ਸਿਹਤ ਅਧਿਕਾਰੀ ਬੇਫਿਕਰ! ਸਿਵਲ ਹਸਪਤਾਲ ਦੀ ਪਾਰਕ 'ਚ ਜਮ੍ਹਾ ਗੰਦੇ ਪਾਣੀ ਤੋਂ ਡੇਂਗੂ ਫੈਲਣ ਦਾ ਖ਼ਤਰਾ, ਮਰੀਜ਼ ਸਹਿਮੇ ਸਿਵਲ ਹਸਪਤਾਲ ਬਰਨਾਲਾ ਦੀ ਪਾਰਕ ਜੋ ਕਿ ਮਰੀਜ਼ਾਂ ਦੀ ਸਹੂਲਤ ਲਈ ਬਣਨ ਵਾਲੇ ਸੈਂਟਰ ਕਾਰਨ ਬੰਦ ਪਈ ਹੈ, ਪਰ ਪਾਰਕ ’ਚ ਬਣੀ ਸੀਵਰੇਜ ਦੀ ਹੌਦੀ ਲੀਕ ਹੋਣ ਕਾਰਨ ਗੰਦਾ ਪਾਣੀ ਭਰ ਗਿਆ ਹੈ, ਜਿਸ ਨਾਲ ਹਸਪਤਾਲ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਚਿੰਤਾ ਬਣੀ ਹੋਈ ਹੈ। ਪਾਰਕ ’ਚ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਬਦਬੂ ਫੈਲ ਰਹੀ ਹੈਅਤੇ ਮੱਛਰਾਂ ਦੇ ਪੈਦਾ ਹੋਣ ਨਾਲ ਡੇਂਗੂ ਅਤੇ ਹੋਰ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।
Publish Date: Fri, 31 Jul 2026 01:42 PM (IST)
Updated Date: Fri, 31 Jul 2026 01:43 PM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ - ਸਿਵਲ ਹਸਪਤਾਲ ਬਰਨਾਲਾ ਦੀ ਪਾਰਕ ਜੋ ਕਿ ਮਰੀਜ਼ਾਂ ਦੀ ਸਹੂਲਤ ਲਈ ਬਣਨ ਵਾਲੇ ਸੈਂਟਰ ਕਾਰਨ ਬੰਦ ਪਈ ਹੈ, ਪਰ ਪਾਰਕ ’ਚ ਬਣੀ ਸੀਵਰੇਜ ਦੀ ਹੌਦੀ ਲੀਕ ਹੋਣ ਕਾਰਨ ਗੰਦਾ ਪਾਣੀ ਭਰ ਗਿਆ ਹੈ, ਜਿਸ ਨਾਲ ਹਸਪਤਾਲ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਚਿੰਤਾ ਬਣੀ ਹੋਈ ਹੈ। ਪਾਰਕ ’ਚ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਬਦਬੂ ਫੈਲ ਰਹੀ ਹੈਅਤੇ ਮੱਛਰਾਂ ਦੇ ਪੈਦਾ ਹੋਣ ਨਾਲ ਡੇਂਗੂ ਅਤੇ ਹੋਰ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।
ਗੰਦੇ ਪਾਣੀ ਦੇ ਮੱਛਰਾਂ ਦੀ ਭਰਮਾਰ, ਮਰੀਜ਼ਾਂ ’ਚ ਸਹਿਮ ਸਥਾਨਕ ਲੋਕਾਂ ਹਮੀਰ ਸਿੰਘ, ਨਰੈਣ ਸਿੰਘ, ਅਮਿੱਤ ਗੋਇਲ ਆਦਿ ਨੇ ਦੱਸਿਆ ਕਿ ਹਸਪਤਾਲ ਪ੍ਰਬੰਧਕਾਂ ਨੂੰ ਇਸ ਸਮੱਸਿਆ ਦਾ ਪਤਾ ਵੀ ਹੈ ,ਪਰ ਹਾਲੇ ਤੱਕ ਕੋਈ ਠੋਸ ਹੱਲ ਨਹੀਂ ਕੀਤਾ ਗਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਸੀਵਰੇਜ ਦੀ ਲੀਕੇਜ ਨੂੰ ਤੁਰੰਤ ਠੀਕ ਕੀਤਾ ਜਾਵੇ ਅਤੇ ਪਾਰਕ ਦੀ ਸਫ਼ਾਈ ਕਰਵਾਈ ਜਾਵੇ। ਸਿਵਲ ਹਸਪਤਾਲ ਦੀ ਪਾਰਕ ’ਚ ਸੀਵਰੇਜ ਦੀ ਹੌਦੀ ਲੀਕ ਹੋਣ ਕਾਰਨ ਭਰੇ ਗੰਦੇ ਪਾਣੀ ਨਾਲ ਹੁਣ ਮੱਛਰਾਂ ਦੀ ਭਰਮਾਰ ਹੋ ਗਈ ਹੈ, ਜਿਸ ਕਾਰਨ ਇਲਾਜ ਕਰਵਾਉਣ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਵਿੱਚ ਸਹਿਮ ਦਾ ਮਾਹੌਲ ਹੈ। ਪਾਰਕ ’ਚ ਫੈਲੀ ਬਦਬੂ ਅਤੇ ਮੱਛਰਾਂ ਦੇ ਡੰਗ ਤੋਂ ਬਚਣ ਲਈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਮਰੀਜ਼ਾਂ ਦੇ ਵਾਰਸਾਂ ਦਾ ਕਹਿਣਾ ਹੈ ਕਿ ਹਸਪਤਾਲ ’ਚ ਇਲਾਜ ਲਈ ਆਏ ਲੋਕਾਂ ਨੂੰ ਇੱਥੇ ਖੜ੍ਹੇ ਗੰਦੇ ਪਾਣੀ ਕਾਰਨ ਡੇਂਗੂ, ਮਲੇਰੀਆ ਅਤੇ ਹੋਰ ਲਾਗ ਦੀਆਂ ਬੀਮਾਰੀਆਂ ਹੋਣ ਦਾ ਡਰ ਸਤਾ ਰਿਹਾ ਹੈ। ਪ੍ਰਸ਼ਾਸਨ ਅ ਸਿਹਤ ਵਿਭਾਗ ਦੀ ਅਣਦੇਖੀ ਕਾਰਨ ਹਸਪਤਾਲ ਦਾ ਪਾਰਕ ਬੀਮਾਰੀਆਂ ਵੰਡਣ ਦਾ ਕੇਂਦਰ ਬਣਦਾ ਜਾ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸੀਵਰੇਜ ਦੀ ਲੀਕੇਜ ਤੁਰੰਤ ਬੰਦ ਕੀਤੀ ਜਾਵੇ, ਖੜ੍ਹੇ ਪਾਣੀ ਦੀ ਨਿਕਾਸੀ ਕਰਵਾ ਕੇ ਉੱਥੇ ਮੱਛਰ ਮਾਰੂ ਦਵਾਈ (ਫੋਗਿੰਗ) ਦਾ ਛਿੜਕਾਅ ਕੀਤਾ ਜਾਵੇ।
ਪਾਰਕ ’ਚ ਖੜ੍ਹੇ ਗੰਦੇ ਪਾਣੀ ਤੋਂ ਬੇਫਿਕਰ ਅਧਿਕਾਰੀ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਹਸਪਤਾਲ ਲੋਕਾਂ ਨੂੰ ਡੇਂਗੂ ਤੇ ਮਲੇਰੀਆ ਵਰਗੀਆਂ ਬੀਮਾਰੀਆਂ ਤੋਂ ਬਚਣ ਲਈ ਸਾਫ਼-ਸਫ਼ਾਈ ਰੱਖਣ ਦੀਆਂ ਸਲਾਹਾਂ ਦਿੰਦਾ ਹੈ, ਉਹ ਆਪ ਹੀ ਹਸਪਤਾਲ ਦੇ ਅੰਦਰ ਖੜ੍ਹੇ ਗੰਦੇ ਪਾਣੀ ਤੋਂ ਪੂਰੀ ਤਰ੍ਹਾਂ ਬੇਫਿਕਰ ਨਜ਼ਰ ਆ ਰਿਹਾ ਹੈ। ਪਾਰਕ ਵਿੱਚ ਫੈਲੀ ਬਦਬੂ ਕਾਰਨ ਲੋਕਾਂ ਦਾ ਉੱਥੇ ਬੈਠਣਾ ਵੀ ਔਖਾ ਹੋ ਗਿਆ ਹੈ। ਸਿਹਤ ਅਧਿਕਾਰੀਆਂ ਵਲੋਂ ਲੋਕਾਂ ਦੇ ਘਰਾਂ ’ਚ ਪਾਣੀ ਖੜ੍ਹਾ ਨਾ ਹੋਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ, ਪਰ ਹਸਪਤਾਲ ਅੰਦਰ ਕਈ ਦਿਨਾਂ ਤੋਂ ਖੜ੍ਹੇ ਗੰਦੇ ਪਾਣੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਉੱਥੇ ਮੱਛਰਾਂ ਦਾ ਲਾਰਵਾ ਬਣ ਰਿਹਾ ਹੈ ਤੇ ਬਿਮਾਰੀਆਂ ਫੈਲਣ ਦਾ ਖਦਸਾ ਵਧ ਗਿਆ ਹੈ।
ਇਸ ਸਮੱਸਿਆ ਦਾ ਜਲਦ ਹੱਲ ਕਰਵਾਇਆ ਜਾਵੇਗਾ: ਡਾ. ਇੰਦੂ ਬਾਂਸਲ ਇਸ ਸਬੰਧੀ ਸਬੰਧੀ ਜਦ ਸਿਵਲ ਹਸਪਤਾਲ ਬਰਨਾਲਾ ਦੇ ਸੀਨੀਅਰ ਡਾਕਟਰ ਇੰਦੂ ਬਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਉਨ੍ਹਾਂ ਦੇ ਧਿਆਨ ’ਚ ਹੈ। ਇਸ ਸਬੰਧੀਦੇ ਹੱਲ ਲਈ ਉਨ੍ਹਾਂ ਵਲੋਂ ਮੇਅਰ ਸਾਹਿਬ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ। ਹਸਪਤਾਲ ਅੰਦਰ ਸੀਰਵੇਜ ਲਾਇਨ ਪੁਰਾਣੀ ਹੋਣ ਕਰਕੇ ਇਹ ਸਮੱਸਿਆ ਬਣੀ ਹੋਈ ਹੈ। ਜਿਸ ਰਕਕੇ ਇਹ ਪਾਣੀ ਲੀਕੇਜ ਹੋ ਰਿਹਾ ਹੈ। ਇਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕਰਵਾਇਆ ਜਾਵੇਗਾ।