- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਪੁਲਿਸ ਦੀ ਅਪਰਾਧੀਆ ਖਿਲਾਫ਼ ਵੱਡੀ ਕਾਰਵਾਈ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਜ਼ਿਲ੍ਹਾ ਪੁਲਿਸ ਅਫ਼ਸਰ ਮੁਹੰਮਦ ਸਰਫ਼ਰਾਜ਼ ਆਲਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ’ਚ ਅਪਰਾਧ ਨੂੰ ਨੱਥ ਪਾਉਣ ਲਈ ਥਾਣਿਆਂ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ 6 ਜਣਿਆਂ 'ਤੇ ਕੇਸ ਦਰਜ ਕੀਤੇ ਹਨ। ਕੁੱਟਮਾਰ, ਡੋਪ ਟੈਸਟ ਤੇ ਨਜਾਇਜ਼ ਸ਼ਰਾਬ ਵੇਚਣ ਵਾਲਿਆਂ 'ਤੇ ਸ਼ਿਕੰਜਾ ਕੱਸਦਿਆਂ ਪੁਲਿਸ ਨੇ ਇਹ ਕਾਰਵਾਈ ਅਮਲ 'ਚ ਲਿਆਂਦੀ ਹੈ।
-ਵੱਟ ਦੇ ਰੌਲੇ ’ਚ ਭਰਾ ਨੇ ਕੀਤੀ ਭਰਾ ਦੀ ਛਿੱਤਰੋਲ
ਥਾਣਾ ਧਨੌਲਾ ਦੀ ਪੁਲਿਸ ਨੇ ਵੱਟ ਦੇ ਰੌਲੇ ਨੂੰ ਲੈ ਕੇ ਹੋਈ ਕੁੱਟਮਾਰ 'ਚ ਪਰਚਾ ਦਰਜ ਕੀਤਾ ਹੈ। ਭੇਣੀ ਜੱਸਾ ਦੇ ਰਹਿਣ ਵਾਲੇ ਜਰਮਨਜੀਤ ਸਿੰਘ ਪੁੱਤਰ ਸਵ. ਜਿਉਣ ਸਿੰਘ ਨੇ ਬਿਆਨ ਦਰਜ ਕਰਵਾਏ ਕਿ 25 ਜੁਲਾਈ ਨੂੰ ਜਦੋਂ ਉਹ ਖੇਤ ਗੇੜਾ ਮਾਰਨ ਗਿਆ, ਤਾਂ ਉਹਦੇ ਭਰਾ ਰਣਜੀਤ ਸਿੰਘ ਨੇ ਵੱਟ ਲਾਗਲੀਆਂ ਬੁਰਜੀਆਂ ਕੋਲੋਂ ਮਿੱਟੀ ਪੁੱਟ ਕੇ ਉਹਦੇ ਵੱਲ ਸਿੱਟੀ ਹੋਈ ਸੀ ਤੇ ਬੁਰਜੀ ਆਪਣੀ ਜ਼ਮੀਨ ਵੱਲ ਕੀਤੀ ਹੋਈ ਸੀ। ਜਦੋਂ ਜਰਮਨਜੀਤ ਨੇ ਇਹਦਾ ਵਿਰੋਧ ਕੀਤਾ ਤਾਂ ਰਣਜੀਤ ਸਿੰਘ ਮਾਂ-ਭੈਣ ਦੀਆਂ ਗਾਲ੍ਹਾਂ ਕੱਢਣ ਲੱਗ ਪਿਆ। ਜਦੋਂ ਉਹਨੇ ਗਾਲ੍ਹਾਂ ਕੱਢਣੋਂ ਰੋਕਿਆ, ਤਾਂ ਉਹਨੇ ਓਹਦੀ ਚੰਗੀ ਠੋਕ-ਠੋਕ ਕੇ ਕੁੱਟਮਾਰ ਕਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
--ਨਸ਼ੇ ਦੀ ਲੋਰ 'ਚ ਬੈਠੇ 3 ਗੱਭਰੂਆਂ ਦਾ ਡੋਪ ਟੈਸਟ ਨਿਕਲਿਆ ਪੋਜ਼ੇਟਿਵ
