ਮਿੱਟੀ ਫਾਊਂਡੇਸ਼ਨ ਨੇ ਲਾਇਆ ਤੀਜਾ ਅੱਖਾਂ ਦਾ ਕੈਂਪ ਮਿੱਟੀ ਫਾਊਂਡੇਸ਼ਨ ਨੇ ਲਾਇਆ ਤੀਜਾ ਅੱਖਾਂ ਦਾ ਕੈਂਪ
Publish Date: Sun, 20 Sep 2026 05:27 PM (IST)
Updated Date: Mon, 21 Sep 2026 04:03 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮਿੱਟੀ ਫਾਊਂਡੇਸ਼ਨ ਵੱਲੋਂ ਸਮਾਜ ਸੇਵਾ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ 20 ਸਤੰਬਰ 2026 ਨੂੰ ਤੀਜਾ ਐਨਕਾਂ ਵੰਡਣ ਦਾ ਕੈਂਪ ਲਾਇਆ ਗਿਆ। ਇਹ ਕੈਂਪ ਫਾਊਂਡੇਸ਼ਨ ਦੇ ਪ੍ਰਧਾਨ ਤੇ ਬਾਨੀ ਡਾ. ਹੇਮ ਰਾਜ ਗਰਗ ਦੇ ਜਨਮਦਿਨ ਦਿਹਾੜੇ ’ਤੇ ਲਗਾਇਆ ਗਿਆ। ਕੈਂਪ ’ਚ ਆਏ ਕਰੀਬ 800 ਲੋੜਵੰਦਾਂ ਦੀਆਂ ਅੱਖਾਂ ਚੈੱਕ ਕਰਕੇ ਉਨ੍ਹਾਂ ਨੂੰ ਲੋੜ ਮੁਤਾਬਕ ਐਨਕਾਂ ਦਿੱਤੀਆਂ ਗਈਆਂ। ਉਦਘਾਟਨ ਸਮੇਂ ਬਰਨਾਲੇ ਦੀਆਂ ਨਾਮੀ ਸ਼ਖ਼ਸੀਅਤਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆ ਮਾਸਟਰ ਹੰਸਰਾਜ, ਮਾਸਟਰ ਰਾਮ ਕੁਮਾਰ ਸੋਬਤੀ, ਸਤੀਸ਼ ਸਿਧਵਾਨੀ, ਐਡਵੋਕੇਟ ਰਾਮ ਰਤਨ, ਭਾਵਨਾ ਮਾਰਕੰਡਾ ਮੀਤ ਪ੍ਰਧਾਨ, ਬਾਰ ਐਸੋਸੀਏਸ਼ਨ ਬਰਨਾਲਾ, ਹਿਮਾਂਸ਼ੂ ਗਰਗ ਮੀਤ ਪ੍ਰਧਾਨ, ਬਾਰ ਐਸੋਸੀਏਸ਼ਨ ਬਰਨਾਲਾ, ਚਰਨਜੀਤ ਸ਼ਰਮਾ ਹੈੱਡਮਾਸਟਰ, ਆਰੀਆ ਸਕੂਲ, ਐਡਵੋਕੇਟ ਹੰਸਰਾਜ, ਜਤਿੰਦਰ ਬਹਾਦਰਪੁਰੀਆ ਪ੍ਰਧਾਨ, ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ, ਰਜਨੀਸ਼ ਭੋਲਾ, ਕਰਮਜੀਤ ਬਿੱਲੂ ਤੇ ਨਾਇਬ ਸਿੰਘ ਸ਼ਾਮਲ ਸਨ। ਇਨ੍ਹਾਂ ਸਾਰੇ ਸੱਜਣਾਂ ਨੇ ਰਲ ਕੇ ਕੈਂਪ ਦੀ ਸ਼ੁਰੂਆਤ ਕਰਵਾਈ ਤੇ ਲੋਕਾਂ ਨੂੰ ਐਨਕਾਂ ਵੰਡੀਆਂ। ਅੱਖਾਂ ਦੇ ਮਾਹਰ ਆਪਥੈਲਮਿਕ ਅਫਸਰ ਰਾਜਿੰਦਰ ਕੁਮਾਰ, ਜੋਗਰਾਜ, ਰਾਜ ਕੁਮਾਰ ਤੇ ਸੁਰੇਸ਼ ਰਾਣੀ ਨੇ ਆਏ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਦੀ ਨਜ਼ਰ ਦੇ ਹਿਸਾਬ ਨਾਲ ਸਹੀ ਨੰਬਰ ਲਾ ਕੇ ਐਨਕਾਂ ਦਿੱਤੀਆਂ। ਕੈਂਪ ਚ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। --7,000 ਲੋੜਵੰਦਾਂ ਨੂੰ ਐਨਕਾਂ ਦੇਣ ਦਾ ਟੀਚਾ : ਹੇਮਰਾਜ ਇਸ ਮੌਕੇ ਨਗਰ ਨਿਗਮ ਬਰਨਾਲਾ ਦੇ ਕੌਂਸਲਰ ਤੇ ਫਾਊਂਡੇਸ਼ਨ ਦੇ ਪ੍ਰਧਾਨ ਡਾ. ਹੇਮ ਰਾਜ ਗਰਗ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ ਕੁੱਲ 7,000 ਲੋੜਵੰਦਾਂ ਨੂੰ ਐਨਕਾਂ ਵੰਡਣ ਦਾ ਟੀਚਾ ਮਿਥਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਤੇ ਦੂਜੇ ਕੈਂਪ ਚ 400-400 ਲੋੜਵੰਦਾਂ ਨੂੰ ਐਨਕਾਂ ਦਿੱਤੀਆਂ ਗਈਆਂ ਸਨ, ਜਦਕਿ ਇਸ ਤੀਜੇ ਕੈਂਪ ਚ ਕਰੀਬ 800 ਜਣਿਆਂ ਨੂੰ ਐਨਕਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਆਖਿਆ ਕਿ ਮਿੱਟੀ ਫਾਊਂਡੇਸ਼ਨ ਦਾ ਮੁੱਖ ਮਕਸਦ ਉਨ੍ਹਾਂ ਗਰੀਬ ਪਰਿਵਾਰਾਂ ਦੀ ਮਦਦ ਕਰਨਾ ਹੈ ਜੋ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਮਸਾਂ ਪੂਰੀਆਂ ਕਰਦੇ ਹਨ। ਇਸ ਤੋਂ ਇਲਾਵਾ ਫਾਊਂਡੇਸ਼ਨ ਵੱਲੋਂ ਕਰੀਬ 8,000 ਧੀਆਂ-ਭੈਣਾਂ ਨੂੰ ਸੈਨੇਟਰੀ ਪੈਡ ਤੇ ਸਾਫ਼-ਸਫ਼ਾਈ ਦਾ ਸਾਮਾਨ ਵੀ ਵੰਡਿਆ ਜਾ ਰਿਹਾ ਹੈ। ਅੱਗੇ ਤੋਂ ਵੀ ਸਿਹਤ ਤੇ ਸਮਾਜ ਭਲਾਈ ਦੇ ਕੰਮ ਇਵੇਂ ਹੀ ਚੱਲਦੇ ਰਹਿਣਗੇ। --ਆਂਗਣਵਾੜੀ ਵਰਕਰਾਂ ਨੇ ਪਾਇਆ ਪੂਰਾ ਯੋਗਦਾਨ ਇਹ ਕੈਂਪ ਸਫ਼ਲ ਬਣਾਉਣ ਚ ਆਂਗਣਵਾੜੀ ਸਟਾਫ਼ ਦਾ ਬਹੁਤ ਵੱਡਾ ਹੱਥ ਰਿਹਾ। ਆਂਗਣਵਾੜੀ ਵਰਕਰਾਂ ਨੇ ਘਰ-ਘਰ ਜਾ ਕੇ ਅੱਖਾਂ ਤੋਂ ਔਖੇ ਲੋਕਾਂ ਦੀ ਪਛਾਣ ਕੀਤੀ ਤੇ ਉਨ੍ਹਾਂ ਦੀਆਂ ਸੂਚੀਆਂ ਤਿਆਰ ਕੀਤੀਆਂ। ਫਾਊਂਡੇਸ਼ਨ ਵੱਲੋਂ ਆਂਗਣਵਾੜੀ ਸਟਾਫ਼ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਫਾਊਂਡੇਸ਼ਨ ਦੇ ਚੇਅਰਮੈਨ ਬਲਬੀਰ ਸਿੰਘ, ਖ਼ਜ਼ਾਨਚੀ ਸੁਰੇਸ਼ ਕੁਮਾਰ ਰਿਟਾਇਰਡ ਮੈਨੇਜਰ, ਉੱਘੇ ਲੇਖਕ ਗੋਰਾ ਸੰਧੂ, ਗਗਨ ਕੁਮਾਰ, ਤੇਜਿੰਦਰ ਪਿੰਟੂ, ਅਵਤਾਰ ਸਿੰਘ, ਐਡਵੋਕੇਟ ਸ਼ਿਵ ਸਿੰਗਲਾ, ਲਵਪ੍ਰੀਤ ਕੌਰ, ਸ਼ੀਲਾ ਰਾਣੀ, ਸੁਸ਼ੀਲ ਕੁਮਾਰ ਕੱਲੀ, ਸਤਨਾਮ ਸਿੰਘ, ਰਾਕੇਸ਼ ਕੁਮਾਰ, ਡਾ. ਅਭਿਸ਼ੇਕ ਸ਼ਰਮਾ, ਰਾਜਦੀਪ ਸਿੰਘ ਤੇ ਪ੍ਰੈੱਸ ਸਕੱਤਰ ਪ੍ਰੋਫੈਸਰ ਵਿਜੈ ਕੁਮਾਰ ਸਮੇਤ ਹੋਰ ਵੀ ਮੈਂਬਰ ਹਾਜ਼ਰ ਸਨ। ਸਾਰੇ ਮੈਂਬਰਾਂ ਨੇ ਆਖਿਆ ਕਿ ਉਹ ਅੱਗੇ ਤੋਂ ਵੀ ਸਮਾਜ ਭਲਾਈ ਦੇ ਕੰਮਾਂ ਚ ਇਵੇਂ ਹੀ ਡਟ ਕੇ ਸਾਥ ਦਿੰਦੇ ਰਹਿਣਗੇ।