ਖਾਟੂ ਸ਼ਿਆਮ ਧਾਮ ਲਈ ਪੈਦਲ ਚੌਥੀ ਝੰਡਾ ਯਾਤਰਾ ਰਵਾਨਾ
ਤਪਾ ਤੋਂ ਖਾਟੂ ਸ਼ਿਆਮ ਧਾਮ ਲਈ ਪੈਦਲ ਚੌਥੀ ਝੰਡਾ ਯਾਤਰਾ ਰਵਾਨਾ
Publish Date: Wed, 25 Feb 2026 03:58 PM (IST)
Updated Date: Wed, 25 Feb 2026 04:01 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਦੀ ਦੇਖ-ਰੇਖ ਹੇਠ ਤਪਾ ਤੋਂ ਖਾਟੂ ਸ਼ਿਆਮ ਧਾਮ (ਰਾਜਸਥਾਨ) ਲਈ ਪੈਦਲ ਚੌਥੀ ਝੰਡਾ ਯਾਤਰਾ ਰਵਾਨਾ ਹੋਈ। ਇਸ ਮੌਕੇ ਸਮੂਹ ਸ਼ਰਧਾਲੂ ਖਾਟੂ ਸ਼ਿਆਮ ਮੰਦਰ ਵਿਖੇ ਨਤਮਸਤਕ ਹੋਏ ਅਤੇ ‘ਹਾਰੇ ਕਾ ਸਹਾਰਾ ਖਾਟੂ ਸ਼ਿਆਮ ਹਮਾਰਾ’ ਦੇ ਜੈਕਾਰਿਆਂ ਨਾਲ ਰਵਾਨਾ ਹੋਏ। ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ ਹਰੀਸ਼ ਚੰਦਰ ਗੋਸ਼ਾ ਨੇ ਦੱਸਿਆ ਕਿ ਸਮੂਹ ਸ਼ਰਧਾਲੂ ਪੈਦਲ ਝੰਡਾ ਯਾਤਰਾ ਦੌਰਾਨ ਵਾਇਆ ਹਿਸਾਰ ਹੁੰਦੇ ਹੋਏ 28 ਤਾਰੀਖ ਦਿਨ ਸ਼ਨਿਚਰਵਾਰ ਨੂੰ ਖਾਟੂ ਸ਼ਿਆਮ ਮੰਦਰ (ਰਾਜਸਥਾਨ) ਵਿਖੇ ਪਹੁੰਚਣਗੇ, ਜਿੱਥੇ ਉਹ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਕੇ ਇਲਾਕੇ ਦੀ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕਰਨਗੇ। ਇਸ ਮੌਕੇ ਸਮੂਹ ਸ਼ਰਧਾਲੂਆਂ ਢੋਲ ਦੇ ਡੱਗੇ ਤੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਅਸ਼ੋਕ ਕੁਮਾਰ ਢਿੱਲਵਾਂ, ਕਰਨ ਮਿੱਤਲ, ਸੋਨੂ ਗਰਗ, ਰੁਪਿੰਦਰ ਸ਼ਰਮਾ, ਹਿਮਾਂਸ਼ੂ ਭੁੱਚੋ ਵਾਲੇ, ਮਹੇਸ਼, ਲੱਕੀ ਵਰਮਾ, ਨੀਰਜ ਗੁਪਤਾ, ਮਹੇਸ਼, ਰਿਤਿਕ, ਸੁਰੇਸ਼ ਕੁਮਾਰ, ਹਨੀ ਅਰੋੜਾ, ਰਾਜੇਸ਼ ਮਿੱਤਲ, ਪ੍ਰਿੰਸ ਮਿੱਤਲ, ਸ਼ਿਵ ਕੁਮਾਰ, ਗੁਰੂਨਿੰਦਰ, ਆਸ਼ੂ ਬਾਂਸਲ, ਰਾਜੂ, ਕੁਨਾਲ, ਸੋਨੂ ਤੋਂ ਇਲਾਵਾ ਹੀਰਾ ਲਾਲ ਕਾਲਾ ਘੁੰਨਸ਼, ਦੀਪੂ ਭੈਣੀ ਆਦਿ ਸ਼ਰਧਾਲੂ ਮੌਜੂਦ ਸਨ।