ਵਿਧਾਇਕ ਤੋਂ ਕੈਬਨਿਟ ਮੰਤਰੀ ਤੇ ਹੁਣ MP ਬਣੇ ਮੀਤ ਹੇਅਰ ਨੇ 30 ਮਹੀਨਿਆਂ 'ਚ ਬਰਨਾਲਾ ਨਿਗਮ ਨੂੰ ਜਾਰੀ ਕੀਤੇ 1.05 ਕਰੋੜ ਦੇ ਫੰਡ
ਰਿਪੋਰਟ ਵਿੱਚ ਦੱਸੇ ਅੰਕੜਿਆਂ ਅਨੁਸਾਰ, ਜੂਨ 2024 ਵਿੱਚ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਪਹਿਲੇ ਸਾਲ ਦੌਰਾਨ ਮੀਤ ਹੇਅਰ ਨੇ ਬਰਨਾਲਾ ਨਗਰ ਕੌਂਸਲ ਜੋ ਹੁਣ ਨਗਰ ਨਿਗਮ ਬਣ ਚੁੱਕੀ ਹੈ, ਲਈ 34 ਲੱਖ 75 ਹਜ਼ਾਰ ਰੁਪਏ ਮਨਜ਼ੂਰ ਕੀਤੇ ਸਨ। ਇਸ ਰਾਸ਼ੀ ਨਾਲ 17 ਵਿਕਾਸ ਕਾਰਜਾਂ ਦੇ ਟੈਂਡਰ ਲਾਏ ਗਏ। ਜਿਨਾਂ ਤਹਿਤ ਵੱਖ-ਵੱਖ ਵਾਰਡਾਂ ਵਿੱਚ 6 ਸਬਮਰਸੀਬਲ ਮੋਟਰਾਂ ਲਈ 75 ਹਜ਼ਾਰ ਪ੍ਰਤੀ ਮੋਟਰ ਦੇ ਹਿਸਾਬ ਨਾਲ ਕੁੱਲ ਸਾਢੇ 4 ਲੱਖ ਰੁਪਏ। ਵੱਖ-ਵੱਖ ਧਰਮਸ਼ਾਲਾਵਾਂ ਦੀ ਮੁਰੰਮਤ ਵਾਸਤੇ 23 ਲੱਖ 75 ਹਜ਼ਾਰ ਰੁਪਏ। ਮਰਹੂਮ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੀ ਕੋਠੀ ਨੇੜਲੇ ਪਾਰਕ ਦੀ ਨੁਹਾਰ ਬਦਲਣ ਲਈ ਢਾਈ ਲੱਖ ਰੁਪਏ ਅਤੇ ਮਲਟੀ-ਜਿੰਮ
Publish Date: Sun, 22 Nov 2026 11:57 AM (IST)
Updated Date: Sun, 22 Nov 2026 12:08 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਪਹਿਲੀ ਵਾਰ ਵਿਧਾਇਕ ਬਣ ਵਿਰੋਧੀ ਧਿਰ ਵਾਲੇ ਬੈਂਚਾਂ 'ਤੇ ਬੈਠਣ ਵਾਲੇ ਗੁਰਮੀਤ ਸਿੰਘ ਮੀਤ ਹੇਅਰ ਨੇ ਲਗਾਤਾਰ ਦੂਜੀ ਵਾਰ ਵਿਧਾਇਕ ਬਣ ਆਪਣੀ ਸਰਕਾਰ ਵਿੱਚ ਕਈ ਵਿਭਾਗਾਂ ਦੇ ਕੈਬਨਿਟ ਮੰਤਰੀ ਰਹੇ 18ਵੀਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਆਪਣੇ ਕਰੀਬ 30 ਮਹੀਨਿਆਂ ਦੇ ਕਾਰਜਕਾਲ ਦੌਰਾਨ ਬਰਨਾਲਾ ਸ਼ਹਿਰ ਦੇ ਵਿਕਾਸ ਲਈ ਆਪਣੇ ਐਮ.