ਮਾਤਾ ਸਾਹਿਬ ਕੌਰ ਸਕੂਲ ’ਚ ਸਾਲਾਨਾ ਨਤੀਜਾ ਐਲਾਨਿਆ
ਮਾਤਾ ਸਾਹਿਬ ਕੌਰ ਗਰਲਜ਼ ਸੀਨੀ. ਸੈਕੰ. ਸਕੂਲ, ਗਹਿਲ (ਬਰਨਾਲਾ) ਵਿਖੇ ਸਾਲਾਨਾ ਨਤੀਜਾ ਐਲਾਨਿਆ
Publish Date: Wed, 25 Mar 2026 06:00 PM (IST)
Updated Date: Wed, 25 Mar 2026 06:04 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ
ਮਹਿਲ ਕਲਾਂ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਮਾਤਾ ਸਾਹਿਬ ਕੌਰ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਹਿਲ ਬਰਨਾਲਾ ਵਿਖੇ ਸੈਸ਼ਨ 2025-26 ਸਾਲਾਨਾ ਨਤੀਜਾ ਦੇ ਸਬੰਧ ਵਿਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਸੰਸਥਾ ਦੇ ਪ੍ਰਿੰਸੀਪਲ ਚਰਨਦੀਪ ਸਿੰਘ ਡਾ. ਦੀ ਅਗਵਾਈ ਅਧੀਨ ਕਰਵਾਈ ਗਈ ਇਸ ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੁਆਰਾ ਕੀਤੀ ਜਾ ਰਹੀ ਪ੍ਰਗਤੀ ਬਾਰੇ ਦੱਸਿਆ ਗਿਆ। ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਮਿਲਣੀ ਦਿਵਸ ਤੇ ਭਾਰੀ ਉਤਸ਼ਾਹ ਦਿਖਾਇਆ ਗਿਆ। ਇਸ ਮਿਲਣੀ ਦੌਰਾਨ ਅਧਿਆਪਕਾਂ ਦੁਆਰਾ ਮਾਪਿਆਂ ਨੂੰ ਜਿੱਥੇ ਉਨ੍ਹਾਂ ਦੇ ਬੱਚਿਆਂ ਦੀ ਅਕਾਦਮਿਕ ਪ੍ਰਗਤੀ ਬਾਰੇ ਜਾਣੂ ਕਰਵਾਇਆ ਗਿਆ ਉੱਥੇ ਉਨ੍ਹਾਂ ਦੀ ਸ਼ਖ਼ਸੀਅਤ ਦੇ ਸੰਪੂਰਨ ਵਿਕਾਸ ਸਬੰਧੀ ਅਹਿਮ ਨੁਕਤੇ ਵੀ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਅਧਿਆਪਕਾਂ ਦੁਆਰਾ ਮਾਪਿਆਂ ਦੇ ਨਾਲ ਭੱਵਿਖ ਵਿੱਚ ਸੰਸਥਾ ਵੱਲੋਂ ਵਿਦਿਆਰਥਣਾਂ ਦੀ ਅਕਾਦਮਿਕ ਖੇਤਰ ਦੇ ਨਾਲ-ਨਾਲ ਸੰਪੂਰਨ ਸ਼ਖ਼ਸੀਅਤ ਦੇ ਵਿਕਾਸਲਈ ਉਲੀਕੀ ਵਿਉਂਤਬੰਦੀ ਸਬੰਧੀ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਪ੍ਰਿੰਸੀਪਲ ਸਾਹਿਬ ਨੇਦੱਸਿਆ ਕਿ ਜਿੱਥੇ ਵਿਦਿਆਰਥਣਾਂ ਦਾ ਆਪਣੇ ਮਾਪਿਆਂ ਨਾਲ ਅਧਿਆਪਕਾਂ ਦੁਆਰਾ ਉਨ੍ਹਾਂ ਦੀ ਪ੍ਰਗਤੀ ਬਾਰੇ ਸਾਂਝੀ ਕੀਤੀ ਜਾਣਕਾਰੀ ਨਾਲ ਉਤਸ਼ਾਹ ਵੱਧਦਾ ਹੈ ਉੱਥੇ ਹੀ ਸੰਸਥਾ ਅਤੇ ਮਾਪਿਆਂ ਵਿੱਚ ਸਹਿਯੋਗ ਵਿੱਚ ਵਾਧਾ ਹੁੰਦਾ ਹੈ। ਗਿਆਰ੍ਹਵੀਂ ਸ਼੍ਰੇਣੀ ਸਾਇੰਸ ਵਿੱਚੋਂ ਸਿਮਰਨਪ੍ਰੀਤ ਕੌਰ (96.2%) ਨੇ ਅੰਕ ਪ੍ਰਾਪਤ ਕਰਦੇ ਹੋਏ ਪਹਿਲਾ, ਅਨਮੋਲ ਕੌਰ (95.2%) ਨੇ ਦੂਸਰਾ ਅਤੇ ਅਨਮੋਲਦੀਪ ਕੌਰ (89%) ਨੇ ਤੀਸਰਾ ਸਥਾਨ ਹਾਸਲ ਕੀਤਾ। ਗਿਆਰ੍ਹਵੀਂ ਸ਼੍ਰੇਣੀ ਕਮਰਸ ਵਿੱਚੋਂ ਹਰਪ੍ਰੀਤ ਕੌਰ (81%) ਨੇ ਅੰਕ ਪ੍ਰਾਪਤ ਕਰਦੇ ਹੋਏ ਪਹਿਲਾ, ਨਵਨੀਤ ਕੌਰ (80.6%) ਨੇ ਦੂਸਰਾ ਅਤੇ ਪ੍ਰਭਜੋਤ ਕੌਰ (77.2%) ਨੇ ਤੀਸਰਾ ਸਥਾਨ ਹਾਸਲ ਕੀਤਾ। ਗਿਆਰ੍ਹਵੀਂ ਸ਼੍ਰੇਣੀ ਆਰਟਸ ਵਿੱਚੋਂ ਨੂਰਦੀਪ ਕੌਰ (95.8%) ਨੇ ਅੰਕ ਪ੍ਰਾਪਤ ਕਰਦੇ ਹੋਏ ਪਹਿਲਾ, ਅਵਨੂਰਦੀਪ ਕੌਰ (95.2%) ਨੇ ਦੂਸਰਾ ਅਤੇ ਮਹਿਕਪ੍ਰੀਤ ਕੌਰ (94.2%) ਨੇ ਤੀਸਰਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਸਾਹਿਬ ਨੇ ਪ੍ਰੀਖਿਆਵਾਂ ਵਿੱਚ ਚੰਗੇ ਨੰਬਰ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਸਮੂਹ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਦਿਆਂ ਉਨ੍ਹਾਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ। ਇਸ ਸਮੇਂ ਸਕੂਲ ਕੋਆਰਡੀਨੇਟਰ ਡਾ. ਹਰਮੀਤ ਕੌਰ ਸਿੱਧੂ, ਡਾ. ਜਨਮੀਤਸਿੰਘ, ਡਾ. ਗੁਰਦੀਪ ਕੌਰ, ਲੈਕ. ਦਿਲਰਾਜ ਕੌਰ, ਪ੍ਰੋ. ਹਰਦੀਪ ਕੌਰ, ਪ੍ਰੋ. ਜਸਕਰਨ ਕੌਰ ਅਤੇ ਸਮੂਹ ਸਟਾਫ਼ ਮੈਂਬਰਜ਼ ਹਾਜ਼ਰ ਸਨ।