ਵਕੀਲਾਂ 'ਚ ਭਾਰੀ ਉਤਸ਼ਾਹ: ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਵੋਟਿੰਗ ਜਾਰੀ; ਸ਼ਾਮ 5 ਵਜੇ ਐਲਾਨਿਆ ਜਾਵੇਗਾ ਰਿਜਲਟ
ਜਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵਿਖੇ ਚੋਣ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਇਸ ਚੋਣ ’ਚ ਪ੍ਰਧਾਨ ਦੀ ਚੋਣ ਲਈ ਐਡਵੋਕੇਟ ਪੰਕਜ ਬਾਂਸਲ, ਐਡਵੋਕੇਟ ਇਕਬਾਲ ਸਿੰਘ ਗਿੱਲ ਤੇ ਐਡਵੋਕੇਟ ਜਤਿੰਦਰ ਕੁਮਾਰ ਆਪਣੀ ਕਿਸਮਤ ਅਜਮਾ ਰਹੇ ਹਨ।
Publish Date: Fri, 11 Sep 2026 12:22 PM (IST)
Updated Date: Fri, 11 Sep 2026 12:23 PM (IST)
ਨਵਦੀਪ ਸੇਖਾ, ਪੰਜਾਬੀ ਜਾਗਣ, ਬਰਨਾਲਾ - ਜਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵਿਖੇ ਚੋਣ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਇਸ ਚੋਣ ’ਚ ਪ੍ਰਧਾਨ ਦੀ ਚੋਣ ਲਈ ਐਡਵੋਕੇਟ ਪੰਕਜ ਬਾਂਸਲ, ਐਡਵੋਕੇਟ ਇਕਬਾਲ ਸਿੰਘ ਗਿੱਲ ਤੇ ਐਡਵੋਕੇਟ ਜਤਿੰਦਰ ਕੁਮਾਰ ਆਪਣੀ ਕਿਸਮਤ ਅਜਮਾ ਰਹੇ ਹਨ।
ਇਸ ਤੋਂ ਇਲਾਵਾ ਵਾਇਸ ਪ੍ਰਧਾਨ ਲਈ ਐਡਵੋਕੇਟ ਮਨਿੰਦਰ ਸਿੰਘ ਸਿੱਧੁ ਤੇ ਐਡਵੋਕੇਟ ਹਿਮਾਂਸੂ ਗਰਗ, ਅਡੀਸਨਲ ਵਾਇਸ ਪ੍ਰਧਾਨ ਲਈ ਐਡਵੋਕੇਟ ਕੁਲਦੀਪ ਕੌਰ ਤੇ ਐਡਵੋਕੇਟ ਭਾਵਨਾ ਮਾਰਕੰਡਾ, ਸੈਕਟਰੀ ਲਈ ਐਡਵੋਕੇਟ ਅਨੂ ਸ਼ਰਮਾ ਤੇ ਐਡਵੋਕੇਟ ਅਮਨਦੀਪ ਸ਼ਰਮਾ, ਜੁਆਇੰਟ ਸੈਕਟਰੀ ਲਈ ਐਡਵੋਕੇਟ ਸਵਰਨਜੀਤ ਕੌਰ ਤੇ ਐਡਵੋਕੇਟ ਰਾਜ ਕੌਰ, ਕੈਸੀਅਰ ਲਈ ਐਡਵੋਕੇਟ ਪਰਮਜੀਤ ਸਿੰਘ ਤੇ ਨਿਸ਼ਾਂਤ ਗੋਇਲ ਆਪਣੀ ਕਿਸਮਤ ਅਜਮਾ ਰਹੇ ਹਨ। ਇਹ ਚੋਣ ਪ੍ਰਕਿਰਿਆ 9:30 ਵਜੇ ਸ਼ੁਰੂ ਹੋ ਗਈ 4:30 ਵਜੇ ਤੱਕ ਖ਼ਤਮ ਹੋ ਜਾਵੇਗੀ। ਜਿਨ੍ਹਾਂ ਦਾ ਨਤੀਜਾ ਸ਼ਮ 5:00 ਵਜੇ ਤੱਕ ਆਵੇਗਾ।