ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਨਿਯੁਕਤੀ, ਜਤਿੰਦਰ ਜਿੰਮੀ ਬਣੇ ਪਾਰਟੀ ਦੇ ਕੌਮੀ ਜਥੇਬੰਦਕ ਸਕੱਤਰ; ਵਰਕਰਾਂ 'ਚ ਦੌੜੀ ਖ਼ੁਸ਼ੀ ਦੀ ਲਹਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜਤਿੰਦਰ ਜਿੰਮੀ ਨੂੰ ਪਾਰਟੀ ਦਾ ਕੌਮੀ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਮਹੱਤਵਪੂਰਨ ਨਿਯੁਕਤੀ ਦੀ ਖ਼ਬਰ ਮਿਲਦਿਆਂ ਹੀ ਅਕਾਲੀ ਵਰਕਰਾਂ ਤੇ ਸਮਰਥਕਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ।
Publish Date: Thu, 15 Oct 2026 03:34 PM (IST)
Updated Date: Thu, 15 Oct 2026 03:35 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜਤਿੰਦਰ ਜਿੰਮੀ ਨੂੰ ਪਾਰਟੀ ਦਾ ਕੌਮੀ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਮਹੱਤਵਪੂਰਨ ਨਿਯੁਕਤੀ ਦੀ ਖ਼ਬਰ ਮਿਲਦਿਆਂ ਹੀ ਅਕਾਲੀ ਵਰਕਰਾਂ ਤੇ ਸਮਰਥਕਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ।
ਕਾਬਿਲੇ-ਗ਼ੌਰ ਹੈ ਕਿ ਜਤਿੰਦਰ ਜਿੰਮੀ ਦਾ ਵਿਧਾਨ ਸਭਾ ਹਲਕਾ ਮੋਹਾਲੀ, ਬਰਨਾਲਾ, ਭਦੌੜ, ਮਹਿਲਕਲਾਂ ਤੇ ਮਲੇਰਕੋਟਲਾ 'ਚ ਚੰਗਾ ਅਸਰ-ਰਸੂਖ਼ ਤੇ ਵੋਟ ਬੈਂਕ ਹੈ। ਅਫ਼ਸਰਸ਼ਾਹੀ 'ਚ ਵੀ ਉਨ੍ਹਾਂ ਦੀ ਚੰਗੀ ਪਹੁੰਚ ਮੰਨੀ ਜਾਂਦੀ ਹੈ। ਠੱਗ ਤੇ ਲੁਟੇਰੇ ਟਰੈਵਲ ਏਜੰਟਾਂ ਤੇ ਏਜੰਸੀਆਂ ਦੇ ਚੁੰਗਲ 'ਚੋਂ ਭੋਲੇ-ਭਾਲੇ ਲੋਕਾਂ ਦੇ ਕਰੋੜਾਂ ਰੁਪਏ ਵਾਪਸ ਕਰਵਾ ਕੇ ਉਨ੍ਹਾਂ ਨੇ ਸਮਾਜ 'ਚ ਇੱਕ ਵੱਖਰੀ ਪਛਾਣ ਬਣਾਈ ਹੈ। ਸਮਾਜਿਕ ਖੇਤਰ 'ਚ ਪਾਏ ਇਸ ਯੋਗਦਾਨ ਬਦਲੇ ਉਨ੍ਹਾਂ ਨੂੰ ਸਮਾਜਿਕ ਜਥੇਬੰਦੀਆਂ, ਕਲੱਬਾਂ, ਮੇਲਿਆਂ ਤੇ ਸਰਕਾਰੀ ਪੱਧਰ 'ਤੇ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਪਾਰਟੀ ਸੇਵਾ ਦਾ ਲੰਮਾ ਤਜਰਬਾ ਜਤਿੰਦਰ ਜਿੰਮੀ ਇਸ ਤੋਂ ਪਹਿਲਾਂ ਵੀ ਪਾਰਟੀ 'ਚ ਕਈ ਅਹਿਮ ਅਹੁਦਿਆਂ 'ਤੇ ਸੇਵਾਵਾਂ ਨਿਭਾ ਚੁੱਕੇ ਹਨ। ਉਹ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ, ਸ਼ਹਿਰੀ ਪ੍ਰਧਾਨ ਬਰਨਾਲਾ, ਦੋ ਵਾਰ ਜਨਰਲ ਕੌਂਸਲ ਮੈਂਬਰ, ਦੋ ਵਾਰ ਪਾਰਟੀ ਦੇ ਸੰਯੁਕਤ ਸਕੱਤਰ, ਬਰਨਾਲਾ, ਭਦੌੜ ਤੇ ਮਹਿਲਕਲਾਂ ਹਲਕਿਆਂ ਤੋਂ ਸ਼ਿਕਾਇਤ ਨਿਵਾਰਨ ਕਮੇਟੀ ਦੇ ਇਕਲੌਤੇ ਮੈਂਬਰ ਤੇ ਪੰਜਾਬ ਪੁਲਿਸ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਸਫ਼ਲਤਾਪੂਰਵਕ ਨਿਭਾ ਚੁੱਕੇ ਹਨ।
ਜਤਿੰਦਰ ਜਿੰਮੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਅਰਸ਼ਦੀਪ ਸਿੰਘ ਕਲੇਰ, ਮਹੇਸ਼ਇੰਦਰ ਸਿੰਘ ਗਰੇਵਾਲ, ਕੁਲਵੰਤ ਸਿੰਘ ਕੀਤੂ, ਹਰਿੰਦਰ ਸਿੰਘ ਸੈਣੀ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਵਾਂਗ ਹੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨਗੇ।ਇਸ ਮੌਕੇ ਜਤਿੰਦਰ ਜਿੰਮੀ ਨੂੰ ਵਧਾਈ ਦੇਣ ਵਾਲਿਆਂ 'ਚ ਸੰਜੀਵ ਸ਼ੋਰੀ, ਕੁਲਵੰਤ ਸਿੰਘ ਕੀਤੂ, ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਸਤਨਾਮ ਸਿੰਘ ਰਾਹੀਂ, ਪਰਵਿੰਦਰ ਸਿੰਘ ਸੋਹਾਣਾ, ਜ਼ਾਹਿਦਾ ਸੁਲੇਮਾਨ, ਅਨੀਤਾ ਮੱਟੂ, ਐਡਵੋਕੇਟ ਮੰਜੂ ਜਿੰਦਲ, ਬੇਅੰਤ ਕੌਰ ਬੀਹਲਾ, ਜਸਵਿੰਦਰ ਸ਼ੇਰਗਿੱਲ, ਬੇਅੰਤ ਸਿੰਘ, ਬੇਅੰਤ ਬਾਠ ਤੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਸਮੇਤ ਪ੍ਰਮੁੱਖ ਅਕਾਲੀ ਆਗੂ ਤੇ ਇਲਾਕਾ ਨਿਵਾਸੀ ਸ਼ਾਮਲ ਸਨ।