ਨਰੇਸ਼ ਹਸਪਤਾਲ ਤਪਾ ਮੰਡੀ ‘ਰਤਨ ਪੰਜਾਬ ਦੇ’ ਐਵਾਰਡ ਨਾਲ ਸਨਮਾਨਿਤ ਸਿਹਤ ਸੇਵਾਵਾਂ ਦੇ ਖੇਤਰ 'ਚ ਵੱਡੀ ਮੱਲ੍ਹ : ਨਰੇਸ਼ ਹਸਪਤਾਲ ਤਪਾ ਮੰਡੀ 'ਰਤਨ ਪੰਜਾਬ ਦੇ' ਅਵਾਰਡ ਨਾਲ ਸਨਮਾਨਿਤ
Publish Date: Mon, 28 Sep 2026 06:52 PM (IST)
Updated Date: Tue, 29 Sep 2026 04:04 AM (IST)
-- 33 ਸਾਲਾਂ ਦੀਆਂ ਨਿਰੰਤਰ ਤੇ ਭਰੋਸੇਯੋਗ ਸੇਵਾਵਾਂ ਬਦਲੇ ‘ਪੰਜਾਬੀ ਜਾਗਰਣ’ ਵੱਲੋਂ ਮਿਲਿਆ ਵਿਸ਼ੇਸ਼ ਸਨਮਾਨ -- ਹਸਪਤਾਲ ਚ 24 ਘੰਟੇ ਐਮਰਜੈਂਸੀ ਸਮੇਤ ਉਪਲਬਧ ਹਨ ਆਧੁਨਿਕ ਸਹੂਲਤਾਂ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਇਲਾਕੇ ਚ ਪਿਛਲੇ 33 ਵਰ੍ਹਿਆਂ ਤੋਂ ਲੋਕਾਂ ਦੀ ਅਰੋਗਤਾ ਤੇ ਦੇਖਭਾਲ ਲਈ ਵਚਨਬੱਧ ‘ਨਰੇਸ਼ ਹਸਪਤਾਲ ਤਪਾ ਮੰਡੀ’ ਦੀਆਂ ਬੇਮਿਸਾਲ ਸੇਵਾਵਾਂ ਨੂੰ ਮੁੱਖ ਰੱਖਦਿਆਂ ‘ਪੰਜਾਬੀ ਜਾਗਰਣ’ ਵੱਲੋਂ ਇਸ ਨੂੰ ਰਤਨ ਪੰਜਾਬ ਦੇ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਸਨਮਾਨ ਹਸਪਤਾਲ ਵੱਲੋਂ ਮਾਨਵ-ਸੇਵਾ ਦੇ ਖੇਤਰ ਚ ਪਾਏ ਵੱਡੇ ਯੋਗਦਾਨ ਦੀ ਪ੍ਰਤੱਖ ਗਵਾਹੀ ਭਰਦਾ ਹੈ। --ਤਿੰਨ ਦਹਾਕਿਆਂ ਤੋਂ ਵੱਧ ਦਾ ਸ਼ਾਨਦਾਰ ਸਫ਼ਰ ਨਰੇਸ਼ ਹਸਪਤਾਲ ਦੀ ਸਥਾਪਨਾ ਸਾਲ 1993 ਚ ਤਪਾ ਵਿਖੇ ਹੋਈ ਸੀ। ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਤਪਾ ਤੇ ਆਸ-ਪਾਸ ਦੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਮਿਆਰੀ ਡਾਕਟਰੀ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਹਸਪਤਾਲ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਨਰੇਸ਼ ਬਾਂਸਲ ਨੇ ਕਿਹਾ ਸਾਡਾ ਮੁੱਖ ਉਦੇਸ਼ ਹਮੇਸ਼ਾ ਇਹ ਰਿਹਾ ਹੈ ਕਿ ਲੋਕਾਂ ਨੂੰ ਭਰੋਸੇਯੋਗ, ਮਿਆਰੀ ਤੇ ਸਮੇਂ ਸਿਰ ਸਿਹਤ ਸੇਵਾਵਾਂ ਉਨ੍ਹਾਂ ਦੇ ਆਪਣੇ ਹੀ ਸ਼ਹਿਰ ’ਚ ਮਿਲ ਸਕਣ, ਤਾਂ ਜੋ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੂਰ-ਦੁਰਾਡੇ ਭਟਕਣਾ ਨਾ ਪਵੇ। --ਇਨਡੋਰ, ਟੈਸਟ ਤੇ 24 ਘੰਟੇ ਐਮਰਜੈਂਸੀ ਸਹੂਲਤ : ਡਾ. ਮੁਕਤਾ ਬਾਂਸਲ ਹਸਪਤਾਲ ਦੇ ਐੱਮਡੀ ਡਾ. ਮੁਕਤਾ ਬਾਂਸਲ ਨੇ ਦੱਸਿਆ ਕਿ ਦਾਖਲ ਮਰੀਜ਼ਾਂ ਲਈ ਵਿਸ਼ੇਸ਼ ਪ੍ਰਬੰਧਾਂ ਦੇ ਨਾਲ-ਨਾਲ ਈਸੀਜੀ, ਐਕਸ-ਰੇ ਤੇ ਅਧੁਨਿਕ ਲੈਬਾਰਟਰੀ ਦੀਆਂ ਸੁਵਿਧਾਵਾਂ ਉਪਲੱਬਧ ਹਨ। ਇਸ ਤੋਂ ਇਲਾਵਾ ਹਸਪਤਾਲ ’ਚ ਜਨਰਲ ਮੈਡੀਸਨ ਤੇ ਇਸਤਰੀ ਰੋਗ ਵਿਭਾਗ ਦੇ ਮਾਹਰ ਡਾਕਟਰ ਸੇਵਾਵਾਂ ਦੇ ਰਹੇ ਹਨ। ਕਿਸੇ ਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਹਸਪਤਾਲ ’ਚ 24 ਘੰਟੇ ਐਮਰਜੈਂਸੀ ਸੇਵਾਵਾਂ ਨਿਰੰਤਰ ਚੱਲਦੀਆਂ ਹਨ। --ਲੋਕਾਂ ਦਾ ਵਿਸ਼ਵਾਸ ਹੀ ਸਾਡੀ ਸਭ ਤੋਂ ਵੱਡੀ ਤਾਕਤ ਹਸਪਤਾਲ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਦੇ ਲੇਖੇ ਹਸਪਤਾਲ ਸਿਰਫ਼ ਇਲਾਜ ਦੀ ਜਗ੍ਹਾ ਨਹੀਂ, ਬਲਕਿ ਲੋਕਾਂ ਦੇ ਵਿਸ਼ਵਾਸ ਤੇ ਸੇਵਾ ਦਾ ਕੇਂਦਰ ਹੈ। ਸਾਲਾਂ ਤੋਂ ਇਲਾਕਾ ਨਿਵਾਸੀਆਂ ਵੱਲੋਂ ਮਿਲਿਆ ਅਥਾਹ ਪਿਆਰ ਤੇ ਅਟੁੱਟ ਭਰੋਸਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਦੁਹਰਾਇਆ ਕਿ ਹਸਪਤਾਲ ਆਉਣ ਵਾਲੇ ਸਮੇਂ ਚ ਵੀ ਆਪਣੀਆਂ ਸੇਵਾਵਾਂ ਤੇ ਤਕਨੀਕੀ ਸਹੂਲਤਾਂ ਨੂੰ ਹੋਰ ਉੱਨਤ ਬਣਾਉਣ ਲਈ ਯਤਨਸ਼ੀਲ ਰਹੇਗਾ, ਤਾਂ ਜੋ ਖੇਤਰ ਦੇ ਲੋਕਾਂ ਨੂੰ ਹਮੇਸ਼ਾ ਉੱਚ-ਪੱਧਰੀ ਡਾਕਟਰੀ ਇਲਾਜ ਮਿਲਦਾ ਰਹੇ। --ਮੈਡੀਸਨ ਤੇ ਸ਼ੂਗਰ ਦੇ ਮਾਹਿਰ : ਡਾ. ਆਰੂਸ਼ ਬਾਂਸਲ ਮੈਡੀਸਨ ਤੇ ਅੰਦਰੂਨੀ ਬੀਮਾਰੀਆਂ ਦੇ ਖੇਤਰ ਚ ਇੱਕ ਪ੍ਰਸਿੱਧ ਨਾਂ ਡਾਕਟਰ ਡਾ. ਆਰੂਸ਼ ਬਾਂਸਲ ਹਨ। ਡਾਕਟਰੀ ਦੀ ਮੁੱਢਲੀ ਪੜ੍ਹਾਈ ਐਮਬੀਬੀਐਸ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਪੀਆਈਐੱਮਐੱਸ, ਜਲੰਧਰ ਤੋਂ ਪੂਰੀ ਕੀਤੀ। ਮਾਰਕੰਡੇਸ਼ਵਰ ਯੂਨੀਵਰਸਿਟੀ ਐਮਐਮਯੂ, ਸੋਲਨ ਤੋਂ ਮੈਡੀਸਨ ਵਿਸ਼ੇ ਚ ਆਪਣੀ ਪੋਸਟ-ਗ੍ਰੈਜੂਏਸ਼ਨ ਐਮਡੀ ਮੈਡੀਸਨ ਮੁਕੰਮਲ ਕੀਤੀ। ਅੰਤਰਰਾਸ਼ਟਰੀ ਪੱਧਰ ’ਤੇ ਮੈਨਚੈਸਟਰ ਯੂ.ਕੇ. ਤੋਂ ਸ਼ੂਗਰ ਦੀ ਬੀਮਾਰੀ ’ਚ ਵਿਸ਼ੇਸ਼ ਫੈਲੋਸ਼ਿਪ ਹਾਸਲ ਕੀਤੀ, ਉਹ ਸੂਗਰ ਤੇ ਇਸ ਨਾਲ ਜੁੜੀਆਂ ਜਟਿਲ ਸਮੱਸਿਆਵਾਂ ਦੇ ਸਹੀ ਇਲਾਜ ਲਈ ਜਾਣੇ ਜਾਂਦੇ ਹਨ। ਉਨ੍ਹਾਂ ਕੋਲ ਵੱਖ-ਵੱਖ ਪ੍ਰਮੁੱਖ ਹਸਪਤਾਲਾਂ ਚ ਕੰਮ ਕਰਨ ਦਾ ਬਹੁਤ ਡੂੰਘਾ ਤਜ਼ਰਬਾ ਹੈ। ਉਹ ਸੋਲਨ ਵਿਖੇ ਬਤੌਰ ਸਾਬਕਾ ਸੀਨੀਅਰ ਰਜਿਸਟਰਾਰ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਦੇਸ਼ ਦੇ ਵੱਕਾਰੀ ਮੈਡੀਕਲ ਅਦਾਰੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਬਠਿੰਡਾ ਵਿਖੇ ਵੀ ਬਤੌਰ ਸੀਨੀਅਰ ਰਜਿਸਟਰਾਰ ਵਜੋਂ ਸੇਵਾ ਨਿਭਾਈ ਹੈ। ਅੱਜ-ਕੱਲ੍ਹ ਡਾ. ਆਰੂਸ਼ ਬਾਂਸਲ ਨਰੇਸ਼ ਹਸਪਤਾਲ, ਤਪਾ ਵਿਖੇ ਬਤੌਰ ਕੰਸਲਟੈਂਟ ਮੈਡੀਸਨ ਵਜੋਂ ਆਪਣੀਆਂ ਬਿਹਤਰੀਨ ਸੇਵਾਵਾਂ ਦੇ ਰਹੇ ਹਨ। --ਗਾਇਨੋਕੋਲੋਜਿਸਟ : ਡਾ. ਸ਼੍ਰੇਆ ਜੈਨ ਮਹਿਲਾ ਰੋਗਾਂ ਤੇ ਬਾਂਝਪਨ ਦੇ ਬਿਹਤਰ ਇਲਾਜ ਨੂੰ ਯਕੀਨੀ ਬਣਾਉਣ ਲਈ ਮਾਹਰ ਡਾਕਟਰ, ਡਾ. ਸ਼੍ਰੇਆ ਜੈਨ, ਸਬ-ਡਿਵੀਜ਼ਨਲ ਹਸਪਤਾਲ ਤਪਾ ਤੇ ਨਰੇਸ਼ ਹਸਪਤਾਲ ਤਪਾ ’ਚ ਕੰਸਲਟੈਂਟ ਗਾਇਨੋਕੋਲੋਜਿਸਟ ਆਪਣੀਆਂ ਸੇਵਾਵਾਂ ਦੇ ਰਹੇ ਹਨ। ਡਾ. ਸ਼੍ਰੇਆ ਜੈਨ ਨੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਤੋਂ ਐੱਮਬੀਬੀਐੱਸ ਦੀ ਪੜ੍ਹਾਈ ਪੂਰੀ ਕੀਤੀ। ਮੁਜ਼ੱਫਰਨਗਰ ਮੈਡੀਕਲ ਕਾਲਜ ਤੋਂ ਐੱਮਐੱਸ, ਔਬਸਟੈਟ੍ਰਿਕਸ ਤੇ ਗਾਇਨੋਕੋਲੋਜੀ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜ ਜੀਐਮਸੀ ਪਟਿਆਲਾ ਵਿਖੇ ਸੀਨੀਅਰ ਰੈਜ਼ੀਡੈਂਟ ਵਜੋਂ ਸੇਵਾ ਨਿਭਾਈ। ਦਿੱਲੀ ਦੇ ਜੀਵਨ ਆਈਵੀਐਫ ਤੋਂ ਰਿਪ੍ਰੋਡਕਟਿਵ ਮੈਡੀਸਨ (ਬਾਂਝਪਨ ਇਲਾਜ) ਚ ਫੈਲੋਸ਼ਿਪ, ਡੀਐਮਸੀ ਲੁਧਿਆਣਾ ਤੋਂ ‘ਮਿਨੀਮਲ ਐਕਸੈਸ ਸਰਜਰੀ’ ’ਚ ਫੈਲੋਸ਼ਿਪ ਤੇ ਦਿੱਲੀ ਤੋਂ ਅਲਟਰਾਸਾਊਂਡ ਯੂਐਸਜੀ ਚ ਵਿਸ਼ੇਸ਼ ਫੈਲੋਸ਼ਿਪ ਪ੍ਰਾਪਤ ਕੀਤੀ ਹੈ। ਉਨ੍ਹਾਂ ਦਾ ਵਿਸ਼ਾਲ ਤਜਰਬਾ ਤੇ ਉੱਚ ਸਿੱਖਿਆ ਇਲਾਕਾ ਵਾਸੀਆਂ, ਖਾਸ ਕਰਕੇ ਮਹਿਲਾਵਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ।