ਫਲਾਂ ਦੇ ਭਾਅ ’ਚ ਆਇਆ ਉਛਾਲ, ਆਮ ਲੋਕਾਂ ਦੀ ਜੇਬ 'ਤੇ ਵਧਿਆ ਬੋਝ; ਗਾਹਕ ਹੋਏ ਪਰੇਸ਼ਾਨ
ਲਗਾਤਾਰ ਵਧ ਰਹੀ ਗਰਮ ਅਤੇ ਖ਼ਰਾਬ ਮੌਸਮ ਦੇ ਚਲਦਿਆਂ ਫਲ, ਮੰਡੀਆਂ ਅਤੇ ਰਿਟੇਲ ਬਾਜ਼ਾਰਾਂ ’ਚ ਇਨ੍ਹੀਂ ਦਿਨੀਂ ਫਲਾਂ ਦੀਆਂ ਕੀਮਤਾਂ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੇਲਾ, ਸੇਬ, ਨਾਸ਼ਪਾਤੀ, ਅੰਬ ਅਤੇ ਆਲੂ ਬੁਖਾਰਾ ਮਹਿੰਗੇ ਹੋਣ ਕਾਰਨ ਆਮ ਲੋਕਾਂ ਦੀ ਜੇਬ ’ਤੇ ਵਾਧੂ ਬੋਝ ਪੈ ਰਿਹਾ ਹੈ। ਬਰਨਾਲਾ ਦੇ ਫਲ ਵਿਕਰੇਤਾਵਾਂ ਅਨੁਸਾਰ ਸਪਲਾਈ ਘਟਣ ’ਤੇ ਥੋਕ ਮੰਡੀਆਂ ’ਚ ਭਾਅ ਵਧਣ ਕਾਰਨ ਪ੍ਰਚੂਨ ਕੀਮਤਾਂ ’ਚ ਵੀ ਇਜ਼ਾਫ਼ਾ ਹੋਇਆ ਹੈ।
Publish Date: Tue, 21 Jul 2026 04:44 PM (IST)
Updated Date: Tue, 21 Jul 2026 04:46 PM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ। ਲਗਾਤਾਰ ਵਧ ਰਹੀ ਗਰਮ ਅਤੇ ਖ਼ਰਾਬ ਮੌਸਮ ਦੇ ਚਲਦਿਆਂ ਫਲ, ਮੰਡੀਆਂ ਅਤੇ ਰਿਟੇਲ ਬਾਜ਼ਾਰਾਂ ’ਚ ਇਨ੍ਹੀਂ ਦਿਨੀਂ ਫਲਾਂ ਦੀਆਂ ਕੀਮਤਾਂ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੇਲਾ, ਸੇਬ, ਨਾਸ਼ਪਾਤੀ, ਅੰਬ ਅਤੇ ਆਲੂ ਬੁਖਾਰਾ ਮਹਿੰਗੇ ਹੋਣ ਕਾਰਨ ਆਮ ਲੋਕਾਂ ਦੀ ਜੇਬ ’ਤੇ ਵਾਧੂ ਬੋਝ ਪੈ ਰਿਹਾ ਹੈ। ਬਰਨਾਲਾ ਦੇ ਫਲ ਵਿਕਰੇਤਾਵਾਂ ਅਨੁਸਾਰ ਸਪਲਾਈ ਘਟਣ ’ਤੇ ਥੋਕ ਮੰਡੀਆਂ ’ਚ ਭਾਅ ਵਧਣ ਕਾਰਨ ਪ੍ਰਚੂਨ ਕੀਮਤਾਂ ’ਚ ਵੀ ਇਜ਼ਾਫ਼ਾ ਹੋਇਆ ਹੈ।
ਵਪਾਰੀਆਂ ਦਾ ਕਹਿਣਾ ਹੈ ਕਿ ਸਪਲਾਈ ਘਟਣ ਤੇ ਆਵਾਜਾਈ ਦੇ ਖਰਚੇ ਵਧਣ ਕਾਰਨ ਕੀਮਤਾਂ ’ਚ ਵਾਧਾ ਹੋਇਆ ਹੈ। ਦੂਜੇ ਪਾਸੇ, ਗਾਹਕਾਂ ਦਾ ਕਹਿਣਾ ਹੈ ਕਿ ਮਹਿੰਗੇ ਫਲਾਂ ਕਾਰਨ ਹੁਣ ਲੋੜ ਅਨੁਸਾਰ ਹੀ ਖਰੀਦਦਾਰੀ ਕਰਨੀ ਪੈ ਰਹੀ ਹੈ, ਜਿਸ ਨਾਲ ਘਰੇਲੂ ਬਜਟ ਵੀ ਪ੍ਰਭਾਵਿਤ ਹੋ ਰਿਹਾ ਹੈ। ਦੁਕਾਨਦਾਰ ਨਰੰਜਣ ਤੇ ਦੁਕਾਨਦਾਰ ਹਰੀਸ਼ ਚੰਦਰ ਨੇ ਦੱਸਿਆ ਕਿ ਸੇਬਾਂ ਸਮੇਤ ਹੋਰ ਫਲਾਂ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ ਥੋਕ ਮੰਡੀਆਂ ’ਚ ਭਾਅ ਵਧਣਾ ਅਤੇ ਸਪਲਾਈ ਘਟਣਾ ਹੈ।
