MP ਮੀਤ ਹੇਅਰ ਦਾ ਵੱਡਾ ਉਪਰਾਲਾ : ਸਾਢੇ 22 ਲੱਖ ਦੀਆਂ ਡਾਇਲਸਿਸ ਮਸ਼ੀਨਾਂ ਲੋਕਾਂ ਨੂੰ ਅਰਪਿਤ, ਕਰੋੜਾਂ ਦੇ ਸਿਹਤ ਪ੍ਰੋਜੈਕਟਾਂ ਦੀ ਜਾਂਚ ਸਿਵਲ ਹਸਪਤਾਲ ’ਚ ਡਾਇਲਸਿਸ ਮਸ਼ੀਨਾਂ ਦੀ ਘਾਟ ਕਰਕੇ ਮਰੀਜ਼ਾਂ ਨੂੰ ਵੱਡੀ ਦਿੱਕਤ ਪੇਸ਼ ਆ ਰਹੀ ਸੀ, ਜਿਸ ਨੂੰ ਦੇਖਦੇ ਹੋਏ 3 ਨਵੀਆਂ ਡਾਇਲਸਿਸ ਮਸ਼ੀਨਾਂ ਸਿਵਲ ਹਸਪਤਾਲ ’ਚ ਦਿੱਤੀਆਂ ਗਈਆਂ ਹਨ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਿਵਲ ਹਸਪਤਾਲ ’ਚ 3 ਨਵੀਆਂ ਡਾਇਲਸਿਸ ਮਸ਼ੀਨਾਂ ਮਰੀਜ਼ਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ ਜੋ ਕਿ ਐਮਪੀ ਲੈਡ ਫੰਡ ’ਚੋਂ ਕਰੀਬ ਸਾਢੇ 22 ਲੱਖ ਦੀ ਲਾਗਤ ਨਾਲ ਦਿੱਤੀਆਂ ਗਈਆਂ ਹਨ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ 6 ਮਸ਼ੀਨਾਂ ਵਿਚੋਂ 3 ਖਰਾਬ ਹੋ ਕਰਕੇ ਮਰੀਜ਼ਾਂ ਨੂੰ ਬਹੁਤ ਦਿੱਕਤ ਪੇਸ਼ ਆ ਰਹੀ ਸੀ।
Publish Date: Tue, 07 Jul 2026 04:03 PM (IST)
Updated Date: Tue, 07 Jul 2026 04:04 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਸਿਵਲ ਹਸਪਤਾਲ ’ਚ ਡਾਇਲਸਿਸ ਮਸ਼ੀਨਾਂ ਦੀ ਘਾਟ ਕਰਕੇ ਮਰੀਜ਼ਾਂ ਨੂੰ ਵੱਡੀ ਦਿੱਕਤ ਪੇਸ਼ ਆ ਰਹੀ ਸੀ, ਜਿਸ ਨੂੰ ਦੇਖਦੇ ਹੋਏ 3 ਨਵੀਆਂ ਡਾਇਲਸਿਸ ਮਸ਼ੀਨਾਂ ਸਿਵਲ ਹਸਪਤਾਲ ’ਚ ਦਿੱਤੀਆਂ ਗਈਆਂ ਹਨ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਿਵਲ ਹਸਪਤਾਲ ’ਚ 3 ਨਵੀਆਂ ਡਾਇਲਸਿਸ ਮਸ਼ੀਨਾਂ ਮਰੀਜ਼ਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ ਜੋ ਕਿ ਐਮਪੀ ਲੈਡ ਫੰਡ ’ਚੋਂ ਕਰੀਬ ਸਾਢੇ 22 ਲੱਖ ਦੀ ਲਾਗਤ ਨਾਲ ਦਿੱਤੀਆਂ ਗਈਆਂ ਹਨ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ 6 ਮਸ਼ੀਨਾਂ ਵਿਚੋਂ 3 ਖਰਾਬ ਹੋ ਕਰਕੇ ਮਰੀਜ਼ਾਂ ਨੂੰ ਬਹੁਤ ਦਿੱਕਤ ਪੇਸ਼ ਆ ਰਹੀ ਸੀ।
ਇਸ ਮੌਕੇ ਡਾਇਲਸਿਸ ਯੂਨਿਟ ’ਚ ਮੌਜੂਦ ਮਰੀਜ਼ ਰਜਨੀ ਬਾਲਾ (34 ਸਾਲ) ਤੇ ਉਸਦੇ ਪਤੀ ਨਵਦੀਪ ਗੋਇਲ ਵਾਸੀ ਫਰਵਾਹੀ ਬਜ਼ਾਰ ਬਰਨਾਲਾ ਨੇ ਕੇਕ ਕੱਟ ਕੇ ਐਮਪੀ ਮੀਤ ਹੇਅਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਦਾ ਕਰੀਬ 2 ਸਾਲ ਤੋਂ ਡਾਇਲਸਿਸ ਹੋ ਰਿਹਾ ਸੀ ਤੇ ਉਨ੍ਹਾਂ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ ਤੇ ਦਿੱਕਤ ਆ ਰਹੀ ਸੀ। ਉਨ੍ਹਾਂ ਐਮਪੀ ਮੀਤ ਹੇਅਰ ਦਾ ਇਸ ਸਹੂਲਤ ਲਈ ਧੰਨਵਾਦ ਕੀਤਾ। ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ ਨੇ ਸਿਵਲ ਹਸਪਤਾਲ ਬਰਨਾਲਾ ’ਚ 16.50 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਕ੍ਰਿਟੀਕਲ ਕੇਅਰ ਯੂਨਿਟ (ਸੀ.ਸੀ.ਯੂ.) ਦੇ ਕੰਮ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਸੀਸੀਯੂ ਦੀ ਸਮਰੱਥਾ 50 ਬੈੱਡ ਹੋਵੇਗੀ ਅਤੇ ਇਸ ਦਾ ਕੰਮ ਇਸੇ ਸਾਲ ਦੇ ਅੰਤ ’ਚ ਮੁਕੰਮਲ ਹੋਣ ਦੀ ਉਮੀਦ ਹੈ।
ਇਸ ਮੌਕੇ ਉਨ੍ਹਾਂ ਸਾਰੇ ਸਬੰਧਤ ਵਿਭਾਗਾਂ ਤੋਂ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਕੰਮ ਸਮਾਂਬੱਧ ਰੂਪ ਵਿਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ, ਮੇਅਰ ਨਗਰ ਨਿਗਮ ਹਸਨ ਭਾਰਦਵਾਜ, ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਸਿਵਲ ਸਰਜਨ ਡਾ. ਹਰੀਪਾਲ ਸਿੰਘ, ਐੱਸਐਮਓ ਡਾ. ਇੰਦੂ ਬਾਂਸਲ ਸਮੇਤ ਹੋਰ ਅਧਿਕਾਰੀ ਅਤੇ ਕੌਂਸਲਰ ਮੌਜੂਦ ਸਨ।