- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਮ ਅਸ਼ਟਮੀ ਮੌਕੇ ਕ੍ਰਿਸ਼ਨਾ ਕਲੱਬ ਨੇ ਕਰਵਾਇਆ ਸ੍ਰੀਮਦ ਭਾਗਵਤ ਕਥਾ

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾ ਉਤਸਵ ਮੌਕੇ ਤੇ ਸ਼੍ਰੀ ਕ੍ਰਿਸ਼ਨਾ ਕਲੱਬ ਰਜਿ:ਭਦੌੜ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਮਦ ਭਾਗਵਤ ਕਥਾ ਦਾ ਆਯੋਜਨ ਪ੍ਰਾਚੀਨ ਸ਼ਿਵ ਮੰਦਰ ਪੱਥਰਾਂ ਵਾਲੀ ਭਦੌੜ ਵਿਖੇ ਕਰਵਾਇਆ ਗਿਆ। ਜਿਸ ‘ਚ ਕਥਾ ਵਿਆਸ ਸਵਾਮੀ ਡਾ:ਰਾਮ ਤੀਰਥ ਮਹਾਰਾਜ (ਚੀਮੇ ਵਾਲਿਆਂ) ਨੇ ਕਥਾ ਪਰਵਾਹ ਕਰਦਿਆਂ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਸਵਾਮੀ ਰਾਮ ਤੀਰਥ ਨੇ ਕਥਾ ਪਰਵਾਹ ਕਰਦਿਆਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਲੀਲਾ ਤੋਂ ਹਮੇਸ਼ਾ ਹੀ ਮਨੁੱਖਤਾ ਨੂੰ ਸੇਧ ਮਿਲਦੀ ਹੈ। ਉਹਨਾਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵੱਡੀ ਸ਼ਕਤੀ ਸਨ ਅਤੇ ਉਹਨਾਂ ਦੇ ਅਵਤਾਰ ਧਾਰਨ ਤੋਂ ਬਾਅਦ ਉਹਨਾਂ ਨੇ ਪਾਪੀਆਂ ਨੂੰ ਵੀ ਤਾਰ ਦਿੱਤਾ ਸੀ। ਸਵਾਮੀ ਰਾਮ ਤੀਰਥ ਜੀ ਨੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਨੱਚਣ ਲਈ ਅਤੇ ਝੂਮਣ ਲਈ ਮਜਬੂਰ ਕਰ ਦਿੱਤਾ।
ਸਵਾਮੀ ਰਾਮ ਤੀਰਥ ਜੀ ਵੱਲੋਂ ਕੀਤੀ ਗਈ ਹਫਤਾ ਭਰ ਸ਼੍ਰੀਮਦ ਭਾਗਵਤ ਕਥਾ ਨਾਲ ਮਾਹੌਲ ਨੂੰ ਭਗਵਾਨ ਦੇ ਰੰਗ ਵਿੱਚ ਰੰਗ ਦਿੱਤਾ ਗਿਆ। ਇਸ ਮੌਕੇ ਵੱਖ ਵੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਦੀ ਰਸਮ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਨਿਭਾਈ। ਇਸ ਮੌਕੇ ਕਲੱਬ ਦੇ ਪ੍ਰਧਾਨ ਨੀਤਲ ਸਿੰਗਲਾ, ਚੇਅਰਮੈਨ ਪ੍ਰਵੀਨ ਗੌਤਮ, ਗਗਨ ਸ਼ਰਮਾ ਖਜ਼ਾਨਚੀ, ਨਰੇਸ਼ ਕੁਮਾਰ ਜਨਰਲ ਸਕੱਤਰ, ਪ੍ਰਿੰਸ ਸੇਠੀ, ਮਨਦੀਪ ਬੰਸਲ,ਗੁਰਦੀਪ ਕੁਮਾਰ ਦੀਪਾ ਜੁਆਇੰਟ ਸੈਕਟਰੀ, ਸੁਰਿੰਦਰ ਕੁਮਾਰ, ਮਾ: ਆਤਮਾ ਸਿੰਗਲਾ, ਮਨੋਜ ਕੁਮਾਰ, ਪਾਰਸ ਗਰਗ, ਧਰੁਵ ਸਿੰਗਲਾ, ਹਿਮਾਂਸ਼ੂ ਸਿੰਗਲਾ ਸਮੇਤ ਸਮੂਹ ਅਹੁਦੇਦਾਰਾਂ ਨੇ ਸਹਿਯੋਗ ਦੇਣ ਲਈ ਇਲਾਕਾ ਨਿਵਾਸੀਆਂ ਤੇ ਸਵਾਮੀ ਰਾਮ ਤੀਰਥ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਸਮਾਜ ਸੇਵੀ ਸ਼ੀਤਲ ਕੁਮਾਰ ਸਿੰਗਲਾ, ਅਗਰਵਾਲ ਸਭਾ ਦੇ ਪ੍ਰਧਾਨ ਹਰੀਸ਼ ਕੁਮਾਰ ਗਰਗ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ, ਪੰਡਿਤ ਦੀਪਕ ਬੋਨੀ ਸ਼ਰਮਾ, ਟੇਕ ਚੰਦ ਸ਼ਰਮਾ, ਜਸਪ੍ਰੀਤ ਜੱਸੀ ਆਸਟਰੇਲੀਆ, ਮਨੀਸ਼ ਮੀਸ਼ੂ ਆਸਟਰੇਲੀਆ, ਸੁਰਜੀਤ ਗੁੰਦਾਰਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਸਮੇਂ ਵਿਦਵਾਨ ਪੰਡਿਤ ਸ਼ੰਭੂ ਦੱਤ ਵਧਾਤਿਆਂ ਵਾਲੇ ਅਤੇ ਬਾਬਾ ਭੋਲਾ ਦਾਸ ਜੀ ਦਰਵੇਸ਼ ਆਸ਼ਰਮ ਭਦੌੜ ਵਾਲਿਆਂ ਦਾ ਕਲੱਬ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਇਸ ਸਮਾਗਮ ਦੇ ਪੂਜਨ ਤੇ ਜੋਤੀ ਪ੍ਰਚੰਡ ਦੀ ਰਸਮ ਮੌਜੂਦਾ ਕੌਂਸਲਰ ਮੈਡਮ ਸਿਰਾਜ ਗਰਗ ਧਰਮ ਪਤਨੀ ਪ੍ਰਧਾਨ ਮਨੀਸ਼ ਗਰਗ, ਸ਼ੀਤਲ ਕੁਮਾਰ, ਬੀਰਵਲ ਦਾਸ ਗਰਗ, ਪ੍ਰਧਾਨ ਹਰੀਸ਼ ਗਰਗ,ਰਜਿੰਦਰ ਕੁਮਾਰ ਗਰਗ ਸੈਲਰ ਵਾਲੇ, ਰਘੂਨਾਥ ਜੈਨ ਸੈਕਟਰੀ ਨਿਰਾਲੇ ਬਾਬਾ ਗਊ ਧਾਮ, ਸਤੀਸ਼ ਕੁਮਾਰ, ਨਰਿੰਦਰ ਨੀਟਾ, ਦੀਪਕ ਬੋਨੀ ਸ਼ਰਮਾ, ਗੋਰਾ ਲਾਲ ਕਰਿਆਨੇ ਵਾਲੇ, ਪ੍ਰਧਾਨ ਹੀਰਾ ਲਾਲ ਸਿੰਗਲਾ ਪੱਥਰਾਂ ਵਾਲੀ ਮੰਦਰ ਕਮੇਟੀ, ਅਰਵਿੰਦ ਟੋਨੀ, ਧਰਮਿੰਦਰ ਪਾਲ ਪੱਪੂ ਭੱਠੇ ਵਾਲੇ, ਅਰੁਣ ਕੁਮਾਰ, ਸਮਾਜ ਸੇਵੀ ਗਗਨ ਸ਼ਰਮਾ, ਰਵਿੰਦਰ ਸਿੰਗਲਾ, ਰੌਕੀ ਸਿੰਗਲਾ ਜਨਤਾ ਵਾਲਿਆਂ ਨੇ ਨਿਭਾਈ। ਇਸ ਸਮੇਂ ਸਮਾਜ ਸੇਵੀ ਪ੍ਰਦੀਪ ਰਿੰਕਾ, ਪੰਚ ਪੁਨੀਤ ਗਰਗ, ਸੰਜੇ ਕੁਮਾਰ,ਡਾ: ਪ੍ਰਿੰਸ ਗੁਪਤਾ, ਵਿਦਵਾਨ ਪੰਡਿਤ ਆਸ਼ੂ ਸ਼ਰਮਾ ਸ਼ਾਸਤਰੀ, ਭਾਜਪਾ ਆਗੂ ਰਕੇਸ਼ ਗਰਗ ਟੀਟੂ, ਮੋਨੂ ਸ਼ਰਮਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਡਾ: ਸੰਜੀਵ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।