
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਮਰ ਸ਼ਹੀਦ ਭਾਈ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਮੌਕੇ ਹੋਣ ਵਾਲੇ ਸਮਾਗਮ ਵਿਚ ਸ਼ਾਮਲ ਹੋਣ ਲਈ ਤਪਾ ਮੰਡੀ ਤੋਂ ਸੀਨੀਅਰ ਅਕਾਲੀ ਆਗੂ ਤਰਲੋਚਨ ਬਾਂਸਲ ਦੀ ਅਗਵਾਈ ਹੇਠ 70 ਗੱਡੀਆਂ ਦਾ ਕਾਫਲਾ ਲੌਂਗੋਵਾਲ ਲਈ ਰਵਾਨਾ ਹੋਇਆ।

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਅਮਰ ਸ਼ਹੀਦ ਭਾਈ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਮੌਕੇ ਹੋਣ ਵਾਲੇ ਸਮਾਗਮ ਵਿਚ ਸ਼ਾਮਲ ਹੋਣ ਲਈ ਤਪਾ ਮੰਡੀ ਤੋਂ ਸੀਨੀਅਰ ਅਕਾਲੀ ਆਗੂ ਤਰਲੋਚਨ ਬਾਂਸਲ ਦੀ ਅਗਵਾਈ ਹੇਠ 70 ਗੱਡੀਆਂ ਦਾ ਕਾਫਲਾ ਲੌਂਗੋਵਾਲ ਲਈ ਰਵਾਨਾ ਹੋਇਆ।
ਸੀਨੀਅਰ ਅਕਾਲੀ ਆਗੂ ਤਰਲੋਚਨ ਬਾਂਸਲ ਨੇ ਸੰਤ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੰਤ ਲੌਂਗੋਵਾਲ ਜੀ ਸਿਰਫ਼ ਧਾਰਮਿਕ ਨੇਤਾ ਹੀ ਨਹੀਂ ਸਨ, ਸਗੋਂ ਰਾਜਨੇਤਾ, ਦੂਰ-ਦਰਸ਼ੀ ਅਤੇ ਸਭ ਤੋਂ ਵੱਧ ਸ਼ਾਂਤੀ ਤੇ ਭਾਈਚਾਰੇ ਦੇ ਸੁਨੇਹੀ ਸਨ।ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੀ ਸ਼ਹਾਦਤ ਇਤਿਹਾਸ ਦਾ ਕੇਵਲ ਇੱਕ ਪਲ ਨਹੀਂ, ਸਗੋਂ ਆਉਣ ਵਾਲੀਆਂ ਪੀੜੀਆਂ ਲਈ ਇੱਕ ਜੀਵੰਤ ਪ੍ਰੇਰਨਾ ਹੈ।
ਸੰਤ ਲੌਂਗੋਵਾਲ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਉਨ੍ਹਾਂ ਦੇ ਸ਼ਾਂਤੀ, ਭਰਾਤਰਵਾਦ ਅਤੇ ਨਿਸ਼ਕਾਮ ਸੇਵਾ ਦੇ ਆਦਰਸ਼ਾਂ ਨੂੰ ਅਪਣਾਈਏ। ਇਸ ਮੌਕੇ ਬੀਬਾ ਜਸਵਿੰਦਰ ਕੌਰ ਸ਼ੇਰਗਿੱਲ, ਭਗਵਾਨ ਸਿੰਘ ਭਾਨਾ,ਡੋਗਰ ਸਿੰਘ ਉੱਗੋਕੇ, ਗੁਰਵਿੰਦਰ ਘੁੰਨਸ਼, ਲੱਕੀ ਫਤਿਹਗੜ੍ਹ ਛੰਨਾ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਕੌਂਸਲਰ ਵਿਨੋਦ ਕਾਲਾ, ਭਗਵੰਤ ਚੱਠਾ,ਜੋਨੀ, ਮੁਨੀਸ਼ ਬਹਾਵਲਪੁਰੀਆ, ਸੰਦੀਪ ਵਿੱਕੀ, ਗੁਰਚਰਨ ਸਿੰਘ, ਜੁਗਰਾਜ ਸਿੰਘ, ਅਵਤਾਰ ਸਿੰਘ ਤਾਰੀ, ਰੋਹਿਤ ਮਿੱਤਲ, ਜਰਨੈਲ ਰਾਮ, ਦੇਬੂ, ਰੌਸ਼ਨ ਲਾਲ,ਉੱਤਮ, ਪ੍ਰੀਤਮ ਸਿੰਘ,ਨੇਸ਼ੂ ਤਾਜੋ ਭਗਵੰਤ ਚੱਠਾ ਜੱਸੀ ਚੱਠਾ ਆਦਿ ਵੱਡੀ ਗਿਣਤੀ 'ਚ ਅਕਾਲੀ ਵਰਕਰ ਮੌਜੂਦ ਸਨ।