ਪੀ. ਲੈਂਡ ਕੋਟੇ ਵਿੱਚੋਂ 1 ਕਰੋੜ 5 ਲੱਖ 70 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਆਮ ਆਦਮੀ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬਰਨਾਲਾ ਹਲਕੇ ਤੋਂ ਮੁੜ ਉਮੀਦਵਾਰ ਐਲਾਨੇ ਗਏ ਮੀਤ ਹੇਅਰ ਦੇ ਇਨ੍ਹਾਂ ਫੰਡਾਂ ਦਾ ਵੇਰਵਾ ਪੰਜਾਬੀ ਜਾਗਰਣ ਦੇ ਪਾਠਕਾਂ ਨਾਲ ਅਸੀਂ ਸਾਂਝਾ ਕਰ ਰਹੇ ਹਾਂ।
ਪਹਿਲੇ ਵਰ੍ਹੇ 17 ਕੰਮਾਂ ਲਈ 34, 75,000 ਜਾਰੀ ਸੈਸ਼ਨ 2024-25 ਦਾ ਲੇਖਾ-ਜੋਖਾ ਰਿਪੋਰਟ ਵਿੱਚ ਦੱਸੇ ਅੰਕੜਿਆਂ ਅਨੁਸਾਰ, ਜੂਨ 2024 ਵਿੱਚ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਪਹਿਲੇ ਸਾਲ ਦੌਰਾਨ ਮੀਤ ਹੇਅਰ ਨੇ ਬਰਨਾਲਾ ਨਗਰ ਕੌਂਸਲ ਜੋ ਹੁਣ ਨਗਰ ਨਿਗਮ ਬਣ ਚੁੱਕੀ ਹੈ, ਲਈ 34 ਲੱਖ 75 ਹਜ਼ਾਰ ਰੁਪਏ ਮਨਜ਼ੂਰ ਕੀਤੇ ਸਨ। ਇਸ ਰਾਸ਼ੀ ਨਾਲ 17 ਵਿਕਾਸ ਕਾਰਜਾਂ ਦੇ ਟੈਂਡਰ ਲਾਏ ਗਏ। ਜਿਨਾਂ ਤਹਿਤ ਵੱਖ-ਵੱਖ ਵਾਰਡਾਂ ਵਿੱਚ 6 ਸਬਮਰਸੀਬਲ ਮੋਟਰਾਂ ਲਈ 75 ਹਜ਼ਾਰ ਪ੍ਰਤੀ ਮੋਟਰ ਦੇ ਹਿਸਾਬ ਨਾਲ ਕੁੱਲ ਸਾਢੇ 4 ਲੱਖ ਰੁਪਏ। ਵੱਖ-ਵੱਖ ਧਰਮਸ਼ਾਲਾਵਾਂ ਦੀ ਮੁਰੰਮਤ ਵਾਸਤੇ 23 ਲੱਖ 75 ਹਜ਼ਾਰ ਰੁਪਏ। ਮਰਹੂਮ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੀ ਕੋਠੀ ਨੇੜਲੇ ਪਾਰਕ ਦੀ ਨੁਹਾਰ ਬਦਲਣ ਲਈ ਢਾਈ ਲੱਖ ਰੁਪਏ ਅਤੇ ਮਲਟੀ-ਜਿੰਮ ਵਾਸਤੇ 4 ਲੱਖ ਰੁਪਏ ਜਾਰੀ ਕੀਤੇ ਗਏ।
