‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੂਬਾ ਪੱਧਰੀ ਫਾਈਨਲ ’ਚ ਲੌਂਗਪੁਰੀ ਸਕੂਲ ਦੀਆਂ ਧੀਆਂ ਦੀ ਧੱਕ, ਜਿੱਤੇ ਗੋਲਡ ਤੇ ਸਿਲਵਰ ਮੈਡਲ; ਪਿੰਡ 'ਚ ਜਸ਼ਨ ਦਾ ਮਾਹੌਲ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ' ਖੇਡਾਂ ਵਤਨ ਪੰਜਾਬ ਦੀਆਂ ਸ਼ੀਜਨ ਚਾਰ ਵਿੱਚੋਂ ਲੌਂਗਪੁਰੀ ਸਕੂਲ ਪੱਖੋ ਕਲਾਂ ਦੀਆਂ ਵਿਦਿਆਰਥਣਾਂ ਨੇ ਚਾਰ ਗੋਲਡ ਮੈਡਲ ਅਤੇ ਦੋ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ ਹੈ। ਅੱਜ ਉਨ੍ਹਾਂ ਦਾ ਪਿੰਡ ਪਹੁੰਚਣ ਤੇ ਸਕੂਲ ਮੈਨੇਜਮੈਂਟ, ਪਿੰਡ ਵਾਸੀਆਂ ਅਤੇ ਮਾਪਿਆਂ ਵੱਲੋਂ ਢੱਲ ਢਮੱਕੇ ਨਾਲ ਸਵਾਗਤ ਕੀਤਾ ਗਿਆ।
Publish Date: Thu, 19 Nov 2026 03:26 PM (IST)
Updated Date: Thu, 19 Nov 2026 03:26 PM (IST)
ਮੁਖਤਿਆਰ ਸਿੰਘ, ਪੰਜਾਬੀ ਜਾਗਰਣ, ਪੱਖੋ ਕਲਾਂ - ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ' ਖੇਡਾਂ ਵਤਨ ਪੰਜਾਬ ਦੀਆਂ ਸ਼ੀਜਨ ਚਾਰ ਵਿੱਚੋਂ ਲੌਂਗਪੁਰੀ ਸਕੂਲ ਪੱਖੋ ਕਲਾਂ ਦੀਆਂ ਵਿਦਿਆਰਥਣਾਂ ਨੇ ਚਾਰ ਗੋਲਡ ਮੈਡਲ ਅਤੇ ਦੋ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ ਹੈ। ਅੱਜ ਉਨ੍ਹਾਂ ਦਾ ਪਿੰਡ ਪਹੁੰਚਣ ਤੇ ਸਕੂਲ ਮੈਨੇਜਮੈਂਟ, ਪਿੰਡ ਵਾਸੀਆਂ ਅਤੇ ਮਾਪਿਆਂ ਵੱਲੋਂ ਢੱਲ ਢਮੱਕੇ ਨਾਲ ਸਵਾਗਤ ਕੀਤਾ ਗਿਆ।
ਇਨ੍ਹਾਂ ਖੇਡਾਂ ਦੇ ਲੁਧਿਆਣਾ ਵਿਖੇ ਹੋਏ ਫਾਈਨਲ ਮਾਕਬਲਿਆਂ ਵਿਚੋਂ ਹਰਵਿੰਦਰ ਕੌਰ ਪੁੱਤਰੀ ਹਰਮੇਲ ਸਿੰਘ 1500 ਅਤੇ 3000 ਚੋਂ ਗੋਲਡ (ਅੰਡਰ 17),ਨਵਜੋਤ ਕੌਰ ਪੁੱਤਰੀ ਰਾਜਵੀਰ ਸਿੰਘ ਦੌੜ 800 ਮੀਟਰ ਗੋਲਡ (ਅੰਡਰ 21),ਰਿਲੇਅ 400×4 ਚੋਂ ਸਿਲਵਰ,ਖੁਸਪ੍ਰੀਤ ਕੌਰ ਪੁੱਤਰੀ ਅਮਨਦੀਪ ਸਿੰਘ ਰਿਲੇਅ 400×4 ਗੋਲਡ (ਅੰਡਰ 17)
ਖੁਸਪ੍ਰੀਤ ਕੌਰ ਪੁੱਤਰੀ ਸਤਨਾਮ ਸਿੰਘ, ਰਿਲੇਅ 400×4 ਸਿਲਵਰ (ਅੰਡਰ 21),ਕਰਮਜੀਤ ਕੌਰ ਪੁੱਤਰੀ ਗੁਰਮੇਲ ਸਿੰਘ ਰਿਲੇਅ 400×4 ਸਿਲਵਰ (ਅੰਡਰ 21),ਸੁਖਪ੍ਰੀਤ ਕੌਰ ਪੁੱਤਰੀ ਅਜੈਬ ਸਿੰਘ ਰਿਲੇਅ 400×4 ਗੋਲਡ (ਅੰਡਰ 21) ਵਿਚ ਜਿੱਤ ਪ੍ਰਾਪਤ ਕੀਤੀ। ਸੁਖਪ੍ਰੀਤ ਕੌਰ ਅਤੇ ਕਰਮਜੀਤ ਕੌਰ ਸਰਕਾਰੀ ਸਕੂਲ ਪੱਖੋ ਕਲਾਂ ਦੀਆਂ ਵਿਦਿਆਰਥਣਾਂ ਹਨ ਪਰ ਇਨ੍ਹਾਂ ਦੀ ਖੇਡ ਕੋਚਿੰਗ ਲੌਂਗਪੁਰੀ ਸਕੂਲ ਵੱਲੋਂ ਹੀ ਦਿੱਤੀ ਜਾ ਰਹੀ ਹੈ।
ਸਕੂਲ ਦੇ ਪ੍ਰਧਾਨ ਅਤੇ ਐਮ ਡੀ ਮੈਡਮ ਜੀ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਪਹੁੰਚਣ ਤੇ ਜੇਤੂ ਵਿਦਿਆਰਥੀਆਂ ਦਾ ਧੂਮਧਾਮ ਅਤੇ ਢੋਲ ਧਮਕਿਆਂ ਨਾਲ ਸਵਾਗਤ ਕਰਕੇ ਸਨਮਾਨਿਤ ਕੀਤਾ|ਸੰਸਥਾ ਦੇ ਪ੍ਰਿੰਸੀਪਲ ਸ਼੍ਰੀਮਾਨ ਸਤੀਸ਼ ਕੁਮਾਰ ਜੀ ਨੇ ਸਾਰਿਆਂ ਨੂੰ ਭਵਿੱਖ ਵਿੱਚ ਵੀ ਇਸੇ ਤਰਾਂ ਮੇਹਨਤ ਕਰਕੇ ਅੱਗੇ ਵੱਧਣ ਲਈ ਕਿਹਾ। ਇਸ ਮੌਕੇ ਸਮੂਹ ਕਮੇਟੀ ਮੈਂਬਰ ਲੈਕਚਰਾਰ ਜਗਮੇਲ ਸਿੰਘ ਸਮਰਾ,ਸੂਬੇਦਾਰ ਹਰਭਜਨ ਸਿੰਘ ਸਿੱਧੂ, ਨੰਬਰਦਾਰ ਸੁਖਦੇਵ ਸਿੰਘ ਸਿੱਧੂ,ਜਗਮੇਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਮਾਨ,ਨਿਰਮਲ ਸਿੰਘ ਮਾਨ, ਮਾਸਟਰ ਗਲੋਦਰ ਖਾਨ,ਬਲਦੇਵ ਸਿੰਘ ਸਿੱਧੂ, ਕੋਚ ਗੁਰਸੇਵਕ ਸਿੰਘ,ਸਰੀਰਕ ਸਿਖਿਆ ਅਧਿਆਪਕ ਹਰਵਿੰਦਰ ਸਿੰਘ, ਕੋਆਰਡੀਨੇਟਰ ਗੁਰਦੀਪ ਸਿੰਘ ,ਪ੍ਰਾਇਮਰੀ ਵਿੰਗ ਇੰਚਾਰਜ ਵੀਰਪਾਲ ਕੌਰ,ਮੈਡਮ ਦਲਜੀਤ ਕੌਰ ,ਸਟਾਫ,ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ।