- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਦੇ ਮਾਰਕੀਟ ਕਮੇਟੀ ਦਫ਼ਤਰ 'ਚ ਸ਼ੁੱਕਰਵਾਰ ਨੂੰ ਜਸਵਿੰਦਰ ਸਿੰਘ ਸੰਘੇੜਾ ਨੂੰ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਰਸਮੀ ਤੌਰ 'ਤੇ ਚੇਅਰਮੈਨ ਦੀ ਕੁਰਸੀ ਤੇ ਬਿਠਾਉਂਦਿਆਂ ਅਹੁਦੇ ਦੀ ਬਾਗਡੋਰ ਸੌਂਪੀ ਹੈ। ਇਸ ਮੌਕੇ ਮੀਤ ਹੇਅਰ ਨੇ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਨਵੇਂ ਬਣੇ ਚੇਅਰਮੈਨ ਸੰਘੇੜਾ ਨੂੰ ਮੁਬਾਰਕਾਂ ਦਿੰਦਿਆਂ ਮੀਤ ਹੇਅਰ ਨੇ ਉਮੀਦ ਜਤਾਈ ਕਿ ਉਹ ਕਿਸਾਨਾਂ ਤੇ ਆੜ੍ਹਤੀਆਂ ਵਿੱਚਾਲ਼ੇ ਵਧੀਆ ਸੁਮੇਲ ਬਣਾ ਕੇ ਕਮੇਟੀ ਦੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ਼ ਨਿਭਾਉਣਗੇ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਮਾਰਕੀਟ ਕਮੇਟੀ ਦਫ਼ਤਰ 'ਚ ਸ਼ੁੱਕਰਵਾਰ ਨੂੰ ਜਸਵਿੰਦਰ ਸਿੰਘ ਸੰਘੇੜਾ ਨੂੰ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਰਸਮੀ ਤੌਰ 'ਤੇ ਚੇਅਰਮੈਨ ਦੀ ਕੁਰਸੀ ਤੇ ਬਿਠਾਉਂਦਿਆਂ ਅਹੁਦੇ ਦੀ ਬਾਗਡੋਰ ਸੌਂਪੀ ਹੈ। ਇਸ ਮੌਕੇ ਮੀਤ ਹੇਅਰ ਨੇ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਨਵੇਂ ਬਣੇ ਚੇਅਰਮੈਨ ਸੰਘੇੜਾ ਨੂੰ ਮੁਬਾਰਕਾਂ ਦਿੰਦਿਆਂ ਮੀਤ ਹੇਅਰ ਨੇ ਉਮੀਦ ਜਤਾਈ ਕਿ ਉਹ ਕਿਸਾਨਾਂ ਤੇ ਆੜ੍ਹਤੀਆਂ ਵਿੱਚਾਲ਼ੇ ਵਧੀਆ ਸੁਮੇਲ ਬਣਾ ਕੇ ਕਮੇਟੀ ਦੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ਼ ਨਿਭਾਉਣਗੇ।
'ਪੰਜਾਬੀ ਜਾਗਰਣ' ਨਾਲ਼ ਗੱਲਬਾਤ ਕਰਦਿਆਂ ਮੀਤ ਹੇਅਰ ਨੇ ਆਖਿਆ ਕਿ ਆਮ ਆਦਮੀ ਪਾਰਟੀ ਆਮ ਪਰਿਵਾਰਾਂ ਦੇ ਮਿਹਨਤੀ ਜੁਆਕਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਨਵਾਜ਼ ਰਹੀ ਹੈ। ਉਨ੍ਹਾਂ ਦੱਸਿਆ ਕਿ ਨਾਵਲ ਨਿਯੁਕਤ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਜਸਵਿੰਦਰ ਸਿੰਘ ਸੰਘੇੜਾ ਆਪ ਕਿਸਾਨ ਹੋਣ ਕਰਕੇ ਜਿਮੀਂਦਾਰਾਂ ਤੇ ਆੜ੍ਹਤੀਆਂ ਦੀਆਂ ਤਕਲੀਫ਼ਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਇਸ ਕਰਕੇ ਉਹ ਇਹ ਜੁੰਮੇਵਾਰੀ ਬਹੁਤ ਵਧੀਆ ਢੰਗ ਨਾਲ਼ ਨਿਭਾਉਣਗੇ।
ਅਹੁਦਾ ਸੰਭਾਲ਼ਣ ਤੋਂ ਬਾਅਦ ਚੇਅਰਮੈਨ ਜਸਵਿੰਦਰ ਸਿੰਘ ਸੰਘੇੜਾ ਨੇ ਪਾਰਟੀ ਹਾਈਕਮਾਨ ਤੇ ਐੱਮ.ਪੀ. ਮੀਤ ਹੇਅਰ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਵਾਇਆ ਕਿ ਉਹ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਹਰ ਵੇਲੇ ਤਿਆਰ-ਬਰ-ਤਿਆਰ ਰਹਿਣਗੇ।
ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨੇ ਵੀ ਸੰਘੇੜਾ ਨੂੰ ਵਧਾਈ ਦਿੱਤੀ ਤੇ ਆਖਿਆ ਕਿ ਪੂਰੀ ਟੀਮ ਲੋਕਾਂ ਦੀ ਸੇਵਾ 'ਚ ਹਮੇਸ਼ਾ ਡਟੀ ਹੋਈ ਐ। ਸਮਾਗਮ 'ਚ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ, ਮੇਅਰ ਹਸਨ ਭਾਰਦਵਾਜ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਤੇ ਪੇਡਾ ਦੇ ਉਪ ਚੇਅਰਮੈਨ ਧੀਰਜ ਕੁਮਾਰ ਦੱਦਾਹੂਰ ਸਮੇਤ ਕਈ ਹੋਰ ਆਗੂਆਂ ਨੇ ਵੀ ਸ਼ਿਰਕਤ ਕੀਤੀ ਤੇ ਨਵੇਂ ਚੇਅਰਮੈਨ ਨੂੰ ਵਧਾਈਆਂ ਦਿੱਤੀਆਂ।
--ਬਰਨਾਲੇ ਦੇ ਲੀਡਰ ਚੇਅਰਮੈਨੀਆਂ ਵੇਚਦੇ ਸੀ, ਮੈਂ ਆਮ ਲੋਕਾਂ ਸਿਰ ਚੇਅਰਮੈਨੀਆਂ ਸਜਾਈਆਂ : ਮੀਤ ਹੇਅਰ
ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਹਨਾਂ ਨੇ ਆਪਣੇ ਸਿਆਸੀ ਸਮੇਂ 'ਚ ਆਮ ਲੋਕਾਂ ਦੇ ਸਿਰ ਚੇਅਰਮੈਨੀਆਂ ਦੇ ਤਾਜ ਸਜਾਏ ਹਨ। ਜਦਕਿ ਪਹਿਲਾਂ ਵਾਲੀਆਂ ਸਰਕਾਰਾਂ 'ਚ ਬਰਨਾਲੇ ਦੇ ਲੀਡਰ ਚੇਅਰਮੈਨੀਆਂ ਵੇਚਦੇ ਸਨ ਤੇ ਮੋਟੇ ਰੁਪਏ ਇਕੱਠੇ ਕਰਦੇ ਸਨ। ਮੀਟ ਹੇਰ ਨੇ ਕਿਹਾ ਕਿ ਭਾਵੇਂ ਨਗਰ ਨਿਗਮ ਬਰਨਾਲਾ ਦੇ ਮੇਅਰ ਹੋਣ ਜਾਂ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਹੋਣ ਜਾਂ ਮਾਰਕੀਟ ਕਮੇਟੀ ਬਰਨਾਲਾ ਦੇ ਪਹਿਲਾਂ ਜਾਂ ਹੁਣ ਨਵੇਂ ਬਣੇ ਚੇਅਰਮੈਨ ਜਾਂ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹੋਣ ਜਾਂ ਕਿਸੇ ਨੂੰ ਵੀ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਉੱਚ ਅਹੁਦਾ ਜਾਂ ਐਸਸੀ ਕਮਿਸ਼ਨ ਦੇ ਮੈਂਬਰ ਰੁਪਿੰਦਰ ਸਿੰਘ ਬੰਟੀ ਸ਼ੀਤਲ ਹੋਣ, ਇਹ ਸਾਰੇ ਆਮ ਘਰਾਂ ਚੋਂ ਉੱਠੇ ਆਮ ਨੌਜਵਾਨ ਹਨ। ਜਿਨਾਂ ਨੂੰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਵਾਲੀ ਸਰਕਾਰ ਨੇ ਬਿਨਾਂ ਕੋਈ ਪੈਸੇ ਲੈ ਕੇ ਸਰਕਾਰੀ ਅਹੁਦੇ ਤੇ ਸਿਆਸਤ 'ਚ ਵੱਡੇ ਕੱਦ ਪੈਦਾ ਕੀਤੇ ਹਨ।