- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੰਡਨ ਸਕੂਲ ਦੇ ਜਸਦੀਪ ਸਿੰਘ ਨੇ ਸਟੇਟ ਪੱਧਰੀ ਮੁਕਾਬਲਿਆਂ ’ਚੋਂ ਜਿੱਤਿਆ ਮੈਡਲ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਟੰਡਨ ਇੰਟਰਨੈਸ਼ਨਲ ਸਕੂਲ ਦੇ ਜਸਦੀਪ ਸਿੰਘ ਨੇ ਸਟੇਟ ਪੱਧਰੀ ਮੁਕਾਬਲਿਆਂ ’ਚੋਂ ਮੈਡਲ ਜਿੱਤਿਆ। ਅੰਮ੍ਰਿਤਸਰ ਵਿਖੇ ਹੋਏ 70ਵੀਆਂ ਸਕੂਲ ਖੇਡਾਂ ਦੇ ਕਰਾਟੇ ਮੁਕਾਬਲੇ ਜਿਸ ’ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਭਾਗ ਲਿਆ ਉੱਥੇ ਹੀ ਬਰਨਾਲੇ ਜ਼ਿਲ੍ਹੇ ਵੱਲੋਂ ਟੰਡਨ ਸਕੂਲ ਦੇ ਜਸਦੀਪ ਸਿੰਘ ਨੇ - 35 ਕਿੱਲੋ ਭਾਰ ਵਰਗ / ਅੰਤਰ 19 ਸਾਲ ’ਚ ਭਾਗ ਲਿਆ ਤੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਪ੍ਰਾਪਤ ਕਰਕੇ ਬਰੌਂਜ਼ ਮੈਡਲ ਜਿੱਤਿਆ। ਜਸਦੀਪ ਸਿੰਘ ਨੇ ਜ਼ਿਲ੍ਹੇ ’ਚੋਂ ਗੋਲਡ ਮੈਡਲ ਜਿੱਤਕੇ ਸਟੇਟ ਪੱਧਰ ਖੇਡਾਂ ਦੇ ਲਈ ਕੁਆਲੀਫਾਈ ਕੀਤਾ ਸੀ ਤੇ ਹੁਣ ਸਟੇਟ ਪੱਧਰੀ ਖੇਡਾਂ ’ਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਆਪਣਾ ਨਾ ਰੋਸ਼ਨ ਕੀਤਾ। ਟੰਡਨ ਸਕੂਲ ਦੀ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਜੇਤੂ ਰਹੇ ਵਿਦਿਆਰਥੀ ਜਸਦੀਪ ਸਿੰਘ ਨੂੰ ਤੇ ਸਕੂਲ ਦੇ ਕਰਾਟੇ ਕੋਚ ਜਗਸੀਰ ਵਰਮਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਕੂਲ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ। ਮੈਡਮ ਨੇ ਬੱਚਿਆਂ ਨੂੰ ਅਗੇ ਵਧਣ ਦੀ ਪ੍ਰੇਰਣਾ ਦਿੱਤੀ ਤੇ ਕਿਹਾ ਕਿ ਭਵਿੱਖ ’ਚ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਦਾ ਤੇ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਨ। ਐੱਮਡੀ ਸ਼ਿਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਕਰਾਟੇ 70ਵੀਂ ਸਕੂਲ ਚੈਂਪੀਅਨਸ਼ਿਪ ’ਚ ਬਰੌਂਜ਼ ਮੈਡਲ ਜਿੱਤਣ ਤੇ ਵਧਾਈ ਦਿਤੀ ਤੇ ਭਵਿੱਖ ਲਈ ਹੋਰ ਅੱਗੇ ਵਧਣ ਦੀ ਪ੍ਰੇਰਨਾ ਵੀ ਦਿਤੀ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਵਿਦਿਆਰਥੀਆਂ ਹਰ ਖੇਡ ’ਚ ਮੈਡਲ ਜਿੱਤ ਰਹੇ ਹਨ, ਖੇਡਾਂ ਪ੍ਰਤੀ ਬੱਚਿਆਂ ਵਿਚ ਲਗਾਵ ਬਣਿਆ ਰਹੇ ਇਸ ਕਰਕੇ ਟੰਡਨ ਇੰਟਰਨੈਸ਼ਨਲ ਸਕੂਲ ਨੇ ਪੜ੍ਹਾਈ ਦੇ ਨਾਲ- ਨਾਲ ਖੇਡਾਂ ਉਪਰ ਵੀ ਪੂਰਾ ਜ਼ੋਰ ਦੇ ਰਿਹਾ ਹੈ।