu, 16 Jul 2026 03:02 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ - ਥਾਣਾ ਸਾਈਬਰ ਕ੍ਰਾਈਮ ਵਲੋਂ ਇਕ ਵਿਅਕਤੀ ਨਾਲ ਆਨਲਾਈਨ 75 ਹਜ਼ਾਰ 500 ਰੁਪਏ ਦੀ ਠੱਗੀ ਮਾਰਨ ਵਾਲੇ ਨਾਮਾਲੂਮ ਵਿਅਕਤੀ/ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਮੁੱਦਈ ਸੁਖਜੀਤ ਸਿੰਘ ਸੰਧੂ ਪੁੱਤਰ ਰੇਸ਼ਮ ਸਿੰਘ ਵਾਸੀ ਸ਼ਹੀਦ ਕਰਤਾਰ ਸਿੰਘ ਨਗਰ ਬਰਨਾਲਾ ਨੇ ਥਾਣਾ ਸਾਈਬਰ ਕ੍ਰਾਈਮ ਕੋਲ ਬਿਆਨ ਲਿਖਵਾਏ ਕਿ ਬੀਤੇ ਦਿਨੀਂ ਉਸ ਨੂੰ ਇਕ ਲੜਕੀ ਵਲੋਂ ਫਰੈਂਡ ਰਿਕੁਐਸਟ ਆਈ ਸੀ। ਜਿਸ ਨੇ ਮੁੱਦਈ ਤੋਂ ਫ਼ੋਨ ਨੰਬਰ ਲੈ ਕੇ ਵਟਸਅਪ ਰਾਹੀਂ ਗੱਲਬਾਤ ਸ਼ੁਰੂ ਕਰ ਦਿੱਤੀ, ਜਿਸ ਨੇ ਮੁੱਦਈ ਨੂੰ ਆਨਲਾਈਨ ਬਿਜ਼ਨੈੱਸ ਵਾਸਤੇ ਦੱਸਿਆ ਕਿ ਇਸ ਰਾਹੀਂ ਤੁਸੀਂ ਕਾਫ਼ੀ ਵਧੀਆ ਮੁਨਾਫ਼ਾ ਕਮਾ ਸਕਦੇ ਹੋ।
ਮੁੱਦਈ ਉਕਤ ਲੜਕੀ ਦੇ ਭਰੋਸੇ ’ਚ ਆ ਗਿਆ ਤੇ ਵਟਸਐਪ ਰਾਹੀਂ ਵੱਖ-ਵੱਖ ਟਰਾਂਜੇਕਸ਼ਨਾਂ ਤਹਿਤ 75 ਹਜ਼ਾਰ 500 ਰੁਪਏ ਭੇਜ ਦਿੱਤੇ। ਬਾਅਦ ’ਚ ਪਤਾ ਲੱਗਿਆ ਕਿ ਉਸ ਨਾਲ ਠੱਗੀ ਹੋ ਚੁੱਕੀ ਹੈ। ਜਿਸ ਨੇ ਸਾਈਬਰ ਕ੍ਰਾਈਮ ਕੋਲ ਲਿਖਤੀ ਸ਼ਿਕਾਇਤ ਦਿੱਤੀ। ਉੱਧਰ ਸਾਈਬਰ ਕ੍ਰਾਈਮ ਵਲੋਂ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀ/ਔਰਤ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।