
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਦੌੜ ਕਾਲਜ ਵਿਖੇ ਮੇਲਾ ਧੀਆਂ ਦਾ ਪ੍ਰੋਗਰਾਮ ਕਰਵਾਇਆ

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ,
ਭਦੌੜ : ਧੀਆਂ ਦੇ ਚਾਵਾਂ ਤੇ ਅਣਭੋਲ ਵਲਵਲਿਆਂ ਦੀ ਅਗਵਾਈ ਕਰਦਾ ਤੀਆਂ ਦਾ ਤਿਉਹਾਰ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਵਿਖੇ ਬੜੇ ਹੀ ਚਾਵਾਂ ਤੇ ਸੁਚੱਜੇ ਢੰਗ ਨਾਲ਼ ਮਨਾਇਆ ਗਿਆ। ਕਾਲਜ ਦੇ ਕਲਾ ਤੇ ਸੱਭਿਆਚਾਰ ਕਮੇਟੀ ਦੇ ਇੰਚਾਰਜ ਪ੍ਰੋ. ਸੁਖਵੀਰ ਕੌਰ ਅਤੇ ਪ੍ਰੋ. ਹਰਦੀਪ ਕੌਰ ਨੇ ਦੱਸਿਆ ਕਿ ਕਾਲਜ ਪ੍ਰਿੰਸੀਪਲ ਮਲਵਿੰਦਰ ਸਿੰਘ ਦੀ ਦੇਖ ਰੇਖ ਹੇਠ ‘ਮੇਲਾ ਧੀਆਂ ਦਾ’ ਪ੍ਰੋਗਰਾਮ ਕਰਵਾਇਆ ਗਿਆ ।ਇਸ ਦੌਰਾਨ ਮਹਿੰਦੀ, ਨੇਲ ਆਰਟ, ਰੱਸੀ ਟੱਪਣਾ, ਪੀਚੋ, ਸਿਰ ਗੁੰਦਣਾ, ਸੋਲੋ ਡਾਂਸ, ਗਰੁੱਪ ਡਾਂਸ ਅਤੇ ਪਹਿਰਾਵਾ ਪ੍ਰਦਰਸ਼ਨੀ ਮੁਕਾਬਲੇ ਕਰਵਾਏ ਗਏ। ਇਸ ’ਚ ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਮਨਜੀਤ ਕੌਰ (ਪ੍ਰਿੰਸੀਪਲ ਮਲਵਿੰਦਰ ਸਿੰਘ ਦੇ ਮਾਤਾ), ਮੈਡਮ ਇਕਬਾਲ ਕੌਰ ਪੰਜਾਬ ਰਾਜ ਬਿਜਲੀ ਬੋਰਡ ( ਪ੍ਰਿੰ. ਮਲਵਿੰਦਰ ਸਿੰਘ ਦੇ ਧਰਮ ਪਤਨੀ), ਮੈਡਮ ਜਸਪ੍ਰੀਤ ਕੌਰ (ਡਾ. ਚਰਨਦੀਪ ਸਿੰਘ, ਪ੍ਰਿੰ. ਮਾਤਾ ਸਾਹਿਬ ਕੌਰ ਗਰਲਜ ਕਾਲਜ ਗਹਿਲ, ਦੇ ਧਰਮ ਪਤਨੀ), ਐੱਮ ਸੀ. ਜਸਵੀਰ ਸਿੰਘ ਧੰਮੀ ਦੇ ਧਰਮ ਪਤਨੀ ਮੈਡਮ ਮਨਜੀਤ ਕੌਰ, ਪੱਤੀ ਮੋਹਰ ਸਿੰਘ ਭਦੌੜ ਦੇ ਸਰਪੰਚ ਹਰਵਿੰਦਰ ਕੌਰ, ਕੁਲਵਿੰਦਰਦੀਪ ਕੌਰ ਬਲਾਕ ਸੰਮਤੀ ਪ੍ਰਧਾਨ, ਐੱਮਸੀ ਗੁਰਪ੍ਰੀਤ ਸਿੰਘ ਦੇ ਧਰਮ ਪਤਨੀ ਅਮਰਜੀਤ ਕੌਰ ਸ਼ਾਮਲ ਹੋਏ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਦੁਆਰਾ ਵੱਖ -ਵੱਖ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਕਾਲਜ ’ਚ ਪਹੁੰਚੇ ਮਹਿਮਾਨਾਂ ਨੇ ਕਾਲਜ ਨੂੰ ਕ੍ਰਮਵਾਰ ਮਨਜੀਤ ਕੌਰ ਤੇ ਮੈਡਮ ਇਕਬਾਲ ਕੌਰ ਨੇ 3100 ਰੁਪਏ, ਮੈਡਮ ਜਸਪ੍ਰੀਤ ਕੌਰ ਨੇ 1100 ਰੁਪਏ, ਮੈਡਮ ਮਨਜੀਤ ਕੌਰ 1100 ਰੁਪਏ, ਮੈਡਮ ਹਰਵਿੰਦਰ ਕੌਰ 1100 ਰੁਪਏ, ਮੈਡਮ ਕੁਲਵਿੰਦਰਦੀਪ ਕੌਰ 1100 ਰੁਪਏ ਤੇ ਅਮਰਜੀਤ ਕੌਰ ਨੇ 1100 ਰੁਪਏ ਭੇਟ ਕੀਤੇ। ਪ੍ਰੋਗਰਾਮ ਦੇ ਅਖੀਰ ’ਚ ਆਏ ਹੋਏ ਮਹਿਮਾਨਾਂ ਵੱਲੋਂ ਵੱਖ ਵੱਖ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲ਼ੀਆਂ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ ਤੇ ਯਾਦਗਾਰੀ ਤਸਵੀਰਾਂ ਕੀਤੀਆਂ ਗਈਆਂ। ਵਾਈਸ ਪ੍ਰਿੰਸੀਪਲ ਡਾ. ਵੰਦਨਾ ਸੁਖੀਜਾ ਤੇ ਕਾਲਜ ਦੀ ਕਲਾ ਅਤੇ ਸੱਭਿਆਚਾਰ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦਿੱਤੇ।