ਸਰਕਾਰ ਵਿਰੁੱਧ ਰੋਸ: ਘੱਟ ਤਨਖਾਹਾਂ ਤੋਂ ਪਰੇਸ਼ਾਨ ਮਿਡ ਡੇ ਮੀਲ ਵਰਕਰਾਂ ਵੱਲੋਂ 3 ਨਵੰਬਰ ਨੂੰ ਸੂਬਾ ਪੱਧਰੀ ਹੜਤਾਲ ਦਾ ਐਲਾਨ
ਮਿਡ ਡੇ ਮੀਲ ਵਰਕਰਾਂ ’ਚ ਭਾਰੀ ਰੋਸ ਹੈ ਕਿ ਸਰਕਾਰ ਦੇ ਪੌਣੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਵੀ ਤਨਖਾਹ ’ਚ ਕੋਈ ਵਾਧਾ ਨਹੀਂ ਕੀਤਾ ਅਤੇ ਨਾ ਹੀ ਕੋਈ ਹੋਰ ਮੰਗਾਂ ਵੱਲ ਧਿਆਨ ਦਿੱਤਾ ਹੈ। ਯੂਨੀਅਨ ਦੇ ਵਫਦ ਨੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਮਿਡ ਡੇ ਮੀਲ ਵਰਕਰ ਤਿੰਨ ਨਵੰਬਰ ਨੂੰ ਖਾਣਾ ਬੰਦ ਕਰਕੇ ਹੜਤਾਲ ਕਰਨਗੇ ਅਤੇ ਵੱਧ ਚੜ ਕੇ ਧੂਰੀ ਰੈਲੀ ’ਚ ਸ਼ਾਮਿਲ ਹੋਣਗੇ।
Publish Date: Thu, 29 Oct 2026 04:41 PM (IST)
Updated Date: Thu, 29 Oct 2026 04:44 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਮਿਡ ਡੇ ਮੀਲ ਵਰਕਰ ਯੂਨੀਅਨ ਪੰਜਾਬ ਸਬੰਧਤ ਸੀਟੂ ਦਾ ਇੱਕ ਵਫ਼ਦ ਸੂਬਾ ਪ੍ਰਧਾਨ ਹਰਪਾਲ ਕੌਰ ਬਰਨਾਲਾ ਦੀ ਅਗਵਾਈ ’ਚ ਡਿਪਟੀ ਡੀਓ ਦੀ ਹਾਜਰੀ ’ਚ ਮੈਡਮ ਹਰਸ਼ ਕੌਰ ਨੂੰ ਮਿਲਿਆ ਅਤੇ ਤਿੰਨ ਨਵੰਬਰ ਨੂੰ ਹੜਤਾਲ ਕਰਕੇ ਧੂਰੀ ਰੈਲੀ ’ਚ ਸ਼ਾਮਿਲ ਹੋਣ ਦਾ ਨੋਟਿਸ ਦਿੱਤਾ।
ਮਿਡ ਡੇ ਮੀਲ ਵਰਕਰਾਂ ’ਚ ਭਾਰੀ ਰੋਸ ਹੈ ਕਿ ਸਰਕਾਰ ਦੇ ਪੌਣੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਵੀ ਤਨਖਾਹ ’ਚ ਕੋਈ ਵਾਧਾ ਨਹੀਂ ਕੀਤਾ ਅਤੇ ਨਾ ਹੀ ਕੋਈ ਹੋਰ ਮੰਗਾਂ ਵੱਲ ਧਿਆਨ ਦਿੱਤਾ ਹੈ। ਯੂਨੀਅਨ ਦੇ ਵਫਦ ਨੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਮਿਡ ਡੇ ਮੀਲ ਵਰਕਰ ਤਿੰਨ ਨਵੰਬਰ ਨੂੰ ਖਾਣਾ ਬੰਦ ਕਰਕੇ ਹੜਤਾਲ ਕਰਨਗੇ ਅਤੇ ਵੱਧ ਚੜ ਕੇ ਧੂਰੀ ਰੈਲੀ ’ਚ ਸ਼ਾਮਿਲ ਹੋਣਗੇ।
ਸੂਬਾ ਪ੍ਰਧਾਨ ਹਰਪਾਲ ਕੌਰ ਬਰਨਾਲਾ ਨੇ ਕਿਹਾ ਕਿ ਸਰਕਾਰ ਆਪਣੇ ਚੋਣਾਂ ਦੌਰਾਨ ਕੀਤੇ ਹੋਏ ਵਾਅਦੇ ਭੁੱਲ ਗਈ ਹੈ। ਭਗਵੰਤ ਮਾਨ ਸਰਕਾਰ ਦੇ ਕੀਤੇ ਹੋਏ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਮਿਡ ਡੇ ਮੀਲ ਤਿੰਨ ਨਵੰਬਰ ਨੂੰ ਖਾਣਾ ਬੰਦ ਕਰਕੇ ਹੜਤਾਲ ਕਰਨਗੇ ਅਤੇ ਧੂਰੀ ਰੈਲੀ ’ਚ ਸ਼ਾਮਿਲ ਹੋਣਗੇ। ਇਸ ਮੌਕੇ ਨਿਰਮਲ ਕੌਰ, ਕਰਮਜੀਤ ਕੌਰ, ਚਰਨਜੀਤ ਕੌਰ, ਛਿੰਦਰ ਕੌਰ ਆਦਿ ਹਾਜ਼ਰ ਸਨ।