- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ 25 ਦਿਨਾਂ ਤੋਂ ਪੂਰੇ ਪੰਜਾਬ ਅੰਦਰ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਇਸ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਦੇ 92 ਵਿਧਾਇਕ 8 ਘੰਟੇ ਕੂੜਾ ਚੁੱਕਣ ਤਾਂ ਮੈਂ ਹਰ ਰੋਜ਼ ਉਨ੍ਹਾਂ ਨੂੰ 92 ਲੱਖ ਰੁਪਏ ਦੇਵਾਂਗਾ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਨਿਗਮ ਦਫ਼ਤਰ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਵਲੋਂ ਚੱਲ ਰਹੇ ਧਰਨੇ ’ਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਡਾ. ਰਾਜ ਕੁਮਾਰ ਵੇਰਕਾ ਤੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂ ਪਹੁੰਚੇ ਜਿਨ੍ਹਾਂ ਨੇ ਸਫ਼ਾਈ ਸੇਵਕਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ’ਤੇ ਰੋਸ ਪ੍ਰਗਟ ਕੀਤਾ ਤੇ ਸਰਕਾਰ ਦਾ ਵਿਰੋਧ ਕਰਦਿਆਂ ਸਫ਼ਾਈ ਸੇਵਕਾਂ ਦੀਆਂ ਮੰਗਾਂ ਤੁਰੰਤ ਮੰਨੇ ਜਾਣ ਲਈ ਕਿਹਾ।
ਆਪ ਦੇ 92 ਵਿਧਾਇਕ 8 ਘੰਟੇ ਕੂੜਾ ਚੁੁੱਕਣ ਤਾਂ ਮੈਂ ਹਰ ਰੋਜ 92 ਲੱਖ ਰੁਪਏ ਦੇਵਾਂਗਾ: ਰਾਜਾ ਵੜਿੰਗ
ਸਫ਼ਾਈ ਸੇਵਕਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ 25 ਦਿਨਾਂ ਤੋਂ ਪੂਰੇ ਪੰਜਾਬ ਅੰਦਰ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਇਸ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਦੇ 92 ਵਿਧਾਇਕ 8 ਘੰਟੇ ਕੂੜਾ ਚੁੱਕਣ ਤਾਂ ਮੈਂ ਹਰ ਰੋਜ਼ ਉਨ੍ਹਾਂ ਨੂੰ 92 ਲੱਖ ਰੁਪਏ ਦੇਵਾਂਗਾ।
ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਤਸੱਦਦ ਸਫ਼ਾਈ ਸੇਵਕਾਂ ’ਤੇ ਹੋਇਆ ਹੈ, ਪਰ ਮਾਸਿਕ 12 ਹਜ਼ਾਰ ਦੇ ਕਰੀਬ ਤਨਖਾਹਾਂ ’ਤੇ ਇਹ ਸਫ਼ਾਈ ਸੇਵਕ ਸ਼ਹਿਰ ਅੰਦਰ ਗੰਦਗੀ ਨੂੰ ਚੁੱਕਦੇ ਹਨ। ਅੱਜ ਦੇ ਸਮੇਂ ਅੰਦਰ ਇਹ ਬਹੁਤ ਜ਼ਿਆਦਾ ਘੱਟ ਤਨਖ਼ਾਹ ਹੈ, ਇਹ ਲੋਕ ਲੋਕਾਂ ਦੇ ਘਰਾਂ ਦੀ ਗੰਦਗੀ ਚੁੱਕਦੇ ਹਨ। ਇਨ੍ਹਾਂ ਤੋਂ ਜ਼ਿਆਦਾ ਹੋਰ ਕਈ ਕੰਮ ਕਰਨ ਵਾਲਿਆਂ ਨੂੰ ਮਿਲ ਰਿਹਾ ਹੈ, ਮੈਂ ਇਨ੍ਹਾਂ ਨੂੰ ਰੱਬ ਦੇ ਬੰਦੇ ਸਮਝਦਾ ਹਾਂ।
ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਆਵੇਗੀ ਤਾਂ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਪੱਕਾ ਵੀ ਕੀਤਾ ਜਾਵੇਗਾ। ਜਿਨ੍ਹਾਂ ਸਮਾਂ ਇਨ੍ਹਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਪਰਚਾ ਦਰਜ ਨਹੀਂ ਉਨ੍ਹਾਂ ਮੈਂ ਤੁਹਾਡੇ ਨਾਲ ਹਾਂ ਅਤੇ ਡੀਐੱਸਪੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਘੱਟ ਤੋਂ ਘੱਟ 50 ਹਜ਼ਾਰ ਤਨਖ਼ਾਹ ਹੋਣੀ ਚਾਹੀਦਾ ਹੈ ਤਾ ਹੀ ਇਨ੍ਹਾਂ ਦਾ ਵਧੀਆ ਗੁਜ਼ਾਰਾ ਹੋ ਸਕਦਾ ਹੈ।
ਇਸ ਮੌਕੇ ਉਨ੍ਹਾਂ ਸੁਮੱਚੇ ਸਫਾਈ ਸੇਵਕਾਂ ਨੂੰ ਉਨ੍ਹਾਂ ਦੇ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਤੇ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਫ਼ਾਈ ਸੇਵਕਾਂ ਨਾਲ ਜੋ ਅੱਤਿਆਚਾਰ ਹੋਇਆ ਹੈ, ਉਹ ਸਹਿਣਯੋਗ ਨਹੀਂ ਹੈ। ਸਰਕਾਰ ਨੂੰ ਇਨ੍ਹਾਂ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨਣਗੀਆਂ ਚਾਹੀਦੀਆਂ ਹਨ। ਕਾਂਗਰਸ ਪਾਰਟੀ ਸਫ਼ਾਈ ਸੇਵਕਾਂ ਦੇ ਨਾਲ ਹੈ। ਇਸ ਮੌਕੇ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।