ਵਕੀਲ ਭਾਈਚਾਰੇ ਦਾ ਧਰਨਾ ਤੇ ਨਾਅਰੇਬਾਜ਼ੀ: LADC ਨੀਤੀ ਦੇ ਵਿਰੋਧ 'ਚ ਸੜਕਾਂ 'ਤੇ ਉੱਤਰੇ ਵਕੀਲ, ਕੰਮਕਾਜ ਕੀਤਾ ਠੱਪ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਦੇ ਵਿਰੋਧ 'ਚ ਜ਼ਿਲਾ ਬਾਰ ਐਸੋਸੀਏਸ਼ਨ ਬਰਨਾਲਾ ਦਾ ਅਣਮਿਥੇ ਸਮੇਂ ਲਈ ਧਰਨਾ ਜਾਰੀ ਹੈ । ਬੁੱਧਵਾਰ ਨੂੰ ਸੈਸ਼ਨ ਕੋਰਟ ਕੰਪਲੈਕਸ ਦੇ ਮੁੱਖ ਗੇਟ ਬਾਹਰ ਟੈਂਟ ਲਗਾ ਕੇ ਵਕੀਲਾਂ ਨੇ ਵੱਡੀ ਗਿਣਤੀ ’ਚ ਡਿਫੈਂਸ ਕੌਂਸਲ ਪਾਲਿਸੀ ਦੇ ਵਿਰੋਧ 'ਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਇਹ ਪਾਲਸੀ ਰੱਦ ਕਰਨ ਦੀ ਮੰਗ ਕੀਤੀ । ਵਕੀਲਾਂ ਦੀ ਚੱਲ ਰਹੀ ਭੁੱਖ ਹੜਤਾਲ ਵੀ ਤੀਸਰੇ ਦਿਨ ’ਚ ਸ਼ਾਮਿਲ ਹੋ ਗਈ। ਵਕੀਲਾਂ ਦੀ ਭੁੱਖ ਭੁੱਖ ਹੜਤਾਲ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਬਾਂਸਲ, ਐਡਵੋਕੇਟ ਇਕਬਾਲ ਸਿੰਘ ਗਿੱਲ, ਜੋਇੰਟ ਸੈਕਟਰੀ ਯਾਦਵ ਸ਼ਰਮਾ, ਐਡਵੋਕੇਟ ਧਰਮਪਾ
Publish Date: Wed, 22 Jul 2026 03:58 PM (IST)
Updated Date: Wed, 22 Jul 2026 04:00 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਦੇ ਵਿਰੋਧ 'ਚ ਜ਼ਿਲਾ ਬਾਰ ਐਸੋਸੀਏਸ਼ਨ ਬਰਨਾਲਾ ਦਾ ਅਣਮਿਥੇ ਸਮੇਂ ਲਈ ਧਰਨਾ ਜਾਰੀ ਹੈ । ਬੁੱਧਵਾਰ ਨੂੰ ਸੈਸ਼ਨ ਕੋਰਟ ਕੰਪਲੈਕਸ ਦੇ ਮੁੱਖ ਗੇਟ ਬਾਹਰ ਟੈਂਟ ਲਗਾ ਕੇ ਵਕੀਲਾਂ ਨੇ ਵੱਡੀ ਗਿਣਤੀ ’ਚ ਡਿਫੈਂਸ ਕੌਂਸਲ ਪਾਲਿਸੀ ਦੇ ਵਿਰੋਧ 'ਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਇਹ ਪਾਲਸੀ ਰੱਦ ਕਰਨ ਦੀ ਮੰਗ ਕੀਤੀ । ਵਕੀਲਾਂ ਦੀ ਚੱਲ ਰਹੀ ਭੁੱਖ ਹੜਤਾਲ ਵੀ ਤੀਸਰੇ ਦਿਨ ’ਚ ਸ਼ਾਮਿਲ ਹੋ ਗਈ। ਵਕੀਲਾਂ ਦੀ ਭੁੱਖ ਭੁੱਖ ਹੜਤਾਲ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਬਾਂਸਲ, ਐਡਵੋਕੇਟ ਇਕਬਾਲ ਸਿੰਘ ਗਿੱਲ, ਜੋਇੰਟ ਸੈਕਟਰੀ ਯਾਦਵ ਸ਼ਰਮਾ, ਐਡਵੋਕੇਟ ਧਰਮਪਾਲ ਸਿੰਘ, ਐਡਵੋਕੇਟ ਅਰਸਪ੍ਰੀਤ ਸਿੰਘ, ਐਡਵੋਕੇਟ ਜਤਿੰਦਰ ਪਾਲ ਸਿੰਘ ਗਿੱਲ, ਐਡਵੋਕੇਟ ਕਰਮਿੰਦਰ ਸਿੰਘ ਸਿੱਧੂ, ਐਡਵੋਕੇਟ ਫਕੀਰ ਸਿੰਘ ਖੋਖਰ, ਐਡਵੋਕੇਟ ਬੱਗਾ ਸਿੰਘ ਕਾਹਨੇਕੇ, ਐਡਵੋਕੇਟ ਹੀਰਾ ਲਾਲ ਬਾਂਸਲ, ਐਡਵੋਕੇਟ ਹਰਦੇਸ ਰਹਿਲ, ਐਡਵੋਕੇਟ ਸਰਬਜੀਤ ਕੌਰ ਚੁੰਬਰ, ਐਡਵੋਕੇਟ ਰਾਜ ਕੌਰ, ਐਡਵੋਕੇਟ ਸੁਮਨਦੀਪ ਕੌਰ, ਐਡਵੋਕੇਟ ਗੁਰਤੇਜ ਸਿੰਘ ਮਾਨ, ਐਡਵੋਕੇਟ ਦਵਿੰਦਰ ਸਿੰਘ ਸੰਘੇੜਾ, ਐਡਵੋਕੇਟ ਨਵਰੋਜ ਸਿੰਘ ਵਿੱਚ ਬੈਠੇ ਹਨ ।
