ਸਟੇਰਿੰਗ ਜਾਮ ਹੋਣ ਕਾਰਨ ਬੇਕਾਬੂ ਹੋ ਕੇ ਡਿਵਾਈਡਰ 'ਤੇ ਚੜ੍ਹੀ ਮੋਬਾਇਲ ਕਰੇਨ, ਵੱਡੇ ਜਾਨੀ ਨੁਕਸਾਨ ਤੋਂ ਬਚਾਅ
ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਡੇਰਾ ਬਾਬਾ ਇੰਦਰ ਦਾਸ ਦੇ ਸਾਹਮਣੇ ਸਥਿਤ ਧਰਮਕਾਂਟੇ ਨੇੜੇ ਇੱਕ ਮੋਬਾਈਲ ਕਰੇਨ ਦਾ ਸਟੇਰਿੰਗ ਅਚਾਨਕ ਜਾਮ ਹੋ ਜਾਣ ਕਾਰਨ ਉਹ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ 'ਤੇ ਚੜ੍ਹ ਗਈ। ਇਸ ਹਾਦਸੇ ਦੌਰਾਨ ਬਿਜਲੀ ਦੇ ਖੰਭੇ ਅਤੇ ਡਿਵਾਈਡਰ 'ਤੇ ਲੱਗੀਆਂ ਲੋਹੇ ਦੀਆਂ ਗਰਿਲਾਂ ਦਾ ਭਾਰੀ ਨੁਕਸਾਨ ਹੋਇਆ। ਗਨੀਮਤ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
Publish Date: Sun, 26 Jul 2026 03:03 PM (IST)
Updated Date: Sun, 26 Jul 2026 03:04 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਡੇਰਾ ਬਾਬਾ ਇੰਦਰ ਦਾਸ ਦੇ ਸਾਹਮਣੇ ਸਥਿਤ ਧਰਮਕਾਂਟੇ ਨੇੜੇ ਇੱਕ ਮੋਬਾਈਲ ਕਰੇਨ ਦਾ ਸਟੇਰਿੰਗ ਅਚਾਨਕ ਜਾਮ ਹੋ ਜਾਣ ਕਾਰਨ ਉਹ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ 'ਤੇ ਚੜ੍ਹ ਗਈ। ਇਸ ਹਾਦਸੇ ਦੌਰਾਨ ਬਿਜਲੀ ਦੇ ਖੰਭੇ ਅਤੇ ਡਿਵਾਈਡਰ 'ਤੇ ਲੱਗੀਆਂ ਲੋਹੇ ਦੀਆਂ ਗਰਿਲਾਂ ਦਾ ਭਾਰੀ ਨੁਕਸਾਨ ਹੋਇਆ। ਗਨੀਮਤ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ, ਮੋਬਾਈਲ ਕਰੇਨ ਦੇ ਚਾਲਕ ਬਲਵਿੰਦਰ ਸਿੰਘ ਵਾਸੀ ਗੁਰਦਾਸਪੁਰ ਆਪਣੇ ਸਾਥੀ ਆਕਾਸ਼ਦੀਪ ਨਾਲ ਮੋਬਾਈਲ ਕਰੇਨ 'ਚ ਸਵਾਰ ਹੋ ਕੇ ਬਠਿੰਡਾ ਤੋਂ ਬਰਨਾਲਾ ਵੱਲ ਜਾ ਰਹੇ ਸਨ। ਜਦੋਂ ਉਹ ਘੜੈਲੀ ਚੌਂਕ 'ਚ ਬਣੇ ਓਵਰਬ੍ਰਿਜ ਤੋਂ ਹੇਠਾਂ ਉਤਰੇ ਤਾਂ ਅਚਾਨਕ ਮੋਬਾਇਲ ਕਰੇਨ ਦਾ ਸਟੇਰਿੰਗ ਜਾਮ ਹੋ ਗਿਆ ਅਤੇ ਕਰੇਨ ਬੇਕਾਬੂ ਹੋ ਕੇ ਡਵਾਈਡਰ ਤੇ ਜਾ ਚੜ੍ਹੀ, ਜਿਸ ਕਾਰਨ ਡਵਾਈਡਰ ਤੇ ਲੱਗੀਆਂ ਲੋਹੇ ਦੀਆਂ ਗਰਿਲਾਂ, ਆਰਸੀਸੀ ਸਲੈਬ ਅਤੇ ਬਿਜਲੀ ਦੇ ਖੰਭਿਆਂ ਦਾ ਭਾਰੀ ਨੁਕਸਾਨ ਹੋ ਗਿਆ, ਜਦ ਕਿ ਕਰੇਨ 'ਚ ਸਵਾਰ ਵਿਅਕਤੀਆਂ ਦਾ ਬਚਾਅ ਰਿਹਾ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ, ਕਰੇਨ ਕਾਰਨ ਲੋਹੇ ਦੀਆਂ ਗਰਿਲਾਂ ਦਾ ਚੂਰਾ ਹੋ ਗਿਆ, ਅਗਰ ਕਰੇਨ ਡਵਾਈਡਰ ਤੇ ਨਾ ਚੜਦੀ ਤਾਂ ਕਾਫੀ ਭਿਆਨਕ ਹਾਦਸਾ ਵਾਪਰ ਸਕਦਾ ਸੀ। ਹਾਦਸੇ ਦਾ ਪਤਾ ਲੱਗਦੇ ਹੀ ਤਪਾ ਪੁਲਿਸ ਦੇ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ ਸਨ।