- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਕੇਯੂ ਕਾਦੀਆ ਦੀ ਅਗਵਾਈ ’ਚ ਕਿਸਾਨਾਂ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਬਲਾਕ ਪ੍ਰਧਾਨ ਜਸਵੀਰ ਸਿੰਘ ਕਾਲੇਕੇ ਦੀ ਅਗਵਾਈ ਹੇਠ ’ਚ ਨਕਲੀ ਕੀੜੇਮਾਰ ਦਵਾਈਆਂ ਦੀ ਚੈਕਿੰਗ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਬਲਾਕ ਪ੍ਰਧਾਨ ਜਸਗੀਰ ਸਿੰਘ ਕਾਲੇਕੇ ਨੇ ਦੱਸਿਆ ਕਿ ਇਸ ਵਾਰ ਜੋ ਕਿਸਾਨਾਂ ਨੇ ਝੋਨੇ ਦੀ ਫਸਲ ਕਾਰਟਾਪ ਪਦਾਨ ਜਾਂ ਦਵਾਈ ਜਾਂ ਹੋਰ ਘੁੱਲਣਸੀਲ ਦਵਾਈਆਂ ਦਾ ਸਪਰੇਅ ਕੀਤਾ ਉਸ ਦਾ ਰਿਜ਼ਲਟ ਕੋਈ ਜ਼ਿਆਦਾ ਵਧੀਆ ਨਹੀਂ ਆਇਆ। ਜਿਸ ਕਾਰਨ ਪੂਰੇ ਜ਼ਿਲ੍ਹੇ ’ਚ ਸੁੰਡੀ ਨੇ ਕਿਸਾਨਾਂ ਦੀ ਫਸਲ ਨੂੰ ਬਰਬਾਦ ਕਰ ਦਿੱਤਾ ਹੈ। ਇਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਨਾਲ ਮੰਡੀ ’ਚ ਦਾਣਿਆਂ ਦੀ ਕੁਆਲਿਟੀ ਦਾ ਖ਼ਰਾਬ ਹੋਣ ਦਾ ਖਦਸਾ ਹੈ ਤੇ ਝਾੜ ਵੀ ਬਹੁਤ ਜ਼ਿਆਦਾ ਘੱਟ ਹੋਣ ਦੇ ਅਸਾਰ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਖੇਤੀਬਾੜੀ ਮਹਿਕਮੇ ਤੋਂ ਇਹ ਰਿਪੋਰਟ ਤਲਬ ਕੀਤੀ ਜਾਵੇ ਕਿ ਕਿੰਨੀਆਂ ਦਵਾਈਆਂ ਦੇ ਸੈਂਪਲ ਭਰੇ ਹਨ ਤੇ ਕਿੰਨੇ ਸਹੀ ਪਾਏ ਗਏ ਤੇ ਕਿੰਨੇ ਸੈਂਪਲ ਫੇਲ੍ਹ ਹੋਏ ਹਨ। ਇਹ ਲੋਅ ਕਿਸਮ ਦੀਆਂ ਖਾਂਦਾ ਦੀ ਟੈਗਿੰਗੀ ਕਿਸਾਨਾਂ ਨੂੰ ਵੇਚੀਆਂ ਜਾਂਦੀਆਂ ਹਨ, ਇਹ ਦੁਕਾਨਦਾਰਾਂ ਨੂੰ ਮਿਆਰੀ ਦਵਾਈਆਂ ਵੇਚਣ ਲਈ ਪਾਬੰਦ ਕੀਤਾ ਜਾਵੇ ਤੇ ਪੂਰੇ ਜਿਲ੍ਹੇ ’ਚ ਵੱਖ ਵੱਖ ਟੀਮਾਂ ਬਣਾ ਕੇ ਕੀਟਨਾਸਕ ਦਵਾਈਆਂ ਦੇ ਸੈਂਪਲ ਭਰੇ ਜਾਣ। ਇਸ ਮੌਕੇ ਭੁਪਿੰਦਰ ਸਿੰਘ, ਜੀਤ ਸਿੰਘ, ਜਸਮੇਲ ਸਿੰਘ ਆਦਿ ਵੀ ਹਾਜ਼ਰ ਸਨ।