ਚੋਪੜਾ ਨੂੰ ਸੇਵਾ ਸੰਮਤੀ ਤੇ ਕਮੇਟੀ ਦਾ ਪ੍ਰਧਾਨ ਚੁਣਿਆ
ਲਾਜਪਤ ਰਾਏ ਚੋਪੜਾ ਨੂੰ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਦਾ ਪ੍ਰਧਾਨ ਚੁਣਿਆ
Publish Date: Wed, 25 Feb 2026 05:39 PM (IST)
Updated Date: Wed, 25 Feb 2026 05:43 PM (IST)
ਬਰਨਾਲਾ : ਭਗਤ ਮੋਹਨ ਲਾਲ ਸੇਵਾ ਸੰਮਤੀ ਬਰਨਾਲਾ ਅਤੇ ਰਾਮਬਾਗ ਕਮੇਟੀ ਬਰਨਾਲਾ ਦੀ ਐਗਜੈਟਿਵ ਕਮੇਟੀ ਮੀਟਿੰਗ ਹੋਈ। ਰਾਮਬਾਗ ਵਿਖੇ ਸੇਵਾ ਸੰਮਤੀ ਦੇ ਦਫ਼ਤਰ ’ਚ ਹੋਈ। ਇਸ ਮੀਟਿੰਗ ’ਚ ਪ੍ਰਧਾਨ ਭਾਰਤ ਮੋਦੀ ਦੇ ਅਚਾਨਕ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰ ਕੇ ਸਵਰਗਵਾਸੀ ਭਾਰਤ ਮੋਦੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੀਟਿੰਗ ’ਚ ਸਵ. ਪ੍ਰਧਾਨ ਭਾਰਤ ਮੋਦੀ ਵੱਲੋਂ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਲਈ ਕੀਤੇ ਗਏ ਅਣਥੱਕ ਕੰਮਾਂ ਦੀ ਭਰਪੂਰ ਸਲਾਘਾ ਕੀਤੀ ਗਈ। ਇਸ ਦੌਰਾਨ ਸੇਵਾ ਸੰਮਤੀ ਦੇ ਜਨਰਲ ਸਕੱਤਰ ਕਮਲ ਜਿੰਦਲ ਵੱਲੋਂ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਦਾ ਕੰਮ ਕਾਰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਲਾਜਪਤ ਰਾਏ ਚੋਪੜਾ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ, ਜਿਸ ਦੀ ਮੀਟਿੰਗ ’ਚ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਤਾਈਦ ਕੀਤੀ ਗਈ।
ਇਸ ਤਰ੍ਹਾਂ ਸਰਬਸੰਮਤੀ ਨਾਲ ਲਾਜਪਤ ਰਾਏ ਨੂੰ ਭਗਤ ਮੋਹਨ ਲਾਲ ਸੇਵਾ ਸੰਮਤੀ ਤੇ ਰਾਮਬਾਗ ਕਮੇਟੀ ਬਰਨਾਲਾ ਦਾ ਪ੍ਰਧਾਨ ਚੁਣ ਲਿਆ। ਇਸ ਮੀਟਿੰਗ ’ਚ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਜਨਰਲ ਸਕੱਤਰ ਕਮਲ ਕੁਮਾਰ, ਮੀਤ ਪ੍ਰਧਾਨ ਬੀਰਬਲ ਦਾਸ, ਮੀਤ ਪ੍ਰਧਾਨ ਵਿਨੋਦ ਕੁਮਾਰ ਕਾਂਸਲ, ਕੈਸ਼ੀਅਰ ਸੇਵਾ ਸੰਮਤੀ ਮੰਗਤ ਰਾਏ, ਕੈਸ਼ੀਅਰ ਰਾਮਬਾਗ ਕਮੇਟੀ ਵੇਦ ਪ੍ਰਕਾਸ਼, ਜੁਆਇੰਟ ਸਕੱਤਰ ਨਰਿੰਦਰ ਚੋਪੜਾ, ਪ੍ਰਚਾਰ ਸਕੱਤਰ ਜਗਸੀਰ ਸਿੰਘ ਸੰਧੂ, ਕਾਰਜਕਾਰਨੀ ਮੈਂਬਰ ਦੀਪਕ ਸੋਨੀ, ਰਜਿੰਦਰ ਗਾਰਗੀ ਅਤੇ ਗੋਪਾਲ ਸ਼ਰਮਾ ਹਾਜ਼ਰ ਸਨ, ਜਦੋਂਕਿ ਕਾਰਜਕਾਰਨੀ ਦੇ ਮੈਂਬਰ ਵਿਪਨ ਧਰਨੀ ਨੇ ਵਿਦੇਸ਼ ਤੋਂ ਫੋਨ ਰਾਹੀਂ ਇਸ ਫੈਸਲੇ ਨਾਲ ਸਹਿਮਤੀ ਪ੍ਰਗਟਾਈ ਹੈ।