ਚੇਅਰਮੈਨ ਹਰਿੰਦਰਪਾਲ ਸਿੰਘ ਰਾਣੂੰ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤਲਵਿੰਦਰ ਸਿੰਘ ਮਸੌਣ, ਧਰਮਿੰਦਰ ਸਿੰਘ ਧਾਲੀਵਾਲ, ਨਛੱਤਰ ਸਿੰਘ, ਨਰੇਸ਼ ਕੁਮਾਰੀ ਬਾਵਾ, ਸੈਕਟਰੀ ਕਰਨਵੀਰ ਸਿੰਘ ਮਾਨ, ਜਗਸੀਰ ਸਿੰਘ ਧਾਲੀਵਾਲ, ਨਵੀਨ ਗਰਗ ਤਪਾ, ਰਣਜੀਤ ਸਿੰਘ ਦਰਸ਼ਨ ਸਿੰਘ ਸਿੱਧੂ, ਨੇ ਕਿਹਾ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਲੰਬੇ ਸਮੇਂ ਤੋਂ ਇਸ ਨੀਤੀ ਦੇ ਵਿਰੋਧ 'ਚ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡਿਫੈਂਸ ਕੌਂਸਲ ਪਾਲਿਸੀ ਦਾ ਉਦੇਸ਼ ਆਰਥਿਕ ਰੂਪ ਤੋਂ ਕਮਜ਼ੋਰ ਤੇ ਲੋੜਵੰਦ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣਾ ਸੀ ਪਰ ਇਸ ਨੀਤੀ ਦਾ ਵਿਆਪਕ ਪੱਧਰ 'ਤੇ ਦੁਰਉਪਯੋਗ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਇਸ ਸਹੂਲਤ ਦੀ ਲੋੜ ਨਹੀਂ ਹੈ, ਉਹ ਵੀ ਇਸ ਦਾ ਲਾਭ ਉਠਾ ਲੈ ਰਹੇ ਹਨ। ਜਦੋਂ ਤੱਕ ਇਸ ਨੀਤੀ ਨੂੰ ਵਾਪਸ ਨਹੀਂ ਲਿਆ ਜਾਂਦਾ, ਸਘੰਰਸ ਲਗਾਤਾਰ ਚਲਦਾ ਰਹੇਗਾ ।
ਇਸ ਮੌਕੇ ਜਤਿੰਦਰ ਬਹਾਦਰਪੁਰੀਆ, ਸੈਕਟਰੀ ਕਰਮਵੀਰ ਸਿੰਘ ਮਾਨ, ਲੋਕੇਸ਼ਵਰ ਸੇਵਕ, ਕੁਲਵੰਤ ਰਾਏ ਗੋਇਲ, ਅਮਨਦੀਪ ਸਿੰਘ ਬਾਹੀਆ, ਐਡਵੋਕੇਟ ਪ੍ਰੀਤ ਮਹਿੰਦਰ ਸਿੰਘ ਐਡਵੋਕੇਟ ਇਕਬਾਲ ਸਿੰਘ ਜੋਧਪੁਰੀ, ਸਿਮਰਨਜੀਤ ਕੌਰ ਪੁਰਬਾ, ਬਰਿੰਦਰ ਸਿੰਘ ਚੱਠਾ, ਐਮ.ਐਸ ਸੇਖੋ ਵਿਸਾਲ ਸਰਮਾ, ਬਿਪਨਦੀਪ ਕੌਰ, ਬਲਜੀਤ ਕੌਰ, ਸਿਮਰਨਜੀਤ ਕੌਰ, ਰਣਜੀਤ ਸਿੰਘ, ਅਮਨਦੀਪ ਸਿੰਘ ਬਾਹੀਆ, ਭੁਪਿੰਦਰ ਸਿੰਘ ਅਲਾਲ, ਰਜਿੰਦਰ ਪਾਲ ਸਿੰਘ, ਚਮਕੌਰ ਸਿੰਘ ਭੱਠਲ, ਦਵਿੰਦਰ ਦਵੇਸਰ, ਬਰਿੰਦਰ ਸਿੰਘ ਚੱਠਾ, ਅਮਰਇੰਦਰ ਸਿੰਘ ਅਮਲਾ ਸਿੰਘ ਵਾਲਾ, ਰਘਵਿੰਦਰ ਸਿੰਘ ਸਿੱਧੂ ਪਰਮਿੰਦਰ ਸਿੰਘ ਗਿੱਲ, ਹਰਪ੍ਰੀਤ ਸਿੰਘ ਢਿੱਲੋ, ਅਮਰੀਕ ਸਿੰਘ ਦਿਓਲ, ਹਰੀ ਓਮ, ਨਵੀਨ ਗਰਗ ਤਪਾ, ਮਨਿੰਦਰ ਸਿੰਘ ਸਿੱਧੂ (ਸਾਰੇ ਵਕੀਲ ) ਹਾਜਰ ਸਨ ।