- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਟਨਾ ਦਾ ਪਤਾ ਲੱਗਦੇ ਹੀ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਸਮਾਜ ਸੇਵੀ ਚੰਨਾ ਸੇਖੋ, ਟਿੰਕੂ ਮਿੱਤਲ ਤੋਂ ਇਲਾਵਾ ਆਂਢ ਗੁਆਂਢ ਦੇ ਲੋਕ ਵੀ ਮੌਕੇ ਤੇ ਪੁੱਜੇ ਅਤੇ ਰਾਹਤ ਕਾਰਜਾਂ 'ਚ ਜੁੱਟ ਗਏ

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਰਾਤ ਦੇ ਕਰੀਬ ਦੋ ਕੁ ਵਜੇ ਗਉਸ਼ਾਲਾ ਰੋਡ ਤੇ ਸਥਿਤ ਬਿਲਡਿੰਗ ਮਟੀਰੀਅਲ ਅਤੇ ਹਾਰਡਵੇਅਰ ਦੀ ਦੁਕਾਨ 'ਚ ਪਏ ਸੈਂਨੇਟਰੀ ਦੇ ਸਮਾਨ ਨੂੰ ਭਿਆਨਕ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਪਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿੱਤਲ ਇਲੈਕਟ੍ਰਿਕ ਐਂਡ ਬਿਲਡਿੰਗ ਮਟੀਰੀਅਲ ਦੁਕਾਨ ਦੇ ਮਾਲਕ ਸੰਦੀਪ ਕੁਮਾਰ ਮਿੰਟਾ ਪੁੱਤਰ ਗੋਰਾ ਲਾਲ ਵਾਸੀ ਤਪਾ ਨੇ ਦੱਸਿਆ ਕਿ ਉਸਨੂੰ ਰਾਤ ਦੇ ਕਰੀਬ ਦੋ ਕੁ ਵਜੇ ਕਿਸੇ ਗੱਡੀ ਚਾਲਕ ਦਾ ਫੋਨ ਆਇਆ ਕਿ ਉਸਦੀ ਦੁਕਾਨ ਅੰਦਰੋਂ ਧੂਆਂ ਨਿਕਲ ਰਿਹਾ ਹੈ। ਸੂਚਨਾ ਮਿਲਣ ਤੇ ਉਹ ਤੁਰੰਤ ਆਪਣੀ ਦੁਕਾਨ ਤੇ ਪੁੱਜਾ ਤੇ ਕਿ ਦੇਖਿਆ ਕਿ ਦੁਕਾਨ 'ਚ ਪਏ ਸੈਨੇਂਟਰੀ ਦੇ ਸਮਾਨ ਟੂਟੀਆਂ,ਵਾਸ਼ਬੇਸਿਨ,ਕਮੋਡ,ਬਾਥਰੂਮ ਦਾ ਸਮਾਨ,ਪਾਈਪਾਂ, ਸਲੋਸ਼ਨ ਆਦਿ ਨੂੰ ਭਿਆਨਕ ਅੱਗ ਲੱਗੀ ਹੋਈ ਸੀ, ਜਿਸ ਦੀਆਂ ਲਪਟਾਂ ਆਸਮਾਨ ਨੂੰ ਛੂ ਰਹੀਆਂ ਸਨ ਅਤੇ ਚਾਰੇ ਪਾਸੇ ਧੂਆ ਹੀ ਧੂਆਂ ਹੋਇਆ ਪਿਆ ਸੀ।ਘਟਨਾ ਦਾ ਪਤਾ ਲੱਗਦੇ ਹੀ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਸਮਾਜ ਸੇਵੀ ਚੰਨਾ ਸੇਖੋ, ਟਿੰਕੂ ਮਿੱਤਲ ਤੋਂ ਇਲਾਵਾ ਆਂਢ ਗੁਆਂਢ ਦੇ ਲੋਕ ਵੀ ਮੌਕੇ ਤੇ ਪੁੱਜੇ ਅਤੇ ਰਾਹਤ ਕਾਰਜਾਂ 'ਚ ਜੁੱਟ ਗਏ। ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਇਸ ਘਟਨਾ ਸਬੰਧੀ ਸੂਚਨਾ ਫਾਇਰ ਬ੍ਰਿਗੇਡ ਅਤੇ ਤਪਾ ਸਿਟੀ ਪੁਲਿਸ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਫਾਇਰ ਬਿਗ੍ਰੇਡ ਦੇ ਕਰਮਚਾਰੀ ਫਾਇਰਮੈਨ ਸੁਖਦੀਪ ਸਿੰਘ, ਰਾਜਦੀਪ ਸਿੰਘ,ਡਰਾਈਵਰ ਗੁਰਜੰਟ ਸਿੰਘ,ਨਗਰ ਕੌਂਸਲ ਦੇ ਤਾਰੀ ਸਿੰਘ ਤੋਂ ਇਲਾਵਾ ਤਪਾ ਸਿਟੀ ਪੁਲਿਸ ਦੇ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਅਤੇ ਹੌਲਦਾਰ ਗੁਰਜੀਤ ਸਿੰਘ ਮੌਕੇ ਤੇ ਪੁੱਜੇ। ਮੌਕੇ ਤੇ ਪੁੱਜੇ ਫਾਇਰ ਕਰਮਚਾਰੀਆਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਪਾਣੀ ਦਾ ਛਿੜਕਾਅ ਕੀਤਾ ਅਤੇ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ। ਦੁਕਾਨ ਮਾਲਕ ਦੇ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਇਸ ਘਟਨਾ 'ਚ ਉਸ ਦਾ ਲੱਖਾਂ ਰੁਪਈਆਂ ਦਾ ਨੁਕਸਾਨ ਹੋ ਗਿਆ। ਸਵੇਰ ਹੁੰਦਿਆ ਜਿਉਂ ਹੀ ਅੱਗ ਲੱਗਣ ਦੀ ਘਟਨਾ ਦਾ ਮੰਡੀ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੁਕਾਨ ਮਾਲਕ ਨਾਲ ਹਮਦਰਦੀ ਪ੍ਰਗਟ ਕੀਤੀ।