- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਢਿੱਲਵਾਂ ਦੇ ਪੂਰਨ ਸਿੰਘ ਨਾਮੀ ਵਿਅਕਤੀ ਦੇ ਮਕਾਨ ਦੀ ਕੁਰਕੀ ਲਈ ਨਿੱਜੀ ਬੈਂਕ ਵੱਲੋਂ ਨੋਟਿਸ ਲਗਾਇਆ ਗਿਆ ਸੀ।ਜਿਸ ਨੂੰ ਰੋਕਣ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਤੜਕਸਾਰ ਹੀ ਸੰਬਧਿਤ ਮਕਾਨ ਸਾਹਮਣੇ ਧਰਨਾ ਲਗਾ ਦਿੱਤਾ ਗਿਆ।

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪਿੰਡ ਢਿੱਲਵਾਂ ਦੇ ਪੂਰਨ ਸਿੰਘ ਨਾਮੀ ਵਿਅਕਤੀ ਦੇ ਮਕਾਨ ਦੀ ਕੁਰਕੀ ਲਈ ਨਿੱਜੀ ਬੈਂਕ ਵੱਲੋਂ ਨੋਟਿਸ ਲਗਾਇਆ ਗਿਆ ਸੀ।ਜਿਸ ਨੂੰ ਰੋਕਣ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਤੜਕਸਾਰ ਹੀ ਸੰਬਧਿਤ ਮਕਾਨ ਸਾਹਮਣੇ ਧਰਨਾ ਲਗਾ ਦਿੱਤਾ ਗਿਆ।
ਸਾਰਾ ਦਿਨ ਉਡੀਕ ਕਰਨ ਮਗਰੋਂ ਵੀ ਜਦੋਂ ਕੋਈ ਵੀ ਅਧਿਕਾਰੀ ਕੁਰਕੀ ਲਈ ਨਾ ਪਹੁੰਚਿਆ ਤਾਂ ਇਸਨੂੰ ਜਥੇਬੰਦੀਆਂ ਨੇ ਆਪਣੀ ਜਿੱਤ ਆਖਿਆ।ਵਾਪਰਿਆ ਇੰਝ ਕਿ ਦਲਿਤ ਵਿਅਕਤੀ ਪ੍ਰਾਇਮਰੀ ਅਧਿਆਪਕ ਪੂਰਨ ਸਿੰਘ ਨੇ ਨਿੱਜੀ ਬੈਂਕ ਤੋਂ ਕਰਜ਼ਾ ਲੈਕੇ ਮਕਾਨ ਦੀ ਉਸਾਰੀ ਕੀਤੀ ਸੀ।
ਪਿਛਲੇ ਸਮਿਆਂ ਦੇ ਹੜ੍ਹਾਂ ਮਗਰੋ ਪਿਛਲੇ ਕਰੀਬ ਛੇ ਮਹੀਨੇ ਪਹਿਲਾਂ ਫਰਵਰੀ 2026 ਵਿਚ ਉਕਤ ਦਾ ਮਕਾਨ ਅਚਾਨਕ ਢਹਿ ਢੇਰੀ ਹੋ ਗਿਆ। ਪੀੜ੍ਹਤ ਬੈਂਕ ਦੀਆਂ ਕਿਸ਼ਤਾਂ ਭਰਨ ਤੋਂ ਅਸਮਰਥ ਹੋ ਗਿਆ।ਉਕਤ ਨੇ ਬੀਮਾ ਪ੍ਰਾਪਤ ਕਰਨ ਲਈ ਉਜਰ ਕੀਤਾ, ਪ੍ਰੰਤੂ ਬੀਮਾ ਕੰਪਨੀ ਨੇ ਮਕਾਨ ਉਸਾਰੀ ਲਈ ਵਰਤੇ ਮਟੀਰੀਅਲ ਨੂੰ ਘਟੀਆ ਕੁਆਲਟੀ ਦਾ ਦੱਸ ਕੇ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ।
ਉੱਧਰ ਨਿੱਜੀ ਬੈਂਕ ਨੇ ਕਰਜ਼ੇ ਦੀ ਬਕਾਇਆ ਰਕਮ ਦੀ ਵਸੂਲੀ ਲਈ ਕੁਰਕੀ ਕਰਨ ਦਾ ਐਲਾਨ ਕੀਤਾ।ਇਸ ਸੰਬਧੀ ਪੀੜਤ ਦੇ ਗੇਟ ਅੱਗੇ ਕੁਰਕੀ ਨੋਟਿਸ ਚਿਪਕਾਇਆ ਗਿਆ।ਜਿਸ ਅਨੁਸਾਰ ਅੱਜ ਬੈਂਕ ਅਧਿਕਾਰੀਆਂ ਨੇ ਕੁਰਕੀ ਕਰਨ ਪਹੁੰਚਣਾ ਸੀ।ਪ੍ਰੰਤੂ ਕੁਰਕੀ ਰੋਕੂ ਕਮੇਟੀ ਦੀ ਅਗਵਾਈ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ,ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ,ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ,ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ ,ਮਜ਼ਦੂਰ ਮੁਕਤੀ ਮੋਰਚਾ ਅਜ਼ਾਦ,ਅਧਿਆਪਕ ਯੂਨੀਅਨ ਡੈਮੋਕਰੇਟਿਕ ਟੀਚਰਜ਼ ਫਰੰਟ,ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਆਦਿ ਦੀ ਅਗਵਾਈ ਵਿੱਚ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਪੀੜਤ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ।ਵੱਖ ਵੱਖ ਬੁਲਾਰਿਆਂ ਨੇ ਪੀੜਤ ਦਾ ਕਰਜ਼ਾ ਮਾਫ਼ ਕਰਨ ਦੀ ਮੰਗ ਕਰਦੇ ਹੋਏ ਸੰਬਧਿਤ ਐੱਚ ਡੀ ਐਫ ਸੀ ਬੈਂਕ ਨੂੰ ਚਿਤਾਵਨੀ ਦਿੱਤੀ ਕਿ ਉਹ ਕੁਰਕੀ ਕਰਨ ਵਰਗੀ ਘਟੀਆ ਹਰਕਤ ਤੋਂ ਬਾਜ਼ ਆਵੇ।
ਬੁਲਾਰਿਆਂ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਕੀਮਤ ' ਤੇ ਕੁਰਕੀ ਨਹੀਂ ਹੋਣ ਦੇਣਗੇ।ਖ਼ਬਰ ਲਿਖੇ ਜਾਣ ਤੱਕ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ।ਇਸ ਮੌਕੇ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਧਰਨੇ ਨੂੰ ਰੂਪ ਸਿੰਘ ਢਿੱਲਵਾਂ,ਹਾਕਮ ਸਿੰਘ ਢਿੱਲਵਾਂ,ਦਰਸ਼ਨ ਸਿੰਘ ਮਹਿਤਾ,ਜਗਤਾਰ ਸਿੰਘ ਢਿੱਲਵਾਂ, ਰਾਮ ਸਿੰਘ ਢਿੱਲਵਾਂ,ਅਕਾਲੀ ਦਲ ਵਾਰਸ ਪੰਜਾਬ ਦੇ ਗੋਰਾ ਸਿੰਘ ਢਿੱਲਵਾਂ,ਮਾਸਟਰ ਮਲਕੀਤ ਸਿੰਘ ਸੰਤਪੁਰਾ, ਸੱਤਪਾਲ ਬਾਂਸਲ ਤਪਾ,ਸੁਖਦੀਪ ਸਿੰਘ ਤਪਾ,ਅਮਨਦੀਪ ਸਿੰਘ,ਬਲਦੀਪ ਸਿੰਘ,ਜਸ਼ਨਦੀਪ ਸਿੰਘ ,ਗੁਰਜੰਟ ਸਿੰਘ ਖਾਲਸਾ ਮਜ਼ਦੂਰ ਆਗੂ ,ਬਲੌਰ ਸਿੰਘ ਆਦਿ ਨੇ ਸੰਬੋਧਨ ਕੀਤਾ।
ਇਸ ਮੌਕੇ ਜੋਗਿੰਦਰ ਸਿੰਘ ਸੈਕਟਰੀ,ਮੇਲਾ ਸਿੰਘ,ਨਛੱਤਰ ਸਿੰਘ,ਅਮਰਜੀਤ ਸਿੰਘ,ਰੇਸ਼ਮ ਸਿੰਘ,ਗੁਲਾਬ ਸਿੰਘ ਸਾਬਕਾ ਸਰਪੰਚ,ਇਕਬਾਲ ਸਿੰਘ,ਸੁਖਪਾਲ ਬਾਵਾ,ਕਰਤਾਰ ਸਿੰਘ ਅਧਿਆਪਕ,ਸੰਦੀਪ ਸਿੰਘ,ਕਾਕਾ ਸਿੰਘ ਬਖਸ਼ੀਸ਼ ਕਾ,ਸਿਕੰਦਰ ਸਿੰਘ ਗਾਂਧੀ,ਲਵਪ੍ਰੀਤ ਸਿੰਘ ਧਾਲੀਵਾਲ,ਕੁਲਦੀਪ ਸਿੱਧੂ,ਗੁਰਜੰਟ ਸਿੱਧੂ,ਅਮਨ ਸਿੱਧੂ, ਬੱਬੂ ਢਿੱਲੋਂ, ਕਾਲਾ ਸਿੰਘ ਜਗਜੀਤ ਪੁਰਾ,ਡਾਕਟਰ ਇਕਬਾਲ ਸਿੰਘ ,ਹਰਚਰਨ ਸਿੰਘ ਆਦਿ ਹਾਜ਼ਰ ਸਨ।