- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਚਨਾ ਮਿਲਦੇ ਹੀ ਸਬ ਇੰਸਪੈਕਟਰ ਕਰਮਜੀਤ ਸਿੰਘ, ਸਿਪਾਹੀ ਗੁਰਮੇਘ ਸਿੰਘ ਅਤੇ ਮਹਿਲਾ ਸਿਪਾਹੀ ਵੀਰਪਾਲ ਕੌਰ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ। ਮੁੱਢਲੀ ਜਾਂਚ ਅਨੁਸਾਰ ਇੱਕ ਆਲਟੋ ਕਾਰ ਤੇਜ਼ ਰਫ਼ਤਾਰ ਨਾਲ ਅਚਾਨਕ ਕੱਟ ਮਾਰ ਕੇ ਹੋਰ ਵਾਹਨਾਂ ਨੂੰ ਟੱਕਰ ਮਾਰਦੀ ਹੋਈ ਮੌਕੇ ਤੋਂ ਫਰਾਰ ਹੋ ਗਈ। ਇਸ ਕਾਰਨ ਇੱਕ ਮੋਟਰਸਾਈਕਲ, ਇੱਕ ਸਕੂਟੀ ਤੇ ਇੱਕ ਕ੍ਰੇਟਾ ਕਾਰ ਆਪਸ ’ਚ ਟਕਰਾ ਗਏ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਧਨੌਲਾ-ਪੰਧੇਰ ਰੋਡ ’ਤੇ ਪਿੰਡ ਕਾਲੇਕੇ ਨੇੜੇ ਪੈਟਰੋਲ ਪੰਪ ਕੋਲ ਸ਼ਨੀਵਾਰ ਸਵੇਰੇ ਇੱਕ ਹਿਟ ਐਂਡ ਰਨ ਘਟਨਾ ਕਾਰਨ ਤਿੰਨ ਵਾਹਨ ਹਾਦਸਾਗ੍ਰਸਤ ਹੋ ਗਏ, ਜਿਸ ’ਚ ਤਿੰਨ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 8:36 ਵਜੇ ਐੱਮ.ਡੀ.ਟੀ. ਡਿਵਾਈਸ ਰਾਹੀਂ ਸੜਕ ਸੁਰੱਖਿਆ ਫੋਰਸ ਨੂੰ ਹਾਦਸੇ ਦੀ ਸੂਚਨਾ ਮਿਲੀ।
ਸੂਚਨਾ ਮਿਲਦੇ ਹੀ ਸਬ ਇੰਸਪੈਕਟਰ ਕਰਮਜੀਤ ਸਿੰਘ, ਸਿਪਾਹੀ ਗੁਰਮੇਘ ਸਿੰਘ ਅਤੇ ਮਹਿਲਾ ਸਿਪਾਹੀ ਵੀਰਪਾਲ ਕੌਰ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ। ਮੁੱਢਲੀ ਜਾਂਚ ਅਨੁਸਾਰ ਇੱਕ ਆਲਟੋ ਕਾਰ ਤੇਜ਼ ਰਫ਼ਤਾਰ ਨਾਲ ਅਚਾਨਕ ਕੱਟ ਮਾਰ ਕੇ ਹੋਰ ਵਾਹਨਾਂ ਨੂੰ ਟੱਕਰ ਮਾਰਦੀ ਹੋਈ ਮੌਕੇ ਤੋਂ ਫਰਾਰ ਹੋ ਗਈ। ਇਸ ਕਾਰਨ ਇੱਕ ਮੋਟਰਸਾਈਕਲ, ਇੱਕ ਸਕੂਟੀ ਤੇ ਇੱਕ ਕ੍ਰੇਟਾ ਕਾਰ ਆਪਸ ’ਚ ਟਕਰਾ ਗਏ।
ਹਾਦਸੇ ’ਚ ਮੋਟਰਸਾਈਕਲ ਸਵਾਰ ਸ਼ਿਵਾਨੂੰ ਸਿੰਘ ਵਾਸੀ ਬਰਨਾਲਾ, ਸਕੂਟੀ ਸਵਾਰ ਕਾਰਮਜੀਤ ਕੌਰ ਵਾਸੀ ਕੋਟਦੁਨਾ ਤੇ ਕ੍ਰੇਟਾ ਕਾਰ ਚਾਲਕ ਸਤਨਾਮ ਸਿੰਘ ਵਾਸੀ ਰਤੀਆ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਦੌਰਾਨ ਸਕੂਟੀ ਸਵਾਰ ਕਾਰਮਜੀਤ ਕੌਰ ਦੇ ਮੋਢੇ ’ਤੇ ਸੱਟ ਲੱਗਣ ਕਾਰਨ ਅੰਦਰੂਨੀ ਸੱਟ ਦੀ ਸ਼ੰਕਾ ਹੋਣ ’ਤੇ ਐੱਸ.ਐੱਸ.ਐੱਫ. ਦੀ ਟੀਮ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਧਨੌਲਾ ਦਾਖ਼ਲ ਕਰਵਾਇਆ।
ਇਸ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾ ਰਿਹਾ, ਜਦਕਿ ਵਾਹਨਾਂ ਦਾ ਮਾਲੀ ਨੁਕਸਾਨ ਹੋਇਆ ਹੈ। ਪੁਲਿਸ ਵੱਲੋਂ ਹਿਟ ਐਂਡ ਰਨ ਕਰਨ ਵਾਲੀ ਆਲਟੋ ਕਾਰ ਦੀ ਭਾਲ ਕੀਤੀ ਜਾ ਰਹੀ ਹੈ।