ਦੂਜੇ ਵਰ੍ਹੇ 27 ਕੰਮਾਂ ਲਈ 56,05,000 ਜਾਰੀ
ਇਸੇ ਤਰ੍ਹਾਂ ਅਗਲੇ ਵਰ੍ਹੇ 2025-26 ਦੌਰਾਨ 27 ਕੰਮਾਂ ਲਈ 56 ਲੱਖ 5 ਹਜ਼ਾਰ ਰੁਪਏ ਦੀ ਗ੍ਰਾਂਟ ਮਨਜ਼ੂਰ ਹੋਈ, ਜਿਸ ਵਿਚ ਪਾਣੀ ਦੇ ਪ੍ਰਬੰਧਾਂ ਲਈ 15 ਸਬਮਰਸੀਬਲ ਮੋਟਰਾਂ ਨੂੰ 70 ਹਜ਼ਾਰ ਪ੍ਰਤੀ ਮੋਟਰ ਰਕਮ ਜਾਰੀ ਕਰਦਿਆਂ ਕੁੱਲ 10 ਲੱਖ 50 ਹਜ਼ਾਰ ਰੁਪਏ, ਦੋ ਵਾਟਰ ਟੈਂਕਾਂ ਲਈ 3 ਲੱਖ 25 ਹਜ਼ਾਰ ਰੁਪਏ ਅਤੇ ਇੱਕ ਵੱਡੇ ਵਾਟਰ ਟੈਂਕਰ ਲਈ 5 ਲੱਖ 30 ਹਜ਼ਾਰ ਰੁਪਏ ਜਾਰੀ ਕੀਤੇ ਗਏ। ਬਰਨਾਲਾ ਹੰਡਿਆਇਆ ਰੋਡ ਤੋਂ ਗਰਚਾ ਰੋਡ 'ਤੇ ਸਥਿਤ ਗਊ ਸੇਵਾ ਧਾਮ ਲਈ 7 ਲੱਖ ਰੁਪਏ, ਰਾਮਲੀਲਾ ਗਰਾਊਂਡ ਲਈ 5 ਲੱਖ ਰੁਪਏ, ਸ਼ਿਰਡੀ ਸਾਈਂ ਮੰਦਰ ਲਈ 5 ਲੱਖ ਰੁਪਏ ਅਤੇ 7 ਧਰਮਸ਼ਾਲਾਵਾਂ ਦੀ ਮੁਰੰਮਤ ਲਈ 18 ਲੱਖ ਰੁਪਏ ਦਿੱਤੇ ਗਏ। ਵਾਰਡ ਨੰਬਰ 15 ਵਿੱਚ ਵਿਸ਼ੇਸ਼ ਸਟਰੀਟ ਲਾਈਟਾਂ ਲਾਉਣ ਵਾਸਤੇ 2 ਲੱਖ ਰੁਪਏ ਵੱਖਰੇ ਤੌਰ 'ਤੇ ਦਿੱਤੇ ਗਏ।
ਚਾਲੂ ਵਰ੍ਹੇ 10 ਕੰਮਾਂ ਲਈ 14,90,000 ਜਾਰੀ
ਮੌਜੂਦਾ ਚਾਲੂ ਸੈਸ਼ਨ 2026-27 ਵਿੱਚ ਹੁਣ ਤੱਕ ਕੁੱਲ 14 ਲੱਖ 90 ਹਜ਼ਾਰ ਰੁਪਏ ਦੀ ਗ੍ਰਾਂਟ ਨਾਲ 10 ਕੰਮਾਂ ਦੇ ਟੈਂਡਰ ਲੱਗੇ ਹਨ। ਇਸ ਵਿੱਚ 8 ਸਬਮਰਸੀਬਲ ਮੋਟਰਾਂ ਨੂੰ 70 ਹਜ਼ਾਰ ਪ੍ਰਤੀ ਮੋਟਰ ਤਹਿਤ ਕੁੱਲ 5 ਲੱਖ 60 ਹਜ਼ਾਰ ਰੁਪਏ, ਇੱਕ ਵੱਡੇ ਵਾਟਰ ਟੈਂਕਰ ਲਈ 5 ਲੱਖ 30 ਹਜ਼ਾਰ ਰੁਪਏ ਅਤੇ ਵਾਰਡ ਨੰਬਰ 9 ਦੇ ਚਿੰਟੂ ਪਾਰਕ ਵਿੱਚ ਬਜ਼ੁਰਗਾਂ ਦੇ ਬੈਠਣ ਲਈ ਸ਼ੈੱਡ ਬਣਾਉਣ ਵਾਸਤੇ 4 ਲੱਖ ਰੁਪਏ ਦੀ ਰਾਸ਼ੀ ਸ਼ਾਮਲ ਹੈ।
ਰਿਪੋਰਟ ਮੁਤਾਬਕ ਲੋਕ ਸਭਾ ਹਲਕਾ ਸੰਗਰੂਰ ਅਧੀਨ 9 ਵਿਧਾਨ ਸਭਾ ਹਲਕੇ ਪੈਂਦੇ ਹਨ, ਜਿਨ੍ਹਾਂ ਵਿੱਚੋਂ ਬਰਨਾਲਾ ਤੋਂ ਮੀਤ ਹੇਅਰ ਨੇ ਮੁੜ ਚੋਣ ਲੜਨੀ ਹੈ। ਭਾਵੇਂ ਉਨ੍ਹਾਂ ਨੇ ਨਗਰ ਕੌਂਸਲ ਤੋਂ ਨਗਰ ਨਿਗਮ ਬਣੇ ਬਰਨਾਲਾ ਦੇ ਵੱਖ-ਵੱਖ ਵਾਰਡਾਂ ਵਿੱਚ ਐੱਮ.ਪੀ. ਕੋਟੇ ਦੇ ਫੰਡ ਜਾਰੀ ਕੀਤੇ ਹਨ ਪਰ 50 ਵਾਰਡਾਂ ’ਚੋਂ ਬਹੁਤੇ ਵਾਰਡਾਂ ਵਿੱਚ ਐਮਪੀ ਕੋਟੇ ਚੋਂ ਇੱਕ ਵੀ ਪੈਸਾ ਜਾਰੀ ਨਹੀਂ ਹੋਇਆ। ਜਿਸ ਕਰਕੇ ਬਹੁਤੇ ਕੌਂਸਲਰ ਅਤੇ ਵਾਰਡ ਵਾਸੀ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨਾਲ ਨਰਾਜ਼ਗੀ ਜਿਤਾ ਰਹੇ ਹਨ।
ਜਿੰਨਾ ਵਾਰਡਾਂ ਵਿੱਚ ਐਮਪੀ ਕੋਟੇ ’ਚੋਂ ਕੰਮ ਹੋਏ ਹਨ, ਉਨ੍ਹਾਂ ਵਿੱਚੋਂ ਵੀ ਕਈ ਵਾਰਡ ਵਾਸੀ ਤੇ ਚੁਣੇ ਹੋਏ ਲੋਕਾਂ ਦੇ ਨੁਮਾਇੰਦਿਆ ਵਲੋਂ ਹਾਲੇ ਹੋਰ ਵੱਡੇ ਵਿਕਾਸ ਕਾਰਜਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਲਗਾਤਾਰ ਚੌਥੀ ਵਾਰ ਮੈਦਾਨ ’ਚ ਕੁੱਦੇ ਗੁਰਮੀਤ ਸਿੰਘ ਮੀਤ ਹੇਅਰ ਲਈ ਇਸ ਵਾਰ ਇਹ ਚੋਣ ਕਾਫੀ ਚੁਣੌਤੀ ਭਰੇ ਮਾਹੌਲ ਵਿੱਚ ਲੜੀ ਜਾਵੇਗੀ। ਮੀਤ ਹੇਅਰ ਦਾ ਅਗਲਾ ਸਿਆਸੀ ਦਾਅ ਕੀ ਹੋਵੇਗਾ ਉਹ ਆਗਾਮੀ ਦਿਨਾਂ ਵਿੱਚ ਜੱਗ ਜਾਹਰ ਹੋ ਜਾਵੇਗਾ।