ਧਨੌਲਾ ਪੁਲਿਸ ਨੇ ਗਸ਼ਤ ਦੌਰਾਨ ਨਸ਼ਾ ਕਰਨ ਦੇ ਆਰੋਪ ’ਚ ਤਿੰਨ ਨੌਜਵਾਨਾਂ ’ਤੇ ਕੇਸ ਦਰਜ ਕੀਤਾ ਹੈ। ਪੁਲਿਸ ਪਾਰਟੀ ਜਦੋਂ ਪਸ਼ੂ ਮੰਡੀ ਧਨੌਲਾ ਕੋਲ ਪੁੱਜੀ ਤਾਂ ਸ਼ੈੱਡ ਹੇਠਾਂ ਥੜ੍ਹੇ 'ਤੇ ਤਿੰਨ ਮੋਨੇ ਗੱਭਰੂ ਬੈਠੇ ਦਿਖੇ, ਜੋ ਨਸ਼ੇ ਦੀ ਲੋਰ 'ਚ ਟੁੱਲ ਲੱਗਦੇ ਸਨ। ਪੁਲਿਸ ਨੇ ਅਸਪਾਲ ਕਲਾਂ ਦੇ ਅੰਮ੍ਰਿਤਪਾਲ ਸਿੰਘ ਓਰਫ਼ ਪਾਲ, ਲਖਵਿੰਦਰ ਸਿੰਘ ਓਰਫ਼ ਲੱਖਾ ਤੇ ਜਸ਼ਨਪ੍ਰੀਤ ਸਿੰਘ ਓਰਫ਼ ਜਸ਼ਨ ਨੂੰ ਕਾਬੂ ਕਰਕੇ ਉਹਨਾਂ ਦਾ ਡੋਪ ਟੈਸਟ ਕਰਵਾਇਆ। ਟੈਸਟ ਪੋਜ਼ੇਟਿਵ ਆਉਣ 'ਤੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
--24 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਸਣੇ ਜਨਾਨੀ ਕਾਬੂ
ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਨਜਾਇਜ਼ ਸ਼ਰਾਬ ਬਰਾਮਦ ਕਰਕੇ ਇੱਕ ਜਨਾਨੀ ’ਤੇ ਕੇਸ ਦਰਜ ਕੀਤਾ ਹੈ। ਮੁਖਬਰ ਖਾਸ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਬੱਸ ਸਟੈਂਡ ਪਿੱਛੇ ਸਾਂਸੀ ਬਸਤੀ ਦੀ ਰਹਿਣ ਵਾਲੀ ਸੁਨੀਤਾ ਕੌਰ ਪਤਨੀ ਲਵਪ੍ਰੀਤ ਸਿੰਘ, ਅਨਾਜ ਮੰਡੀ ’ਚ ਦੇਸੀ ਸ਼ਰਾਬ ਵੇਚਣ ਦੀ ਤਾਕ 'ਚ ਘੁੰਮ ਰਹੀ ਹੈ। ਪੁਲਿਸ ਨੇ ਛਾਪਾ ਮਾਰ ਕੇ ਓਹਨੂੰ ਧਰ ਦਬੋਚਿਆ ਤੇ ਓਹਦੇ ਕਬਜ਼ੇ ’ਚੋਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਕੀਤੀਆਂ।
--600 ਕਿੱਲੋ ਨਕਲੀ ਪਨੀਰ ਨਾਲ ਇੱਕ ਕਾਬੂ : ਬਲਜੀਤ ਸਿੰਘ
ਜ਼ਿਲ੍ਹਾ ਬਰਨਾਲਾ ਪੁਲਿਸ ਦੇ ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਗੁਪਤ ਸੂਚਨਾ ਦੀ ਅਧਾਰ ਤੇ ਨਾਕਾਬੰਦੀ ਕਰਕੇ 6 ਕੁਇੰਟਲ ਨਕਲੀ ਪਨੀਰ ਸਣੇ ਇੱਕ ਨੂੰ ਫੜਨ ’ਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਮਾਮਲਾ ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਸੰਗਰੂਰ-ਬਰਨਾਲਾ ਰੋਡ ’ਤੇ ਸ਼ੱਕ ਦੇ ਆਧਾਰ ’ਤੇ ਇੱਕ ਮਹਿੰਦਰਾ ਪਿੱਕ-ਅੱਪ ਗੱਡੀ ਰੋਕ ਕੇ 600 ਕਿੱਲੋ ਨਕਲੀ ਪਨੀਰ ਬਰਾਮਦ ਕੀਤਾ ਹੈ। ਸਹਾਇਕ ਥਾਣੇਦਾਰ ਗੁਰਤੇਜ ਸਿੰਘ ਮੁਤਾਬਕ ਗੱਡੀ ਚਾਲਕ ਗੁਰਵਿੰਦਰ ਸਿੰਘ ਉਰਫ਼ ਗੁਰੀ ਵਾਸੀ ਬਖੋਰਾ, ਸੰਗਰੂਰ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