ਕ੍ਰਿਕਟ ਪ੍ਰੇਮੀਆਂ ਲਈ ਮੌਜਾਂ ਹੀ ਮੌਜਾਂ : 'ਸ਼ੇਰ-ਏ-ਪੰਜਾਬ ਟੀ-20' ਲੀਗ ਨਾਲ ਜੁੜਿਆ 'ਯੈਲੋ ਬੀਨਜ਼', 'ਫਿੱਟ ਖਿਡਾਰੀ' ਐਵਾਰਡ ਦਾ ਵਿਸ਼ੇਸ਼ ਐਲਾਨ ਕਨ੍ਹੱਈਆ ਸੋਲਵੈਕਸ ਪ੍ਰਾਈਵੇਟ ਲਿਮਟਿਡ ਦੇ ਮਸ਼ਹੂਰ ਬ੍ਰਾਂਡ 'ਯੈਲੋ ਬੀਨਜ਼' ਦੇ ਥੱਲੇ ਖੇਡ ਪ੍ਰੇਮੀਆਂ ਲਈ ਇੱਕ ਬੜੀ ਵੱਡੀ ਤੇ ਖੁਸ਼ੀ ਵਾਲੀ ਖ਼ਬਰ ਸਾਹਮਣੇ ਆਈ ਐ। ਇਹ ਬ੍ਰਾਂਡ ਹੁਣ 'ਸ਼ੇਰ-ਏ-ਪੰਜਾਬ ਟੀ-20 ਲੀਗ' ਦਾ ਅਧਿਕਾਰਤ ਸਪਾਂਸਰ ਬਣ ਗਿਆ ਹੈ। ਮੋਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ ਇਹ ਟੂਰਨਾਮੈਂਟ 30 ਅਗਸਤ ਤੋਂ ਸ਼ੁਰੂ ਹੋ ਕੇ 13 ਸਤੰਬਰ 2026 ਤੱਕ ਚੱਲੇਗਾ, ਜਿੱਥੇ ਪੰਜਾਬ ਦੇ ਚੋਟੀ ਦੇ ਖਿਡਾਰੀ ਆਪਣੀ ਖੇਡ ਦਾ ਮੁਜ਼ਾਹਰਾ ਕਰਨਗੇ।
Publish Date: Thu, 03 Sep 2026 01:25 PM (IST)
Updated Date: Thu, 03 Sep 2026 01:30 PM (IST)
ਯਾਦਵਿੰਦਰ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਕਨ੍ਹੱਈਆ ਸੋਲਵੈਕਸ ਪ੍ਰਾਈਵੇਟ ਲਿਮਟਿਡ ਦੇ ਮਸ਼ਹੂਰ ਬ੍ਰਾਂਡ 'ਯੈਲੋ ਬੀਨਜ਼' ਦੇ ਥੱਲੇ ਖੇਡ ਪ੍ਰੇਮੀਆਂ ਲਈ ਇੱਕ ਬੜੀ ਵੱਡੀ ਤੇ ਖੁਸ਼ੀ ਵਾਲੀ ਖ਼ਬਰ ਸਾਹਮਣੇ ਆਈ ਐ। ਇਹ ਬ੍ਰਾਂਡ ਹੁਣ 'ਸ਼ੇਰ-ਏ-ਪੰਜਾਬ ਟੀ-20 ਲੀਗ' ਦਾ ਅਧਿਕਾਰਤ ਸਪਾਂਸਰ ਬਣ ਗਿਆ ਹੈ। ਮੋਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ ਇਹ ਟੂਰਨਾਮੈਂਟ 30 ਅਗਸਤ ਤੋਂ ਸ਼ੁਰੂ ਹੋ ਕੇ 13 ਸਤੰਬਰ 2026 ਤੱਕ ਚੱਲੇਗਾ, ਜਿੱਥੇ ਪੰਜਾਬ ਦੇ ਚੋਟੀ ਦੇ ਖਿਡਾਰੀ ਆਪਣੀ ਖੇਡ ਦਾ ਮੁਜ਼ਾਹਰਾ ਕਰਨਗੇ।
ਇਸ ਵੱਡੇ ਮੌਕੇ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜੁਗਰਾਜ ਸਿੰਗਲਾ ਤੇ ਮੈਨੇਜਿੰਗ ਪਾਰਟਨਰ ਮੋਹਿਤ ਗਰਗ ਨੇ ਦੱਸਿਆ ਕਿ 'ਯੈਲੋ ਬੀਨਜ਼' ਲਈ ਸ਼ੇਰ-ਏ-ਪੰਜਾਬ ਲੀਗ ਨਾਲ ਜੁੜਨਾ ਬੜੇ ਮਾਣ ਵਾਲੀ ਗੱਲ ਐ। ਉਨ੍ਹਾਂ ਆਖਿਆ ਕਿ ਕੰਪਨੀ ਦਾ ਮੁੱਖ ਮਕਸਦ ਪੰਜਾਬ ਦੇ ਗੱਭਰੂਆਂ 'ਚ ਖੇਡਾਂ, ਫਿਟਨੈੱਸ ਤੇ ਕ੍ਰਿਕਟ ਦੇ ਜਨੂੰਨ ਨੂੰ ਹੋਰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਐ।
