- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਐੱਸ.ਸੀ. ਭਾਈਚਾਰੇ ਦੇ ਵਫ਼ਦ ਦੀ ਮੁਲਾਕਾਤ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀ ਦੀ ਰਿਹਾਇਸ਼ ਵਿਖੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਐੱਸ.ਸੀ. ਭਾਈਚਾਰੇ ਦੇ ਇੱਕ ਵਫ਼ਦ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀ ਨਾਲ ਮੁਲਾਕਾਤ ਕੀਤੀ।ਇਸ ਮੌਕੇ ਵਫ਼ਦ ਵਿੱਚ ਐੱਸ.ਸੀ. ਭਾਈਚਾਰੇ ਵੱਲੋਂ ਪੰਜਾਬ ਵਿੱਚ ਐੱਸ.ਸੀ. ਭਾਈਚਾਰੇ ਨੂੰ ਮੁਸ਼ਕਲਾਂ, ਸਮੱਸਿਆਵਾਂ ਅਤੇ ਭਾਈਚਾਰੇ ਨਾਲ ਸਬੰਧਤ ਅਹਿਮ ਮੁੱਦਿਆਂ ਬਾਰੇ ਮੁੱਖ ਮੰਤਰੀ ਜੀ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ। ਵਫ਼ਦ ਨੇ ਕਿਹਾ ਕਿ ਐੱਸ.ਸੀ. ਭਾਈਚਾਰੇ ਦੇ ਹੱਕਾਂ, ਸਨਮਾਨ ਅਤੇ ਸਮਾਜਿਕ ਮੁੱਦਿਆਂ ਨੂੰ ਲੈ ਕੇ ਲਗਾਤਾਰ ਆਵਾਜ਼ ਉਠਾਈ ਜਾ ਰਹੀ ਹੈ। ਇਸ ਦੌਰਾਨ ਪੰਜਾਬ ਵਿੱਚ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਵਿੱਕੀ ਪਰੋਚਾ, ਸੀਨੀਅਰ ਭਾਜਪਾ ਆਗੂ, ਹਲਕਾ ਮਹਿਲ ਕਲਾਂ ਨੇ ਕਿਹਾ ਕਿ ਐੱਸ.ਸੀ. ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾਂਦਾ ਹੈ ਜੇਕਰ ਕੋਈ ਆਪਣੇ ਹੱਕਾਂ ਦੀ ਆਵਾਜ਼ ਪਿੰਡ ਜਾਂ ਸ਼ਹਿਰ ਦੀ ਗੱਲ ਕਰਦਾ ਹੈ ਤਾਂ ਉਸ ਦੇ ਨਾਲ ਨਾਜਾਇਜ਼ ਧੱਕੇਸ਼ਾਹੀ ਅਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਚੇਅਰਮੈਨ ਭਗਵਾਨ ਵਾਲਮੀਕਿ ਮੰਦਰ ਜਲੰਧਰ ਵਿਪਿਨ ਸੱਭਰਵਾਲ ਅਤੇ ਸਾਰੀ ਹੀ ਟੀਮ ਵੱਲੋਂ ਜਲੰਧਰ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਜਨਮ ਦਿਹਾੜਾ ਨੂੰ ਸਮਰਪਿਤ ਸੂਬਾ ਪੱਧਰੀ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਸਾਰੇ ਹੀ ਮੈਂਬਰਾ ਵੱਲੋਂ ਸੈਣੀ ਜੀ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਸੁਭਾਸ਼ ਸੋਂਧੀ, ਗੋਰਾ ਜਲੰਧਰ ਨਰਿੰਦਰਪਾਲ, ਜਸਵੀਰ ,ਅਜੇ ਰਾਜ, ਗੁਰਵਿੰਦਰ ਆਦਿ ਵੀ ਹਾਜ਼ਰ ਸਨ।