ਮੁੱਖ ਮੰਤਰੀ ਸਿਹਤ ਯੋਜਨਾ : ਡੀਸੀ ਵੱਲੋਂ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਨਾਲ ਇਕੱਤਰਤਾ
ਮੁੱਖ ਮੰਤਰੀ ਸਿਹਤ ਯੋਜਨਾ: ਡਿਪਟੀ ਕਮਿਸ਼ਨਰ ਵਲੋਂ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਨਾਲ ਮੀਟਿੰਗ
Publish Date: Wed, 25 Feb 2026 03:39 PM (IST)
Updated Date: Wed, 25 Feb 2026 03:43 PM (IST)

- ਸਕੀਮ ਅਧੀਨ ਮਰੀਜ਼ਾਂ ਨੂੰ ਬਣਦਾ ਲਾਭ ਤੇ ਸਹਿਯੋਗ ਦੇਣ ਲਈ ਆਖਿਆ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਦਫ਼ਤਰ ’ਚ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ’ਚ 9 ਪ੍ਰਾਈਵੇਟ ਹਸਪਤਾਲ ਸੂਚੀਬੱਧ ਕੀਤੇ ਗਏ ਹਨ ਜਿਨ੍ਹਾਂ ’ਚ ਤੱਥਗੁਰੂ ਹਸਪਤਾਲ, ਡਾ. ਪਰਦੀਪ ਸ਼ਰਮਾ ਹਸਪਤਾਲ, ਡਾ. ਨਰੇਸ਼ ਹਸਪਤਾਲ ਅਤੇ ਹਾਰਟ ਸੈਂਟਰ, ਪੰਜਾਬ ਆਈ ਹਸਪਤਾਲ, ਤ੍ਰਿਲੋਕੀ ਆਈ ਹਸਪਤਾਲ ਅਤੇ ਰੈਟੀਨਾ ਸੈਂਟਰ, ਲਾਈਫਲਾਈਨ ਮਲਟੀ ਸਪੈਸ਼ਲਿਟੀ ਹਸਪਤਾਲ, ਗੁਰੂ ਨਾਨਕ ਡਾਇਲਸਿਸ ਸੈਂਟਰ, ਹਰੀਓਮ ਹਸਪਤਾਲ, ਭੀਮ ਨਰਸਿੰਗ ਹੋਮ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਇਨ੍ਹਾਂ ਸਾਰੇ ਹਸਪਤਾਲਾਂ ਦੇ ਡਾਕਟਰਾਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਇਸ ਸਕੀਮ ਅਧੀਨ ਮਰੀਜ਼ਾਂ ਨੂੰ ਬਣਦਾ ਲਾਭ ਅਤੇ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਸਿਹਤ ਵਿਭਾਗ ਬਰਨਾਲਾ ਨੂੰ ਨਿਰਦੇਸ਼ ਦਿੱਤੇ ਕਿ ਇਸ ਸਬੰਧੀ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇ ਤਾਂ ਜੋ ਮਰੀਜ਼ ਇਸ ਸਕੀਮ ਬਾਰੇ ਅਤੇ ਢੁੱਕਵੇਂ ਹਸਪਤਾਲ ਜਿੱਥੇ ਉਸਦਾ ਇਲਾਜ ਹੋਣਾ ਹੈ, ਬਾਰੇ ਜਾਣਕਾਰੀ ਲੈ ਸਕਣ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹਾ ਬਰਨਾਲਾ ’ਚ ਰਜਿਸਟ੍ਰੇਸ਼ਨ ਕੈਂਪ 21 ਥਾਵਾਂ ਉੱਤੇ ਚੱਲ ਰਹੇ ਹਨ ਜੋ ਕਿ ਬਰਨਾਲਾ ਵਾਰਡ ਨੰਬਰ 27, ਵਾਰਡ ਨੰਬਰ 17, ਵਾਰਡ ਨੰਬਰ 3, ਵਾਰਡ ਨੰਬਰ 5, ਵਾਰਡ ਨੰਬਰ 19, ਹਰੀਗੜ੍ਹ, ਖੁੱਡੀ ਕਲਾਂ, ਮਹਿਲ ਕਲਾਂ ਸੋਢੇ, ਬੀਹਲਾ, ਨਰੈਣਗੜ੍ਹ ਸੋਹੀਆਂ, ਛੀਨੀਵਾਲ ਖੁਰਦ, ਵਿਧਾਤੇ, ਚੁੰਗਾਂ, ਪੱਖੋਕੇ,ਮੌੜ ਮਕਸੂਥਾ, ਜੰਡਸਰ, ਮਝੂਕੇ, ਜੈਮਲ ਸਿੰਘ ਵਾਲਾ, ਭਦੌੜ ਵਾਰਡ ਨੰਬਰ 3, ਕੋਟਦੁੰਨਾ, ਛੰਨਾ ਗੁਲਾਬ ਸਿੰਘ ਵਾਲਾ ’ਚ ਚੱਲ ਰਹੇ ਹਨ। ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮਿੰਦਰ ਔਜਲਾ, ਸਿਹਤ ਵਿਭਾਗ ਤੋਂ ਸੰਦੀਪ ਸਿੰਘ ਅਤੇ ਸਬੰਧਤ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਮੌਜੂਦ ਸਨ।