ਉਨ੍ਹਾਂ ਕਿਹਾ ਕਿ ਹਿਮਾਚਲ ਅਤੇ ਕਸ਼ਮੀਰ ਤੋਂ ਆਉਣ ਵਾਲੇ ਫਲਾਂ ਦੀ ਸਪਲਾਈ ਪਹਿਲਾਂ ਦੇ ਮੁਕਾਬਲੇ ਘੱਟ ਹੈ, ਜਦਕਿ ਆਵਾਜਾਈ ਅਤੇ ਹੋਰ ਖਰਚਿਆਂ ’ਚ ਵੀ ਵਾਧਾ ਹੋਇਆ ਹੈ। ਇਸ ਕਾਰਨ ਪ੍ਰਚੂਨ ਬਾਜ਼ਾਰ ’ਚ ਸੇਬਾਂ ਦੇ ਨਾਲ-ਨਾਲ ਨਾਸ਼ਪਾਤੀ, ਅੰਬ ਅਤੇ ਹੋਰ ਫਲਾਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਬਾਜ਼ਾਰ ’ਚ ਫਲਾਂ ਦੀਆਂ ਕੀਮਤਾਂ ’ਚ ਅਚਾਨਕ ਵਾਧਾ ਹੋਣ ਕਾਰਨ ਆਮ ਲੋਕਾਂ ਦੀ ਜੇਬ ’ਤੇ ਵਾਧੂ ਬੋਝ ਪੈ ਗਿਆ ਹੈ।
ਸੇਬ, ਅੰਗੂਰ, ਅਨਾਰ, ਕੀਵੀ ਅਤੇ ਹੋਰ ਕਈ ਫਲਾਂ ਦੇ ਰੇਟ ਵਧਣ ਨਾਲ ਖਰੀਦਦਾਰ ਚਿੰਤਤ ਹਨ, ਜਦਕਿ ਫਲ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਸਪਲਾਈ ਘਟਣ ਅਤੇ ਖਰੀਦ ਮਹਿੰਗੀ ਹੋਣ ਕਾਰਨ ਕੀਮਤਾਂ ’ਚ ਵਾਧਾ ਹੋਇਆ ਹੈ। ਜਿਵੇਂ ਹੀ ਸਪਲਾਈ ਆਮ ਹੋਵੇਗੀ, ਕੀਮਤਾਂ ’ਚ ਵੀ ਕੁਝ ਰਾਹਤ ਮਿਲਣ ਦੀ ਉਮੀਦ ਹੈ।
ਫ਼ਲਾਂ ਦੇ ਮੰਡੀ ਭਾਅ ਤੇ ਰਿਟੇਲ ਭਾਅ
ਫ਼ਲ ਮੰਡੀ ਭਾਅ ਪ੍ਰਤੀ ਕਿਲੋ ਰਿਟੇਲ ਭਾਅ ਪ੍ਰਤੀ ਕਿਲੋ ਅੰਬ 80 ਤੋਂ ਚੰਗੀ ਕੁਆਲਿਟੀ 190 ਤੱਕ 60 ਤੋਂ ਚੰਗੀ ਕੁਆਲਿਟੀ ਅੰਬ 200
ਕੇਲਾ 45 ਤੋਂ 50 ਰੁਪਏ 50 ਤੋਂ 60
ਅਨਾਰ 210 ਤੋਂ 220 240 ਤੋਂ 250
ਕੀਵੀ 170 ਤੋਂ 180 ਡੱਬਾ 190 ਤੋਂ 200 ਡੱਬਾ
ਨਾਸ਼ਪਾਤੀ 80 ਤੋਂ 90 90 ਤੋਂ 100
ਸੇਬ 200 ਤੋਂ 210 230 ਤੋਂ 250
ਆਲੂ ਬੁਖਾਰਾ 130 ਤੋਂ 140 140 ਤੋਂ 150
ਜਾਮਣ 180 ਤੋਂ 190 200 ਤੋਂ 220
ਅਨਾਨਾਸ 130 ਤੋਂ 150 ਰੁਪਏ ਪੀਸ 150 ਤੋਂ 160 ਰੁਪਏ ਪੀਸ
ਅੰਗੂਰ 180 ਤੋਂ 190 190 ਤੋਂ 200