ਖੇਡ ਪ੍ਰੇਮੀਆਂ ਲਈ ਨਿੱਤ ਵੰਡੀਆਂ ਜਾਣਗੀਆਂ ਫ੍ਰੀ ਟਿਕਟਾਂ ਟੂਰਨਾਮੈਂਟ ਦੇ ਹਰ ਦਿਨ 'ਯੈਲੋ ਬੀਨਜ਼' ਵੱਲੋਂ 25 ਟਿਕਟਾਂ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ। ਇਹ ਟਿਕਟਾਂ ਕੰਪਨੀ ਦੇ ਮੈਂਬਰਾਂ, ਕਾਮਿਆਂ, ਡਿਸਟ੍ਰੀਬਿਊਟਰਾਂ, ਪਾਰਟਨਰਾਂ, ਰਿਟੇਲਰਾਂ ਤੇ ਹੋਰ ਸਹਿਯੋਗੀਆਂ ਨੂੰ ਦਿੱਤੀਆਂ ਜਾਣਗੀਆਂ, ਤਾਂ ਜੋ ਉਹ ਸਟੇਡੀਅਮ 'ਚ ਬਹਿ ਕੇ ਲਾਈਵ ਟੀ-20 ਮੈਚਾਂ ਦਾ ਪੂਰਾ ਨਜ਼ਾਰਾ ਤੇ ਰੌਣਕ ਵੇਖ ਸਕਣ। ਉਹਨਾਂ ਨਾਲ ਭਾਰਤੀ ਟੀਮ ਚ ਕ੍ਰਿਕਟ ਖੇਡਣ ਵਾਲੇ ਰਮਨਦੀਪ ਸਿੰਘ ਇਸ ਸਮੇਂ ਆਈਪੀਐਲ 'ਚ ਕੇਕੇਆਰ ਲਈ ਖੇਡ ਰਿਹਾ ਹੈ।ਉਹ 'ਸ਼ੇਰ-ਏ-ਪੰਜਾਬ T20' 'ਚ 'ਮੋਹਾਲੀ ਕਿੰਗਜ਼' ਦਾ ਕਪਤਾਨ ਵੀ ਹੈ। ਜੁਗਰਾਜ ਸਿੰਘਲਾ ਨੇ ਦੱਸਿਆ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਐ, 'ਯੈਲੋ ਬੀਨਜ਼' ਪਹਿਲਾਂ ਵੀ ਖੇਡਾਂ ਨੂੰ ਹੁਲਾਰਾ ਦੇਣ ਲਈ ਅੱਗੇ ਆਉਂਦਾ ਰਿਹਾ ਐ। ਇਸ ਤੋਂ ਪਹਿਲਾਂ ਬ੍ਰਾਂਡ ਨੇ 'ਸਟੇਟ ਬੈਡਮਿੰਟਨ ਚੈਂਪੀਅਨ ਟੂਰਨਾਮੈਂਟ' ਦੀ ਸਪਾਂਸਰਸ਼ਿਪ ਵੀ ਕੀਤੀ ਸੀ। ਕੰਪਨੀ ਦੀ ਸੋਚ "ਵਿਕਸਿਤ ਪੰਜਾਬ, ਵਿਕਸਿਤ ਭਾਰਤ" 'ਤੇ ਅਧਾਰਤ ਹੈ, ਜਿਸ ਦਾ ਮਕਸਦ ਲੋਕਾਂ ਨੂੰ ਆਲਸ ਛੱਡ ਕੇ ਤੰਦਰੁਸਤ ਤੇ ਸਰਗਰਮ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਨਾ ਦੇਣਾ ਹੈ।
"ਫਿੱਟ ਖਿਡਾਰੀ" ਐਵਾਰਡ ਦਾ ਵਿਸ਼ੇਸ਼ ਐਲਾਨ ਇਸ ਲੀਗ ਦੌਰਾਨ 'ਯੈਲੋ ਬੀਨਜ਼' ਵੱਲੋਂ ਇੱਕ ਖਾਸ "ਸਭ ਤੋਂ ਵੱਧ ਫਿੱਟ ਖਿਡਾਰੀ" ਐਵਾਰਡ ਵੀ ਦਿੱਤਾ ਜਾਵੇਗਾ। ਇਹ ਇਨਾਮ ਉਸ ਖਿਡਾਰੀ ਦੇ ਹਿੱਸੇ ਆਵੇਗਾ ਜੋ ਪੂਰੇ ਮੈਚ ਦੌਰਾਨ ਆਪਣੀ ਸ਼ਾਨਦਾਰ ਫਿਟਨੈੱਸ, ਐਥਲੈਟਿਕ ਸਮਰੱਥਾ ਤੇ ਵਧੀਆ ਖੇਡ ਭਾਵਨਾ ਨਾਲ ਸਭ ਦਾ ਦਿਲ ਜਿੱਤੇਗਾ।
ਜੁਗਰਾਜ ਸਿੰਗਲਾ ਤੇ ਮੋਹਿਤ ਗਰਗ ਨੇ ਆਖਰੀ 'ਚ ਗੱਲ ਮੁਕਾਉਂਦਿਆਂ ਆਖਿਆ ਕਿ ਉਨ੍ਹਾਂ ਦਾ ਬ੍ਰਾਂਡ ਆਉਣ ਵਾਲੇ ਸਮੇਂ 'ਚ ਵੀ ਪੰਜਾਬ ਦੇ ਖੇਡ ਸੱਭਿਆਚਾਰ ਤੇ ਸਮਾਜ ਭਲਾਈ ਦੇ ਕੰਮਾਂ 'ਚ ਹਿੱਸਾ ਪਾਉਂਦਾ ਰਹੇਗਾ।