- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਜ਼ਦੂਰਾਂ ਨੂੰ ਇਨਸਾਫ ਦਵਾਉਣ ਲਈ ਥਾਣੇ ਮੂਹਰੇ ਲੱਗਿਆ ਪੱਕਾ ਧਰਨਾ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਝੋਨੇ ਦੀ ਲਵਾਈ ਦੇ ਸੀਜਨ ਦੌਰਾਨ ਪਿੰਡ ਭੁਟਾਲ ਕਲਾਂ ਪਿੰਡ ਦੇ ਜਿਮੀਦਾਰ ਵੱਲੋਂ ਮਜ਼ਦੂਰਾਂ ਤੋਂ ਧੱਕੇ ਨਾਲ ਕੰਮ ਕਰਵਾਉਣ ਅਤੇ ਦੂਜੇ ਦੇ ਖੇਤ ਵਿੱਚ ਜਾ ਕੇ ਮਜ਼ਦੂਰਾਂ ਕੁੱਟ ਮਾਰ ਕੀਤੀ ਅਤੇ ਝੂਠਾ ਕੇਸ ਦਰਜ ਹੋਣ ਤੇ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਲਈ ਮਜ਼ਦੂਰ ਜਥੇਬੰਦੀ ਦੀ ਅਗਵਾਈ ਹੇਠ ਸਦਰ ਥਾਣਾ ਲਹਿਰਾ ਅੱਗੇ ਪੱਕਾ ਧਰਨਾ ਸੂਰੁ ਕਰ ਦਿੱਤਾ ਗਿਆ।
ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਜ਼ਿਲ੍ਹਾ ਪ੍ਰਧਾਨ ਬਿੱਟੂ ਸਿੰਘ ਖੋਖਰ ,ਘਮੰਡ ਸਿੰਘ ਖਾਲਸਾ ਬਲਾਕ ਆਗੂ ਨਿਰਮਲ ਸਿੰਘ ਭੁਟਾਲ ਨੇ ਗਰੀਬ ਲੋਕਾਂ ਤੇ ਅੱਜ ਵੀ ਮਜ਼ਦੂਰ ਵਰੋਧੀ ਤਾਕਤਾਂ ਵੱਲੋ ਹੰਕਾਰੀ ਅਤੇ ਸੱਤਾ ਨੇ ਨਸ਼ੇ ਚ ਮਜ਼ਦੂਰਾਂ ਦੀ ਕੁੱਟ ਮਾਰ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਝੂਠੇ ਕੇਸਾਂ ਚ ਫਸਾਇਆ ਗਿਆ ਹੈ ਜੋ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਜਦੂਰਾ ਤੇ ਝੂਠਾ ਕੇਸ ਰੱਦ ਕਰਵਾਉਣ ਲਈ ਅਤੇ ਐਸੀ ਐਕਟ ਅਤੇ ਧੱਕੇ ਨਾਲ ਕੰਮ ਕਰਵਾਉਣ ਲਈ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕਾ ਤੇ ਦੇਸਰਾਜ ਭੁਟਾਲ ,ਜਸਵੀਰ ਕੌਰ, ਰਾਜ ਸਿੰਘ ਹਾਜਰ ਸਨ।