- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਗਰਿੱਡ ਝਲੂਰ ਤੋਂ ਸਪਲਾਈ ਨਾ ਚੱਲਣ ਕਰਕੇ ਵੱਡੀ ਗਿਣਤੀ ’ਚ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ! ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜੈ ਸਿੰਘ ਜੌਹਲ, ਮਹਿੰਦਰ ਸਿੰਘ ਬੜੈਚ, ਬਲਦੇਵ ਸਿੰਘ ਬਿੱਟੂ, ਚਰਨਜੀਤ ਸਿੰਘ ਸਿੱਧੂ ਨੇ ਕਿਹਾ ਕਿ ਝੋਨੇ ਦਾ ਸੀਜਨ ਚੱਲ ਰਿਹਾ ਹੈ ਕਿਸਾਨ ਪਛੇਤੀਆ ਵਰਾਇਟੀਆ ਲਗਾ ਰਹੇ ਹਨ ਤੇ ਉਪਰੋ ਮੌਸਮੀ ਬਰਸਾਤ ਨਾ ਹੋਣ ਕਾਰਨ ਝੋਨੇ ’ਚ ਪਾਣੀ ਦੀ ਕਮੀ ਚੱਲ ਰਹੀ ਹੈ।

ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ - ਬਿਜਲੀ ਗਰਿੱਡ ਝਲੂਰ ਤੋਂ ਸਪਲਾਈ ਨਾ ਚੱਲਣ ਕਰਕੇ ਵੱਡੀ ਗਿਣਤੀ ’ਚ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ! ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜੈ ਸਿੰਘ ਜੌਹਲ, ਮਹਿੰਦਰ ਸਿੰਘ ਬੜੈਚ, ਬਲਦੇਵ ਸਿੰਘ ਬਿੱਟੂ, ਚਰਨਜੀਤ ਸਿੰਘ ਸਿੱਧੂ ਨੇ ਕਿਹਾ ਕਿ ਝੋਨੇ ਦਾ ਸੀਜਨ ਚੱਲ ਰਿਹਾ ਹੈ ਕਿਸਾਨ ਪਛੇਤੀਆ ਵਰਾਇਟੀਆ ਲਗਾ ਰਹੇ ਹਨ ਤੇ ਉਪਰੋ ਮੌਸਮੀ ਬਰਸਾਤ ਨਾ ਹੋਣ ਕਾਰਨ ਝੋਨੇ ’ਚ ਪਾਣੀ ਦੀ ਕਮੀ ਚੱਲ ਰਹੀ ਹੈ।
ਬਿਜਲੀ ਮੁਲਾਜ਼ਮ ਦੇ ਹੜਤਾਲ ਤੇ ਚਲੇ ਜਾਣ ਕਾਰਨ ਬਿਜਲੀ ਗਰਿਡ ਬੰਦ ਪਏ ਹਨ, ਸਪਲਾਈ ਨਹੀਂ ਚੱਲ ਰਹੀ। ਜਿਸ ਕਾਰਨ ਕਿਸਾਨਾਂ ਨੂੰ ਖਾਦਸਾ ਹੈ ਕਿ ਉਨ੍ਹਾਂ ਦੀ ਝੋਨੇ ਦੀ ਫਸਲ ਪਾਣੀ ਨਾ ਮਿਲਣ ਕਾਰਨ ਸੁੱਕ ਜਾਵੇਗੀ ਤੇ ਕਿਸਾਨਾਂ ਨੇ ਬਿਜਲੀ ਗਰਿੱਡ ਅੱਗੇ ਆ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਮੰਨਕੇ ਤੁਰੰਤ ਗਰਿੱਡਾਂ ’ਚ ਭੇਜੇ ਜਾਣ, ਜੇਕਰ ਸਰਕਾਰ ਵੱਲੋਂ ਇਸ ਤੇ ਗੌਰ ਨਾ ਕੀਤੀ ਗਈ ਤਾਂ ਮਜਬੂਰ ਬਸ ਹੋ ਕੇ ਕਿਸਾਨਾਂ ਨੂੰ ਤਿੱਖਾ ਸੰਘਰਸ਼ ਕਰਨਾ ਪਵੇਗਾ ਜਿਸ ਦੀ ਜਿੰਮੇਵਾਰ ਸਰਕਾਰ ਹੋਵੇਗੀ। ਇਸ ਮੌਕੇ ਗੁਰਜੰਟ ਸਿੰਘ, ਅੱਛਰਾ ਸਿੰਘ, ਭੋਲਾ ਸਿੰਘ, ਰਣਜੀਤ ਸਿੰਘ, ਬਿੰਦਰ ਸਿੰਘ, ਸੁਖਦੇਵ ਸਿੰਘ ਗੱਖੜ, ਭਿੰਦਾ ਸੰਧੂ, ਰਾਮ ਸਿੰਘ, ਹਰਦੇਵ ਸਿੰਘ, ਰਾਜ ਸਿੰਘ, ਕਰਮ ਸਿੰਘ, ਬੂਟਾ ਸਿੰਘ, ਜਨਕ ਰਾਜ, ਮੱਖਣ ਸਿੰਘ, ਗੁਰਤੇਜ ਸਿੰਘ, ਸੀਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।