ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ: ਵਧੀਆਂ ਕੀਮਤਾਂ ਨੇ ਲੋਕਾਂ ਦੀਆਂ ਜੇਬ੍ਹਾਂ 'ਤੇ ਵਧਾਇਆ ਬੋਝ
ਤਿਉਹਾਰਾਂ ਦੇ ਮੱਦੇਨਜ਼ਰ ਖੰਡ ਦੀਆਂ ਕੀਮਤਾਂ ’ਚ ਵੀ ਤੇਜ਼ੀ ਆਈ ਹੈ। ਪਿਛਲੇ ਇੱਕ ਮਹੀਨੇ ਦੌਰਾਨ ਖੰਡ ਦੇ ਭਾਅ ਕਰੀਬ 10 ਤੋਂ 15 ਫ਼ੀਸਦੀ ਵਧੇ ਹਨ। ਮਾਹਿਰਾਂ ਮੁਤਾਬਕ ਘੱਟ ਉਤਪਾਦਨ, ਕੁਝ ਇਲਾਕਿਆਂ ’ਚ ਘੱਟ ਮੀਂਹ ਤੇ ਤਿਉਹਾਰੀ ਮੰਗ ਵਧਣ ਕਾਰਨ ਆਉਣ ਵਾਲੇ ਸਮੇਂ ਵਿੱਚ ਕੀਮਤਾਂ ’ਤੇ ਹੋਰ ਦਬਾਅ ਬਣ ਸਕਦਾ ਹੈ। ਇਸ ਦੇ ਨਾਲ ਹੀ ਮੀਂਹ ਕਾਰਨ ਸਬਜ਼ੀਆਂ ਤੇ ਰਸੋਈ ’ਚ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਵਸਤਾਂ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
Publish Date: Mon, 17 Aug 2026 01:20 PM (IST)
Updated Date: Mon, 17 Aug 2026 01:24 PM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ। ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਮ ਲੋਕਾਂ ’ਤੇ ਮਹਿੰਗਾਈ ਦੀ ਮਾਰ ਵਧਦੀ ਨਜ਼ਰ ਆ ਰਹੀ ਹੈ। ਖਾਣ-ਪੀਣ ਦੀਆਂ ਕਈ ਜ਼ਰੂਰੀ ਵਸਤਾਂ ਦੇ ਭਾਅ ਵਧਣ ਕਾਰਨ ਘਰੇਲੂ ਬਜਟ ’ਤੇ ਦਬਾਅ ਵਧ ਗਿਆ ਹੈ। ਜੁਲਾਈ 2026 ’ਚ ਦੇਸ਼ ਦੀ ਖੁਦਰਾ ਮਹਿੰਗਾਈ ਦਰ ਵਧ ਗਈ, ਜਦਕਿ ਖੁਰਾਕੀ ਮਹਿੰਗਾਈ 10 ਤੋਂ 15 ਫ਼ੀਸਦੀ ਦਰਜ ਕੀਤੀ ਗਈ। ਜੇਕਰ ਗੱਲ ਕੀਤੀ ਜਾਵੇ ਰੋਜ਼ਾਨਾ ਵਰਤੋਂ ’ਚ ਆਉਣ ਵਾਲੀ ਖੰਡ, ਸ਼ੱਕਰ ਤੇ ਗੁੜ੍ਹ ਦੀਆਂ ਕੀਮਤਾਂ ’ਚ ਵਾਧਾ ਦਰਜ ਕੀਤਾ ਗਿਆ ਹੈ।
ਖੰਡ, ਸ਼ੱਕਰ ਤੇ ਗੁੜ੍ਹ ਦੇ ਭਾਅ ’ਚ ਹੋਇਆ ਵਾਧਾ, ਲੋਕਾਂ ਦੀਆਂ ਜੇਬ੍ਹਾਂ ’ਤੇ ਬਣਿਆ ਬੋਝ
ਤਿਉਹਾਰਾਂ ਦੇ ਮੱਦੇਨਜ਼ਰ ਖੰਡ ਦੀਆਂ ਕੀਮਤਾਂ ’ਚ ਵੀ ਤੇਜ਼ੀ ਆਈ ਹੈ। ਪਿਛਲੇ ਇੱਕ ਮਹੀਨੇ ਦੌਰਾਨ ਖੰਡ ਦੇ ਭਾਅ ਕਰੀਬ 10 ਤੋਂ 15 ਫ਼ੀਸਦੀ ਵਧੇ ਹਨ। ਮਾਹਿਰਾਂ ਮੁਤਾਬਕ ਘੱਟ ਉਤਪਾਦਨ, ਕੁਝ ਇਲਾਕਿਆਂ ’ਚ ਘੱਟ ਮੀਂਹ ਤੇ ਤਿਉਹਾਰੀ ਮੰਗ ਵਧਣ ਕਾਰਨ ਆਉਣ ਵਾਲੇ ਸਮੇਂ ਵਿੱਚ ਕੀਮਤਾਂ ’ਤੇ ਹੋਰ ਦਬਾਅ ਬਣ ਸਕਦਾ ਹੈ। ਇਸ ਦੇ ਨਾਲ ਹੀ ਮੀਂਹ ਕਾਰਨ ਸਬਜ਼ੀਆਂ ਤੇ ਰਸੋਈ ’ਚ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਵਸਤਾਂ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
ਧਨੀਆ, ਅਦਰਕ, ਲਸਣ ਅਤੇ ਪਿਆਜ਼ ਵਰਗੀਆਂ ਵਸਤਾਂ ਦੇ ਭਾਅ ’ਚ ਵਾਧੇ ਨੇ ਵੀ ਖਪਤਕਾਰਾਂ ਦੀ ਚਿੰਤਾ ਵਧਾਈ ਹੈ। ਅਗਸਤ ਤੋਂ ਨਵੰਬਰ ਤੱਕ ਤਿਉਹਾਰਾਂ ਦੌਰਾਨ ਮਠਿਆਈਆਂ, ਪਕਵਾਨਾਂ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮੰਗ ਆਮ ਤੌਰ ’ਤੇ ਵਧ ਜਾਂਦੀ ਹੈ। ਇਸ ਵਾਰ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਹੀ ਕੀਮਤਾਂ ’ਚ ਤੇਜ਼ੀ ਕਾਰਨ ਲੋਕਾਂ ਨੂੰ ਵਧੇ ਹੋਏ ਖਰਚੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਸਬੰਧੀ ਵਪਾਰੀਆਂ ਕਾਲਾ, ਵਿਨੋਦ ਕੁਮਾਰ, ਹਰੀਸ ਕੁਮਾਰ ਆਦਿ ਨੇ ਕਿਹਾ ਕਿ ਸਰਕਾਰ ਨੂੰ ਮਹਿੰਗਾਈ ’ਤੇ ਨੱਥ ਪਾਉਣੀ ਚਾਹੀਦੀ ਹੈ, ਖੰਡ ਦੇ ਸਟੋਕ ਦੀ ਲਿਮਟ ਰੱਖਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀਆਂ ਜੇਬ੍ਹਾਂ ’ਤੇ ਪੈ ਰਹੇ ਬੋਝ ਨੂੰ ਘਟਿਆ ਜਾ ਸਕੇ। ਉਨ੍ਹਾ ਕਿਹਾ ਕਿ ਜੇਕਰ ਖੰਡ ਦੇ ਰੇਟ ’ਚ ਵਾਧਾ ਹੁੰਦਾ ਹੈ ਤਾਂ ਇਸ ਨਾਲ ਬਣਨ ਵਾਲੀਆਂ ਹੋਰ ਬਹੁਤ ਸਾਰੀਆਂ ਖਾਣ ਪੀਣ ਵਾਲੀਆਂ ਵਸਤਾਂ ’ਚ ਵੀ ਵਾਧਾ ਹੋਵੇਗਾ। ਜਿਸ ਦਾ ਬੋਝ ਆਮ ਲੋਕਾਂ ਦੀਆਂ ਜੇਬ੍ਹਾਂ ’ਤੇ ਪਵੇਗਾ।
ਖੰਡ, ਸ਼ੱਕਰ ਤੇ ਗੁੜ ਦੀਆਂ ਕੀਮਤਾਂ ਪਹਿਲਾਂ ਤੇ ਹੁਣ
ਖੰਡ: ਪਹਿਲਾਂ ਹੋਲਸੇਲ ਰੇਟ 4500 ਤੋਂ 4700 ਰੁਪਏ, ਰਿਟੇਲ 48 ਤੋਂ 50 ਰੁਪਏ ਤੇ ਹੁਣ ਹੋਲਸੇਲ ਰੇਟ 5800 ਤੋਂ 6000 ਰੁਪਏ, ਰਿਟੇਲ ਰੇਟ 62 ਤੋਂ 65 ਰੁਪਏ
ਸ਼ੱਕਰ: ਪਹਿਲਾਂ ਹੋਲਸੇਲ ਰੇਟ 4500 ਤੋਂ 4700 ਰੁਪਏ, ਰਿਟੇਲ 52 ਤੋਂ 55 ਰੁਪਏ ਤੇ ਹੁਣ ਹੋਲਸੇਲ ਰੇਟ 6400 ਤੋਂ 6500 ਰੁਪਏ, ਰਿਟੇਲ ਰੇਟ 70 ਤੋਂ 75 ਰੁਪਏ
ਗੁੜ੍ਹ: ਪਹਿਲਾਂ ਹੋਲਸੇਲ ਰੇਟ 4200 ਤੋਂ 4500 ਰੁਪਏ, ਰਿਟੇਲ 45 ਤੋਂ 50 ਰੁਪਏ ਤੇ ਹੁਣ ਹੋਲਸੇਲ ਰੇਟ 5800 ਤੋਂ 6000 ਰੁਪਏ, ਰਿਟੇਲ ਰੇਟ 62 ਤੋਂ 65 ਰੁਪਏ